ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਬਜਟ ’ਚ ਚੱਲ ਸਕਦੀਆਂ ਨੇ 16 ਨਵੀਂਆਂ ‘ਵੰਦੇ ਭਾਰਤ ਐਕਸਪ੍ਰੈਸ’ ਰੇਲਾਂ

ਨਵੇਂ ਬਜਟ ’ਚ ਚੱਲ ਸਕਦੀਆਂ ਨੇ 16 ਨਵੀਂਆਂ ‘ਵੰਦੇ ਭਾਰਤ ਐਕਸਪ੍ਰੈਸ’ ਰੇਲਾਂ

ਕੇਂਦਰ ਸਰਕਾਰ ਆਉਂਦੀ 5 ਜੁਲਾਈ ਨੂੰ ਪੇਸ਼ ਹੋਣ ਵਾਲੇ ਆਮ ਬਜਟ ਵਿੱਚ 16 ਨਵੀਂਆਂ ‘ਵੰਦੇ ਭਾਰਤ ਐਕਸਪ੍ਰੈੱਸ’ (ਟਰੇਨ–18) ਰੇਲ–ਗੱਡੀਆਂ ਚਲਾਉਣ ਦੀ ਵਿਵਸਥਾ ਕਰ ਸਕਦੀ ਹੈ। ਦੇਸੀ ਤਕਨੀਕ ਵਾਲੀ ਸੈਮੀ–ਹਾਈ–ਸਪੀਡ (160 ਕਿਲੋਮੀਟਰ ਪ੍ਰਤੀ ਘੰਟਾ) ਇਸ ਰੇਲ–ਗੱਡੀ ਨੂੰ ਮੁੱਖ ਰੇਲ–ਮਾਰਗਾਂ ਉੱਤੇ ਚਲਾਇਆ ਜਾਵੇਗਾ।

 

 

ਇਸ ਤੋਂ ਇਲਾਵਾ 240 ਤੋਂ ਵੱਧ ਮੇਲ–ਐਕਸਪ੍ਰੈੱਸ ਸਮੇਤ ਰਾਜਧਾਨੀ ਤੇ ਸ਼ਤਾਬਦੀ ਰੇਲਾਂ ਚਲਾਉਣ ਦੀ ਵਿਵਸਥਾ ਵੀ ਕੀਤੀ ਜਾਵੇਗੀ।

 

 

ਰੇਲਵੇ ਦਸਤਾਵੇਜ਼ਾਂ ਮੁਤਾਬਕ ਵਿੱਤੀ ਸਾਲ 2019–2020 ’ਚ 16 ਨਵੀਂਆਂ ਰੇਲ–ਗੱਡੀਆਂ (ਟ੍ਰੇਨ–18 ਭਾਵ ‘ਵੰਦੇ ਭਾਰਤ ਐਕਸਪ੍ਰੈੱਸ’) ਚਲਾਉਣ ਦੀ ਯੋਜਨਾ ਹੈ। ਇਸ ਲਈ ਚੇਨਈ ਸਥਿਤ ਇੰਟੈਗਰਲ ਕੋਚ ਫ਼ੈਕਟਰੀ ’ਚ ਚਾਲੂ ਵਿੱਤੀ ਸਾਲ ਦੌਰਾਨ 160 ਕੋਚਾਂ ਦਾ ਉਤਪਾਦਨ ਕੀਤਾ ਜਾਵੇਗਾ। ਇਸ ਉੱਤੇ ਰੇਲਵੇ ਲਗਭਗ 1,600 ਕਰੋੜ ਰੁਪਏ ਖ਼ਰਚ ਕਰੇਗਾ।

 

 

ਇਸ ਸਾਲ ਦਸੰਬਰ ਤੱਕ ਰਾਜਧਾਨੀ ਐਕਸਪ੍ਰੈੱਸ ਦੀ ਤਰਜ਼ ’ਤੇ ਟ੍ਰੇਨ–19 ਵੀ ਚਲਾਈ ਜਾਣੀ ਹੈ। ਇਸ ਤੋਂ ਪਹਿਲਾਂ ਇਸ ਟ੍ਰੇਨ ਨੂੰ 2020 ਵਿੱਚ ਚਲਾਉਣ ਦੀ ਯੋਜਨਾ ਸੀ ਤੇ ਇਸ ਦਾ ਨਾਂਅ ਟ੍ਰੇਨ–20 ਰੱਖਿਆ ਗਿਆ ਸੀ।

 

 

 

ਦੇਸ਼ ਦੇ ਪ੍ਰਮੁੱਖ ਰੇਲ–ਰੂਟਸ ਉੱਤੇ ਰੇਲ–ਯਾਤਰੂਆਂ ਲਈ ਹਰੇਕ ਪੰਜ ਤੋਂ ਸੱਤ ਮਿੰਟਾਂ ਵਿੱਚ ਰੇਲ–ਗੱਡੀਆਂ ਚਲਾਉਣ ਲਈ ਪ੍ਰਮੁੱਖ ਰੇਲ–ਮਾਰਗਾਂ ਉੱਤੇ ਦਿੱਲੀ–ਕੋਲਕਾਤਾ–ਚੇਨਈ–ਮੁੰਬਈ ਵਿਚਾਲੇ ਹਾਈ–ਸਪੀਡ ਕੌਰੀਡੋਰ ਬਣਾਉਣ ਦੀ ਬਜਟ ਵਿੱਚ ਵਿਵਸਥਾ ਹੋਣ ਦੀ ਆਸ ਹੈ।

 

 

16 ਨਵੀਂਆਂ ਸੈਮੀ ਹਾਈ–ਸਪੀਡ ਰੇਲ–ਗੱਡੀਆਂ ਨੁੰ ਦਿੱਲੀ–ਲਖਨਊ, ਦਿੱਲੀ–ਭੋਪਾਲ, ਦਿੱਲੀ–ਮੁੰਬਈ, ਚੇਨਈ–ਬੈਂਗਲੁਰੂ, ਦਿੱਲੀ–ਜੰਮੂ ਆਦਿ ਰੂਟਾਂ ਉੱਤੇ ਚਲਾਇਆ ਜਾਵੇਗਾ। ਇਨ੍ਹਾਂ ਰੇਲ–ਗੱਡੀਆਂ ਦੀ ਰਫ਼ਤਾਰ ਵੱਧ ਤੋਂ ਵੱਧ 130 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਪਰ ਟ੍ਰੇਨ–18 ਔਸਤਨ ਰਫ਼ਤਾਰ 104 ਕਿਲੋਮੀਟਰ ਹੋਣ ਕਾਰਨ ਸਫ਼ਰ ਦਾ ਸਮਾਂ ਤਿੰਨ ਤੋਂ ਚਾਰ ਘੰਟੇ ਆਪੇ ਘਟਅ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:16 new Vande Bharat Express Trains may be started in new Budget 2019