ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ ਤੇ ਉਤਰਾਖੰਡ ’ਚ ਹਨ੍ਹੇਰੀ–ਤੂਫਾਨ ਨਾਲ 17 ਲੋਕਾਂ ਦੀ ਮੌਤ

ਯੂਪੀ ਤੇ ਉਤਰਾਖੰਡ ’ਚ ਹਨ੍ਹੇਰੀ–ਤੂਫਾਨ ਨਾਲ 17 ਲੋਕਾਂ ਦੀ ਮੌਤ

ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਹਨ੍ਹੇਰੀ ਅਤੇ ਗੜ੍ਹੇਆਂ ਨਾਲ ਡਿੱਗੀ ਅਸਮਾਨੀ ਬਿਜਲੀ ਦੀ ਚਪੇਟ ਵਿਚ ਆਉਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਮੌਸਮ ਨੇ ਸਭ ਤੋਂ ਜ਼ਿਆਦਾ ਕਹਿਰ ਬ੍ਰਿਜ ਖੇਤਰ ਵਿਚ ਕੀਤਾ। ਕਾਸਗੰਜ, ਏਟਾ ਅਤੇ ਮੈਨਪਰੀ ਵਿਚ 11 ਲੋਕਾਂ ਦੀ ਮੌਤ ਹੋ ਗਈ। ਰਾਮਪੁਰ, ਮੈਨਾਠੇਰ, ਬਦਾਯੂੰ ਅਤੇ ਪੀਲੀਭੀਤ ਵਿਚ ਇਕ–ਇਕ ਅਤੇ ਕਾਸ਼ੀਪੁਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ।

 

ਮੈਨਪੁਰੀ ਵਿਚ ਬਿਜਲੀ ਡਿੱਗਣ ਨਾਲ ਚਾਰ ਦੀ ਮੌਤ ਹੋ ਗਈ। ਗ੍ਰਾਮ ਲੁਖਰਪੁਰਾ ਵਿਚ ਬਿਜਲੀ ਡਿੱਗਣ ਨਾਲ ਇਕ ਮਕਾਨ ਦੀ ਕੰਧ ਢਹਿ ਗਈ। ਚਪੇਟ ਵਿਚ ਆ ਕੇ ਹਿੰਮਾਂਸ਼ੂ, ਮਾਇਆ ਦੇਵੀ ਦੀ ਮੌਤ ਹੋ ਗਈ। ਕੁਰਾਵਲੀ ਦੇ ਹੀ ਗ੍ਰਾਮ ਨਗਲਾ ਵਿਚ ਬਿਜਲੀ ਦੀ ਚਪੇਟ ਵਿਚ ਆ ਕੇ ਕ੍ਰਿਸ਼ਨਕਾਂਤ ਦੀ ਮੌਤ ਹੋ ਗਈ। ਪਿੰਡ ਵਿਚ ਹੀ ਕਿਰਨ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਬਿਛਵਾ ਖੇਤਰ ਦੇ ਗ੍ਰਾਮ ਜਗਤਪੁਰ ਨਿਵਾਸੀ ਰਾਜੇਸ਼ ਦੀ ਦਰਖਤ ਡਿੱਗਣ ਨਾਲ ਮੌਤ ਹੋ ਗਈ। ਪਿੰਡ ਬਰਾ ਸੂਰਜਪੁਰ ਵਿਚ ਸੁਨੈਨਾ ਦੀ ਛੇਜਾ ਡਿੱਗਣ ਨਾਲ ਮੌਤ ਹੋ ਗਈ।

 

ਕਾਗਗੰਜ ਦੇ ਵਿਦੌਨੀ ਵਿਚ ਲਾਲਾਰਾਮ ਦੀ ਦਰਖਤ ਡਿੱਗਣ ਨਾਲ ਮੌਤ ਹੋ ਗਈ। ਪਿੰਡ ਦੇ ਹੀ ਦਰਿਆਬ ਸਿੰਘ ਦੀ ਕੰਧ ਡਿੱਗਣ ਨਾਲ ਮੌਤ ਹੋ ਗਈ। ਫਤਿਹਪੁਰ ਕਲਾਂ ਵਿਚ ਗੇਟ ਡਿੱਗਣ ਨਾਲ ਭਗਵਾਨ ਦੀ ਮੌਤ ਦੀ ਖਬਰ ਹੈ। ਏਟਾ ਵਿਚ ਥਾਣਾ ਬਾਗਵਾਲਾ ਖੇਤਰ ਦੇ ਨਗਲਾ ਭਭਾ ਨਿਵਾਸੀ ਦਿਨੇਸ਼ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਪਿੰਡ ਧਰਮਪੁਰ ਵਿਚ ਕੰਧ ਡਿੱਗਣ ਨਾਲ ਮੇਘਾ ਦੀ ਮੌਤ ਹੋ ਗਈ।

 

ਪਿੰਡ ਅਜੀਤਪੁਰ ਨਵੀਂ ਬਸਤੀ ਵਿਚ ਘਰ ਡਿੱਗਣ ਨਾਲ ਸੁਗਰਾ ਦੀ ਮੌਤ ਹੋ ਗਈ। ਮੈਨਾਠੇਰ ਦੇ ਮਹਿਮੂਦਪੁਰ ਮਾਫੀ ਪਿੰਡ ਵਿਚ ਕਿਸਾਨ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਬਦਾਯੂੰ ਵਿਚ ਬਿਜਲੀ ਡਿੱਗਣ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ ਤੇ ਪੀਲੀਭੀਤ ਵਿਚ ਛੱਪਰ ਡਿੱਗਣ ਨਾਲ ਕਿਸਾਨ ਦੀ ਜਾਨ ਚਲੀ ਗਈ। ਕਾਸ਼ੀਪੁਰ ਵਿਚ ਕੰਧ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ।

 

ਮੁੱਖ ਮੰਤਰੀ ਨੇ ਦਿੱਤੇ ਰਾਹਤ ਪਹੁੰਚਾਉਣ ਦੇ ਨਿਰਦੇਸ਼ : ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ–ਚਾਰ ਲੱਖ ਰੁਪਏ ਮੁਆਵਜਾ ਦੇਣ ਦਾ ਆਦੇਸ਼ ਦਿੱਤਾ ਹੈ। ਯੋਗੀ ਨੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਨਿਰਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:17 people die in Uttar Pradesh and Uttarakhand of hurricane