ਅਗਲੀ ਕਹਾਣੀ

ਜਲ–ਜੀਵਨ–ਹਰਿਆਲੀ ਤੇ ਸ਼ਰਾਬਬੰਦੀ ਦੇ ਹੱਕ ’ਚ 16,443 ਕਿਲੋਮੀਟਰ ਲੰਮੀ ਮਨੁੱਖੀ ਲੜੀ

ਜਲ–ਜੀਵਨ–ਹਰਿਆਲੀ ਤੇ ਸ਼ਰਾਬਬੰਦੀ ਦੇ ਹੱਕ ’ਚ 16,443 ਕਿਲੋਮੀਟਰ ਲੰਮੀ ਮਨੁੱਖੀ ਲੜੀ

ਬਿਹਾਰ ’ਚ ਐਤਵਾਰ ਨੂੰ ਜਲ–ਜੀਵਨ–ਹਰਿਆਲੀ ਦੇ ਸ਼ਰਾਬਬੰਦੀ ਦੇ ਹੱਕ ’ਚ ਤੇ ਦਾਜ ਦੀ ਰਵਾਇਤ ਤੇ ਬਾਲ–ਵਿਆਹ ਵਿਰੁੱਧ 16,443 ਕਿਲੋਮੀਟਰ ਲੰਮੀ ਮਨੁੱਖੀ–ਲੜੀ ਬਣਾਈ ਗਈ। ਇਸ ਮਨੁੱਖੀ ਲੜੀ ’ਚ ਪਟਨਾ ਸਾਹਿਬ ਦੇ ਗਾਂਧੀ ਮੈਦਾਨ ’ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਸਮੇਤ ਕਈ ਆਗੂ ਇਕੱਠੇ ਹੋਏ। ਇਸ ਦਾ ਮੁੱਖ ਪ੍ਰੋਗਰਾਮ ਪਟਨਾ ਦੇ ਗਾਂਧੀ ਮੈਦਾਨ ’ਚ ਹੋਇਆ।

 

 

ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਸਮੁੱਚੇ ਬਿਹਾਰ ’ਚ ਲੋਕ ਉਤਸ਼ਾਹ ਨਾਲ ਇੱਕ–ਦੂਜੇ ਦਾ ਹੱਥ ਫੜ ਕੇ ਕਤਾਰ ’ਚ ਖਲੋਤੇ ਰਹੇ। ਲੋਕਾਂ ’ਚ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਜਾਗ੍ਰਿਤੀ ਆਈ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਅੱਜ ਦੀ ਮਨੁੱਖੀ ਲੜੀ ਨੇ ਆਪਣੇ ਟੀਚੇ ਨੂੰ ਪੂਰਾ ਕੀਤਾ ਹੈ। ਇਸ ਦੀ ਪੂਰੀ ਰਿਪੋਰਟ ਜ਼ਿਲ੍ਹਿਆਂ ’ਚ ਸ਼ਾਮੀਂ ਆਵੇਗੀ।

 

 

ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਬੇਗੂਸਰਾਏ ’ਚ 324 ਕਿਲੋਮੀਟਰ ਲੰਮੀ ਮਨੁੱਖੀ ਲੜੀ ਬਣਾਈ; ਜਿਸ ਵਿੱਚ ਸਾਢੇ 6 ਲੱਖ ਲੋਕਾਂ ਨੇ ਹਿੱਸਾ ਲਿਆ। ਬਿਹਾਰ ਦੇ ਭੋਜਪੁਰ ’ਚ 430 ਕਿਲੋਮੀਟਰ ਦੀ ਮਨੁੱਖੀ ਲੜੀ ਬਣਾਈ ਗਈ।

 

 

ਇਸ ਤੋਂ ਪਹਿਲਾਂ 21 ਜਨਵਰੀ, 2017 ਤੇ 2018 ਨੂੰ ਵੀ ਗਾਂਧੀ ਮੈਦਾਨ ’ਚ ਮਨੁੱਖੀ ਲੜੀ ਬਣਾਈ ਗਈ ਸੀ। ਸਾਲ 2017 ਦੌਰਾਨ ਨਸ਼ਾ–ਮੁਕਤੀ ਅਤੇ 2018 ’ਚ ਬਾਲ–ਵਿਆਹ ਅਤੇ ਦਾਜ ਦੀ ਰਵਾਇਤ ਦੇ ਖ਼ਾਤਮੇ ਨੂੰ ਲੈ ਕੇ ਮਨੁੱਖੀ ਲੜੀ ਬਣੀ ਸੀ।

 

 

ਗਾਂਧੀ ਮੈਦਾਨ ’ਚ ਇਸ ਵਾਰ ਐਤਵਾਰ ਨੂੰ 1,420 ਮੀਟਰ ਦੇ ਘੇਰੇ ਵਿੱਚ ਸਕੂਲੀ ਬੱਚਿਆਂ ਨੇ ਬਿਹਾਰ ਦਾ ਨਕਸ਼ਾ ਬਣਾਇਆ। ਚਾਰੇ ਦਿਸ਼ਾਵਾਂ ਵਿੱਚ ਨਕਸ਼ਾ 2,820 ਮੀਟਰ ਲੰਮਾ ਸੀ।

 

 

ਗਲੀਚੇ ਰਾਹੀਂ ਬਣਾਏ ਗਏ ਬਿਹਾਰ ਦੇ ਨਕਸ਼ੇ ’ਤੇ 2,840 ਬੱਚੇ ਖੜ੍ਹੇ ਰਹੇ। ਬੱਚਿਆਂ ਦੀ ਸੁਰੱਖਿਆ ਵਿੱਚ ਐਂਬੂਲੈਂਸ ਤੇ ਮੈਡੀਕਲ ਟੀਮਾਂ ਵੀ ਰਹੀਆਂ। ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਸਟੇਡੀਅਮ ’ਚ 5,480 ਵਿਅਕਤੀ ਮਨੁੱਖੀ ਲੜੀ ਬਣਾ ਕੇ ਖਲੋਤੇ।

 

 

ਮਨੁੱਖੀ ਲੜੀ ਦੌਰਾਨ ਸੰਜੀਵਨੀ ਆਈ–ਕੇਅਰ ਹਸਪਤਾਲ ਮੈਡੀਕਲ ਕੈਂਪ ਲਾਇਆ। ਇਸ ਵਿੱਚ ਚਾਰ ਡਾਕਟਰਾਂ ਤੇ ਨਰਸਿੰਗ ਸਟਾਫ਼ ਦੀ ਟੀਮ ਮੌਜੂਦ ਰਹੀ। ਹਸਪਤਾਲ ਦੇ ਡਾਇਰੈਕਟਰ ਡਾ. ਸੁਨੀਲ ਕੁਮਾਰ ਸਿੰਘ ਨੇ ਕਿਹਾ ਕਿ ਇਸ ਵਿੱਚ ਸੰਜੀਵਨੀ ਤੇ ਗੋਲ ਇੰਸਟੀਚਿਊਟ ਦੇ 250 ਤੋਂ ਵੱਧ ਮੁਲਾਜ਼ਮ ਨਿਯੋਜਨ ਭਵਨ ਤੋਂ ਪਟਨਾ ਮਹਿਲਾ ਕਾਲਜ ਤੱਕ ਦੀ ਲੜੀ ਵਿੱਚ ਸ਼ਾਮਲ ਹੋਏ।

 

 

ਅੱਜ ਕੰਨਿਆ ਮਵੀ ਗੋਲਘਰ, ਰਾਜਾ ਰਾਮ ਮੋਹਨ ਰਾਏ ਸੈਮਿਨਰੀ, ਸੇਂਟ ਜ਼ੇਵੀਅਰ ਸਕੂਲ, ਕ੍ਰਾਈਸਟ ਚਰਚ, ਹੋਮ ਗਾਰਡ, ਫ਼ਾਇਰ ਬ੍ਰਿਗੇਡ, ਅਯੂਬ ਉਰਦੂ ਬਾਲਿਕਾ ਹਾਈ ਸਕੂਲ, ਇੰਟਰਮੀਡੀਏਟ ਕੌਂਸਲ, ਪਟਨਾ ਨਗਰ ਨਿਗਮ, ਬੀਐੱਨ ਕਾਲਜੀਏਟ, ਕਮਿਸ਼ਨਰ ਦਫ਼ਤਰ ਪਟਨਾ ਜਿਹੇ ਅਦਾਰਿਆਂ ਤੇ ਸੰਸਥਾਨਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:16443 Kilometre long human series in favour of Water Greenery and Prohibition