ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ: ਭਾਟਪਾੜਾ 'ਚ ਹਿੰਸਾ ਦੇ ਇੱਕ ਦਿਨ ਬਾਅਦ ਵੀ ਤਣਾਅ ਕਾਇਮ, ਧਾਰਾ 144 ਲਾਗੂ, 16 ਗ੍ਰਿਫ਼ਤਾਰ

ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਸਥਿਤ ਭਾਟਪਾੜਾ ਵਿੱਚ ਦੋ ਸਮੂਹਾਂ ਵਿਚਕਾਰ ਹੋਏ ਝੜਪ ਦੇ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਵੀ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਇਲਾਕੇ ਵਿੱਚ ਧਾਰਾ 144 ਲਾਗੂ ਹੈ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਨੂੰ ਤੈਨਾਤ ਕੀਤਾ ਗਿਆ ਹੈ। 

 

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਝੜਪਾੰ ਦੇ ਸਬੰਧ ਵਿੱਚ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।  
ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਤ੍ਰਿਣਮੂਲ ਕਾਂਗਰਸ ਅਤੇ ਭਾਜਵਾ ਨਾਲ ਜੁੜੇ ਦੱਸੇ ਜਾ ਰਹੇ ਦੋ ਸਮੂਹਾਂ ਵਿਚਕਾਰ ਵੀਰਵਾਰ ਨੂੰ ਝੜਪ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਲੋਕ  ਜ਼ਖ਼ਮੀ ਹਨ।


ਪੱਛਮੀ ਬੰਗਾਲ ਦੇ ਗਵਰਨਰ ਕੇਸਰੀਨਾਥ ਤ੍ਰਿਪਾਠੀ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਨਾ ਕੇਵਲ ਭਾਟਪਾੜਾ ਬਲਕਿ ਪੂਰੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਲੋੜ ਹੈ। ਭਾਟਪਾੜਾ ਅਤੇ ਜਗਦਲ ਖੇਤਰਾਂ ਵਿੱਚ ਦੁਕਾਨਾਂ ਅਤੇ ਬਜ਼ਾਰ ਬੰਦ ਹਨ। ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਤੌਰ ਉੱਤੇ ਰੋਕ ਲਗਾ ਦਿੱਤੀ ਗਈ ਹੈ। ਇਲਾਕੇ ਦੇ ਅੰਦਰ ਅਤੇ ਉਸ ਨੇੜੇ ਧਾਰਾ 144  ਲਾਗੂ ਹੈ।

 

ਵੀਰਵਾਰ ਦੀ ਰਾਤ ਨੂੰ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ। ਕਈ ਲੋਕਾਂ ਨੇ ਕਿਹਾ ਕਿ ਅੱਜ ਸਵੇਰੇ ਕਾਂਕੀਨਾਰਾ ਮਾਰਕੀਟ ਨੇੜੇ "ਬੰਬ ਧਮਾਕਾ" ਦੀ ਆਵਾਜ਼ ਸੁਣਾਈ ਦੇਣ ਦੀ ਗੱਲ ਕਹੀ। 

 

ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ। ਭਾਜਪਾ ਨੇ ਰਾਜ ਦੇ ਪ੍ਰਸ਼ਾਸਨ ਉੱਤੇ ਤ੍ਰਿਣਮੂਲ ਕਾਂਗਰਸ ਵਰਕਰਾਂ' ਦੀ ਤਰ੍ਹਾਂ ਕੰਮ ਕਰਨ ਦਾ ਦੋਸ਼ ਲਾਇਆ।  ਪਾਰਟੀ ਦੇ ਕੌਮੀ ਸਕੱਤਰ ਰਾਹੁਲ ਸਿਨਹਾ ਨੇ ਭਾਟਪਾੜਾ ਘਟਨਾ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:16 arrested situation tense a day after clashes in West Bengal Bhatpara