ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ਦੌਰਾਨ ਹਾਦਸਿਆਂ ’ਚ ਜਾ ਚੁੱਕੀ ਹੈ 162 ਪ੍ਰਵਾਸੀ ਮਜ਼ਦੂਰਾਂ ਦੀ ਜਾਨ

ਕੋਰੋਨਾ–ਲੌਕਡਾਊਨ ਦੌਰਾਨ ਹਾਦਸਿਆਂ ’ਚ ਜਾ ਚੁੱਕੀ ਹੈ 162 ਪ੍ਰਵਾਸੀ ਮਜ਼ਦੂਰਾਂ ਦੀ ਜਾਨ

ਕੋਰੋਨਾ ਵਾਇਰਸ ਸੰਕਟ ਅਤੇ ਲੌਕਡਾਊਨ ਪ੍ਰਵਾਸੀ ਮਜ਼ਦੂਰਾਂ ਲਈ ਦੋਹਰੀ ਮੁਸੀਬਤ ਵਾਂਗ ਹੈ ਅਤੇ ਇਹ ਉਨ੍ਹਾਂ ਲਈ ਕਾਲ ਬਣ ਗਿਆ ਹੈ। ਲੌਕਡਾਊਨ ’ਚ ਰੋਜ਼ੀ–ਰੋਟੀ ਦੀ ਜੱਦੋ–ਜਹਿਦ ਅਤੇ ਘਰ ਪਰਤਣ ਦੀ ਕੋਸ਼ਿਸ਼ ਵਿੱਚ ਹੁਣ ਤੱਕ ਲਪਞ 162 ਪ੍ਰਵਾਸੀ ਮਜ਼ਦੂਰ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

 

 

‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਵਿਭਿੰਨ ਰਾਜਾਂ ਦੇ ਅੰਕੜਿਆਂ ਦੇ ਆਧਾਰ ’ਤੇ ਗਿਣਤੀ ਕੀਤੀ ਗਈ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਰੋਕਣ ਲਈ ਲੌਕਡਾਊਨ ਜਦ ਤੋਂ ਸ਼ੁਰੂ ਹੋਇਆ ਹੈ, ਤਦ ਤੋਂ ਲੈ ਕੇ ਹੁਣ ਤੱਕ ਘੱਟੋ–ਘੱਟ 162 ਮਜ਼ਦੂਰਾਂ ਦੀ ਵੱਖੋ–ਵੱਖਰੇ ਸੜਕ ਹਾਦਸਿਆਂ ਵਿੱਚ ਮੌਤ ਹੋ ਚੁੱਕੀ ਹੈ।

 

 

ਪ੍ਰਵਾਸੀ ਮਜ਼ਦੂਰਾਂ ਲਈ ਕੱਲ੍ਹ ਮੰਗਲਵਾਰ ਦਾ ਦਿਨ ਵੀ ਹਾਦਸਿਆਂ ਦਾ ਦਿਨ ਸਿੱਧ ਹੋਇਆ। ਪੰਜ ਰਾਜਾਂ ਵਿੱਚ ਵੱਖੋ–ਵੱਖਰੇ ਸੜਕ ਹਾਦਸਿਆਂ ’ਚ 22 ਮਜ਼ਦੂਰਾਂ ਦੀਆਂ ਜਾਨਾਂ ਚਲੀਆਂ ਗਈਆਂ। ਬਿਹਾਰ ’ਚ 9, ਮਹਾਰਾਸ਼ਟਰ ’ਚ ਚਾਰ, ਉੱਤਰ ਪ੍ਰਦੇਸ਼ ਦੇ ਦੋ ਹਾਦਸਿਆਂ ’ਚ 6, ਝਾਰਖੰਡ ’ਚ ਇੱਕ ਅਤੇ ਓੜੀਸ਼ਾ ’ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਰਾਜਾਂ ਦੇ ਅਧਿਕਾਰੀਆਂ ਨੇ ਦਿੱਤੀ।

 

 

ਬਿਹਾਰ ਦੇ ਭਾਗਲਪੁਰ ਦੇ ਨਵਗਛੀਆ ’ਚ ਮੰਗਲਵਾਰ ਸਵੇਰੇ ਟਰੱਕ ਅਤੇ ਬੱਸ ਵਿਚਾਲੇ ਹੋਈ ਟੱਕਰ ’ਚ 9 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮਹਾਰਾਸ਼ਟਰ ਦੇ ਸੋਲਾਪੁਰ ਤੋਂ ਝਾਰਖੰਡ ਵੱਲ ਮਜ਼ਦੂਰਾਂ ਨੂੰ ਲਿਜਾ ਰਹੀ ਸਟੇਟ ਟਰਾਂਸਪੋਰਟ ਦੀ ਬੱਸ ਨੂੰ ਯਵਤਮਾਲ ’ਚ ਹਾਦਸਾ ਵਾਪਰ ਗਿਆ।

 

 

ਇਸ ਹਾਦਸੇ ’ਚ ਬੱਸ ਡਰਾਇਵਰ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖ਼ਮੀ ਹੋ ਗਏ। ਉੱਧਰ ਉੱਤਰ ਪ੍ਰਦੇਸ਼ ’ਚ ਮੰਗਲਵਾਰ ਨੂੰ ਦੋ ਹਾਦਸੇ ਵਾਪਰੇ। ਪਹਿਲਾ ਹਾਦਸਾ ਝਾਂਸੀ–ਮਿਰਜ਼ਾਪੁਰ ਹਾਈਵੇਅ ਉੱਤੇ ਮਹੋਬਾ ’ਚ ਵਾਪਰਿਆ, ਜਿੱਥੇ ਪ੍ਰਵਾਸੀਆਂ ਨਾਲ ਭਰੇ ਟਰੱਕ ਦੇ ਪਲਟਣ ਨਾਲ ਤਿੰਨ ਔਰਤਾਂ ਦੀ ਮੌਤ ਹੋ ਗਈ ਤੇ 17 ਜ਼ਖ਼ਮੀ ਹੋ ਗਏ।

 

 

ਦੂਜਾ ਹਾਦਸਾ ਆਜ਼ਮਗੜ੍ਹ ਜ਼ਿਲ੍ਹੇ ’ਚ ਵਾਪਰਿਆ, ਜਿੱਥੇ ਕਾਰ ਵਿੱਚ ਸਫ਼ਰ ਕਰ ਰਹੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਓੜੀਸ਼ਾ ’ਚ 26 ਪ੍ਰਵਾਸੀਆਂ ਨਾਂਲ ਭਰੀ ਬੱਸ ਇੱਕ ਐੱਲਪੀਜੀ ਟੈਂਕਰ ਨਾਲ ਟਕਰਾ ਗਈ ਤੇ ਉੱਥੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 12 ਹੋਰ ਮਜ਼ਦੂਰ ਜ਼ਖ਼ਮੀ ਹੋ ਗਏ।

 

 

‘ਹਿੰਦੁਸਤਾਨ ਟਾਈਮਜ਼’ ਦੇ ਪੱਤਰਕਾਰਾਂ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ 25 ਮਾਰਚ ਨੂੰ ਲੌਕਡਾਊਨ ਦੀ ਸ਼ੁਰੂਆਤ ਦੇ ਬਾਅਦ ਤੋਂ ਅਜਿਹੇ ਹਾਦਸਿਆਂ ’ਚ ਘੱਟੋ–ਘੱਟ 162 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ। ਪਿਛਲੇ 5 ਦਿਨਾਂ ’ਚ ਹੀ ਦੋ ਵੱਡੇ ਹਾਦਸਿਆਂ ’ਚ 42 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਈ ਹੈ।

 

 

ਬੀਤੀ 8 ਮਈ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ’ਚ ਰੇਲ ਦੀ ਪਟੜੀ ਉੱਤੇ ਸੁੱਤੇ ਪਏ ਪ੍ਰਵਾਸੀਆਂ ਨੂੰ ਮਾਲਗੱਡੀ ਨੇ ਕੁਚਲ ਦਿੱਤਾ ਸੀ ਤੇ ਉੱਥੇ ਲਗਭਗ 16 ਮਜ਼ਦੂਰਾਂ ਦੀ ਮੌਤ ਹੋ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:162 Migrant Labourers killed in mishaps during Corona Lockdown