ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਯੂਪੀ ਸੜਕ ਹਾਦਸੇ ’ਚ 17 ਮਰੇ

​​​​​​​ਯੂਪੀ ਸੜਕ ਹਾਦਸੇ ’ਚ 16 ਮਰੇ

ਅੱਜ ਸ਼ਾਹਜਹਾਂਪੁਰ ’ਚ ਰਾਸ਼ਟਰੀ ਰਾਜਮਾਰਗ–24 ਉੱਤੇ ਰੋਜਾ ਤੋਂ ਸੀਤਾਪੁਰ ਵੱਲ ਜਮੁਕਾ ਦੋਰਾਹੇ ’ਤੇ ਇੱਕ ਟਰੱਕ ਅਤੇ ਟੈਂਪੋ ਵਿਚਾਲੇ ਹੋਈ ਟੱਕਰ ਵਿੱਚ 17 ਵਿਅਕਤੀ ਮਾਰੇ ਗਏ ਹਨ। ਟਰੱਕ ਛੋਟੇ ਹਾਥੀ ਉੱਤੇ ਹੀ ਪਲਟ ਗਿਆ।

 

 

ਇਹ ਘਟਨਾ ਅੱਜ ਸਵੇਰੇ 10 ਕੁ ਵਜੇ ਦੀ ਹੈ। ਸੀਤਾਪੁਰ ਵੱਲੋਂ ਖ਼ਾਲੀ 10 ਟਾਇਰਾਂ ਵਾਲਾ ਟਰੱਕ ਬਹੁਤ ਤੇਜ਼ ਰਫ਼ਤਾਰ ਨਾਲ ਰੋਜਾ ਵੱਲ ਜਾ ਰਿਹਾ ਸੀ। ਜਮੁਕਾ ਦੋਰਾਹੇ ’ਤੇ ਟਰੱਕ ਦੇ ਅੱਗੇ ਟੈਂਪੂ ਚੱਲ ਰਿਹਾ ਸੀ। ਟੈਂਪੂ ਵਿੱਚ ਲਗਭਗ 10 ਜਣੇ ਸਵਾਰ ਸਨ। ਪਹਿਲਾਂ ਤਾਂ ਟਰੱਕ ਨੇ ਟੈਂਪੇ ਦੇ ਪਿੱਛੋਂ ਟੱਕਰ ਮਾਰੀ। ਟੱਕਰ ਲੱਗਦਿਆਂ ਹੀ ਟੈਂਪੋ ਪਲਟ ਕੇ ਸੜਕ ਤੋਂ ਹੇਠਾਂ ਖੱਡ ਵਿੱਚ ਜਾ ਡਿੱਗਾ।

 

 

ਇਸ ਤੋਂ ਬਾਅਦ ਲਗਭਗ 20 ਮੀਟਰ ਦੂਰ ਸਾਹਮਣੇ ਰੋਜਾ ਵੱਲੋਂ ਆ ਰਹੇ ਇੱਕ ਛੋਟਾ ਹਾਥੀ ਨੂੰ ਟਰੱਕ ਨੇ ਟੱਕਰ ਮਾਰੀ ਤੇ ਬੇਕਾਬੂ ਹੋ ਕੇ ਟਰੱਕ ਛੋਟਾ ਹਾਥੀ ਉੱਤੇ ਹੀ ਪਲਟ ਗਿਆ।

 

 

ਛੋਟਾ ਹਾਥੀ ਵਿੱਚ ਸਬਜ਼ੀ ਲੱਦੀ ਹੋਈ ਸੀ। ਉਸ ਵਿੱਚ ਸਬਜ਼ੀ ਵਪਾਰੀ ਵੀ ਸਵਾਰ ਸਨ; ਸਭ ਦੀ ਮੌਤ ਹੋ ਗਈ ਹੈ। ਛੋਟਾ ਹਾਥੀ ਵਿੱਚ ਲਗਭਗ ਡਰਾਇਵਰ, ਹੈਲਪਰ ਮਿਲਾ ਕੇ ਲਗਭਗ 8 ਜਣੇ ਸਵਾਰ ਸਨ ਤੇ ਉਹ ਸਭ ਮਾਰੇ ਗਏ ਹਨ।

 

 

ਹਾਦਸਾ ਵਾਪਰਦਿਆਂ ਹੀ ਆਲੇ–ਦੁਆਲੇ ਦੇ ਲੋਕ ਰਾਹਤ ਕਾਰਜਾਂ ਵਿੱਚ ਜੁਟ ਗਏ। ਟੈਂਪੋ ਵਿੱਚੋਂ ਤਾਂ ਲੋਕਾਂ ਨੂੰ ਪਹਿਲਾਂ ਹੀ ਕੱਢ ਲਿਆ ਗਿਆ ਸੀ ਪਰ ਟਰੱਕ ਹੇਠਾਂ ਛੋਟਾ ਹਾਥੀ ਵਿੱਚ ਸਵਾਰ ਲੋਕਾਂ ਨੂੰ ਕੱਢਣਾ ਔਖਾ ਸੀ।

 

 

ਟੈਂਪੂ ਸਵਾਰ ਲੋਕਾਂ ਨੂੰ ਐਂਬੂਲੈਂਸ ਰਾਹੀਂ ਮੈਡੀਕਲ ਕਾਲਜ ਭੇਜਿਆ ਗਿਆ। ਫਿਰ ਕ੍ਰੇਨ ਮੰਗਵਾ ਕੇ ਟਰੱਕ ਚੁੱਕਿਆ ਤੇ ਉੱਥੋਂ 8 ਲਾਸ਼ਾਂ ਨਿੱਕਲੀਆਂ। ਟੈਂਪੋ ਵਿੱਚ ਸਵਾਰ 10 ਵਿੱਚੋਂ ਚਾਰ ਜਣਿਆਂ ਦੀ ਮੌਤ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:16 killed in UP Road Mishap