ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆਂ ਦੀ ਮੌਤ - ਕੋਟਾ 'ਚ 110, ਬੀਕਾਨੇਰ 'ਚ 164 ਅਤੇ ਰਾਜਕੋਟ 'ਚ 111 ਦੀ ਮੌਤ

ਰਾਜਸਥਾਨ ਦੇ ਕੋਟਾ ਅਤੇ ਬੀਕਾਨੇਰ ਤੋਂ ਬਾਅਦ ਹੁਣ ਗੁਜਰਾਤ 'ਚ 100 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਦੇ ਕੋਟਾ 'ਚ ਹੁਣ ਤਕ 110 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੀਕਾਨੇਰ 'ਚ 162 ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੀ ਮੌਤ ਦਾ ਸਿਲਸਿਲਾ ਸਿਰਫ ਰਾਜਸਥਾਨ ਤਕ ਹੀ ਸੀਮਤ ਨਹੀਂ ਹੈ। ਹੁਣ ਗੁਜਰਾਤ ਦੇ ਰਾਜਕੋਟ 'ਚ 111 ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
 

ਬੀਕਾਨੇਰ ਸਰਦਾਰ ਪਟੇਲ ਮੈਡੀਕਲ ਕਾਲਜ ਕੇ ਪ੍ਰਿੰਸੀਪਲ ਐਚ.ਸੀ. ਕੁਮਾਰ ਨੇ ਦੱਸਿਆ ਕਿ ਦਸੰਬਰ ਦੇ ਮਹੀਨੇ 'ਚ ਪੀਬੀਐਮ ਹਸਪਤਾਲ ਦੇ ਆਈਸੀਯੂ 'ਚ 162 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਪਰ ਹਸਪਤਾਲ 'ਚ ਸਿਹਤ ਸੇਵਾਵਾਂ 'ਚ ਕੋਈ ਲਾਪਰਵਾਹੀ ਨਹੀਂ ਹੋਈ ਹੈ। ਉੱਧਰ ਕੋਟਾ ਸਥਿਤ ਜੇ.ਕੇ. ਲੋਨ ਸਰਕਾਰੀ ਹਸਪਤਾਲ 'ਚ ਮਰਨ ਵਾਲੇ ਨਵਜੰਮੇ ਬੱਚਿਆਂ ਦੀ ਗਿਣਤੀ ਵੱਧ ਕੇ 110 ਹੋ ਗਈ ਹੈ।
 

 

ਕੋਟਾ 'ਚ ਬੱਚਿਆਂ ਦੀ ਮੌਤ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਬੱਚਿਆਂ ਦੀ ਮੌਤ ਹਾਈਪੋਥਰਮਿਆ (ਸਰੀਰ ਦਾ ਤਾਪਮਾਨ ਅਸੰਤੁਲਿਤ ਹੋ ਜਾਣਾ)  ਕਾਰਨ ਹੋਈ ਹੈ। ਹਸਪਤਾਲ 'ਚ ਬੁਨਿਆਦੀ ਸਹੂਤਲਾਂ ਦੀ ਕਮੀ ਵੀ ਇਸ ਦਾ ਕਾਰਨ ਹੋ ਸਕਦੀ ਹੈ। ਰਾਜਸਥਾਨ ਸਰਕਾਰ ਵੱਲੋਂ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਗਠਿਤ ਕਮੇਟੀ ਨੇ ਆਪਣੀ ਰਿਪੋਰਟ 'ਚ ਪੁਸ਼ਟੀ ਕੀਤੀ ਹੈ ਕਿ ਹਾਈਪੋਥਰਮਿਆ ਕਾਰਨ ਬੱਚਿਆਂ ਦੀ ਮੌਤ ਹੋਈ ਹੈ।
 

ਹਾਈਪੋਥਰਮਿਆ ਇੱਕ ਅਜਿਹੀ ਆਪਾਤ ਸਥਿਤੀ ਹੈ, ਜਦੋਂ ਸਰੀਰ ਦਾ ਤਾਪਮਾਨ 95 F (35 ਡਿਗਰੀ ਸੈਲਸੀਅਸ) ਤੋਂ ਘੱਟ ਹੋ ਜਾਂਦਾ ਹੈ। ਉਂਜ ਸਰੀਰ ਦਾ ਤਾਪਮਾਨ 98.6 F (37 ਡਿਗਰੀ ਸੈਲਸੀਅਸ) ਹੁੰਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਸਪਤਾਲ 'ਚ ਬੱਚੇ ਸਰਦੀ ਕਾਰਨ ਮਰਦੇ ਰਹੇ ਇੱਥੇ ਵੈਂਟੀਲੇਟਰਾਂ ਦੀ ਭਾਰੀ ਕਮੀ ਹੈ। 
 

 

ਨਵਜੰਮੇ ਬੱਚਿਆਂ ਦੇ ਸਰੀਰ ਦਾ ਤਾਪਮਾਨ 36.5 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਵਾਰਮਰਾਂ 'ਚ ਰੱਖਿਆ ਗਿਆ, ਜਿੱਥੇ ਉਨ੍ਹਾਂ ਦਾ ਤਾਪਮਾਨ ਆਮ ਰਹਿੰਦਾ ਹੈ। ਹਾਲਾਂਕਿ ਹਸਪਤਾਲ 'ਚ ਕੰਮ ਕਰ ਰਹੇ ਵਾਰਮਰਾਂ ਦੀ ਕਮੀ ਹੁੰਦੀ ਗਈ ਅਤੇ ਬੱਚਿਆਂ ਦੇ ਸਰੀਰ ਦੇ ਤਾਪਮਾਨ 'ਚ ਭਾਰੀ ਗਿਰਾਵਟ ਜਾਰੀ ਰਹੀ। 
 

ਰਿਪੋਰਟ 'ਚ ਕਿਹਾ ਗਿਆ ਕਿ ਹਸਪਤਾਲ 'ਚ ਮੌਜੂਦ 28 'ਚੋਂ 22 ਨੇਬੁਲਾਈਜ਼ਰ ਖਰਾਬ ਮਿਲੇ। ਉੱਥੇ ਹੀ 111 'ਚੋਂ 81 ਜਲਸੇਕ (ਇਨਫਿਊਜ਼ਨ) ਪੰਪ ਕੰਮ ਨਹੀਂ ਕਰ ਰਹੇ ਸਨ। ਪੈਰਾ ਮਾਨੀਟਰ ਅਤੇ ਪਲਸ ਆਕਸੀਮੇਟਰਾਂ ਦੀ ਹਾਲਤ ਵੀ ਖਸਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:162 children have died in ICU of PBM Hospital in Bikaner in the month of December