ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਵਰੇਜ਼ ਦੀ ਸਫਾਈ ਦੌਰਾਨ ਦਮ ਘੁੱਟਣ ਕਾਰਨ 17 ਸਾਲਾ ਬੱਚੇ ਦੀ ਮੌਤ

ਕਰਨਾਟਕ ਦੇ ਬੰਗਲੁਰੂ 'ਚ ਸੀਵਰੇਜ਼ ਦੀ ਸਫਾਈ ਦੌਰਾਨ ਸਿਡੱਪਾ ਨਾਂ ਦੇ ਇੱਕ 17 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਨੂੰ ਬਚਾਉਣ ਲਈ ਸੀਵਰੇਜ਼ ਅੰਦਰ ਗਏ 50 ਸਾਲਾ ਮਰੀਆਨਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
 

ਦਿ ਨਿਊਜ਼ ਮਿੰਟ ਦੀ ਰਿਪੋਰਟ ਅਨੁਸਾਰ ਬੱਚੇ ਨੂੰ ਸੀਵਰੇਜ਼ ਅੰਦਰ ਜਾਣ ਲਈ ਮਜਬੂਰ ਕੀਤਾ ਗਿਆ ਸੀ। ਇਹ ਘਟਨਾ ਸਨਿੱਚਰਵਾਰ ਨੂੰ ਬੰਗਲੁਰੂ ਦੇ ਇਨਫੈਂਟਰੀ ਰੋਡ 'ਤੇ ਵਾਪਰੀ।
 

 

ਸਿਡੱਪਾ ਲਿੰਗਰਾਜਪੁਰਮ ਦੇ ਨੇੜੇ ਕਚਰਾਕਾਨਹੱਲੀ 'ਚ ਰਹਿੰਦਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਸਿਡੱਪਾ ਦੇ ਗੁਆਂਢੀਆਂ ਨੇ ਦੱਸਿਆ ਕਿ ਸਨਿੱਚਰਵਾਰ ਨੂੰ ਮਰੀਆਨਾ ਨਾਂ ਦਾ ਇੱਕ ਮਜ਼ਦੂਰ ਠੇਕੇਦਾਰ ਸਿਡੱਪਾ ਕੋਲ ਆਇਆ ਅਤੇ ਉਸ ਨੂੰ ਇੱਕ ਇਮਾਰਤ 'ਚ ਮਲਬਾ ਹਟਾਉਣ ਦਾ ਕੰਮ ਦਿੱਤਾ। ਸਿਡੱਪਾ ਨੂੰ ਇਸ ਕੰਮ ਲਈ 600 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਹਾਲਾਂਕਿ ਇਸ ਵਾਅਦੇ ਦੇ ਉਲਟ ਸਿਡੱਪਾ ਨੂੰ ਸੀਵਰੇਜ਼ ਚੈਂਬਰ ਸਾਫ ਕਰਨ ਲਈ ਮਜਬੂਰ ਕੀਤਾ ਗਿਆ।
 

ਜਦੋਂ ਸਿਡੱਪਾ ਸੀਵਰੇਜ਼ ਤੋਂ ਬਾਹਰ ਨਹੀਂ ਆਇਆ ਤਾਂ ਮਰੀਆਨਾ ਉਸ ਨੂੰ ਬਚਾਉਣ ਲਈ ਸੀਵਰੇਜ਼ 'ਚ ਗਿਆ। ਹਾਲਾਂਕਿ ਉਹ ਵੀ ਸੀਵਰੇਜ਼ ਚੈਂਬਰ 'ਚ ਬੇਹੋਸ਼ ਹੋ ਗਿਆ। ਇਮਾਰਤ 'ਚ ਕੰਮ ਕਰ ਰਹੇ ਮਜ਼ਦੂਰ ਦੋਵਾਂ ਨੂੰ ਬਾਹਰ ਕੱਢ ਕੇ ਤੁਰੰਤ ਸਰਕਾਰੀ ਹਸਪਤਾਲ ਲੈ ਗਏ। ਡਾਕਟਰਾਂ ਨੇ ਸਿਡੱਪਾ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਮਰੀਆਨਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਆਈਸੀਯੂ 'ਚ ਹੈ।
ਏਐਸਬੀਐਸ ਜੈਨ ਸੰਘ ਟਰੱਸਟ ਵਿਰੁੱਧ ਮਾਮਲਾ ਦਰਜ ਕਰਵਾਉਣ ਲਈ ਸਮਾਜਿਕ ਕਾਰਕੁਨ ਅਤੇ ਵਕੀਲ ਕਮਰਸ਼ੀਅਲ ਸਟ੍ਰੀਟ ਥਾਣੇ ਪਹੁੰਚੇ। ਫਿਲਹਾਲ ਐਫਆਈਆਰ ਦਾਖਲ ਕਰਨੀ ਬਾਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 17 year old boy Siddappa death when enter a sewage chamber in Bengaluru