ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17 ਸਾਲਾ ਪਹਿਲਵਾਨ 'ਤੇ ਰਾਸ਼ਟਰੀ ਪੱਧਰ ਦੀ ਜੂਨੀਅਰ ਰੇਸਲਰ ਨਾਲ ਛੇੜਛਾੜ ਦਾ ਦੋਸ਼

17 ਸਾਲਾ ਇੱਕ ਪਹਿਲਵਾਨ 'ਤੇ ਰਾਸ਼ਟਰੀ ਪੱਧਰ ਦੀ ਇੱਕ ਨਾਬਾਲਗ਼ ਪਹਿਲਵਾਨ ਨਾਲ ਕਥਿਤ ਤੌਰ ਉੱਤੇ ਛੇੜਛਾੜ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

 

ਪੁਲਿਸ ਨੇ ਦੱਸਿਆ ਕਿ ਇਹ ਘਟਨਾ 9 ਜੂਨ ਨੂੰ ਲਖਨਊ ਵਿੱਚ ਭਾਰਤੀ ਸਪੋਰਟਸ ਅਥਾਰਟੀ (ਸਾਈ) ਦੇ ਕੈਂਪਸ ਨੇੜੇ ਹੋਈ। ਸ਼ਿਕਾਇਤਕਰਤਾ ਜੂਨੀਅਰ ਲੜਕੀਆਂ ਲਈ ਆਯੋਜਿਤ ਪਹਿਲਵਾਨੀ ਦੇ ਇੱਕ ਕੈਂਪ ਵਿੱਚ ਹਿੱਸਾ ਲੈਣ ਆਈ ਸੀ।

 

ਹਿਸਾਰ ਨਿਵਾਸੀ ਲੜਕੀ ਨੇ ਸਦਰ ਪੁਲਿਸ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਨੌਜਵਾਨ ਨੇ ਸ਼ਾਮੀਂ 7 ਵਜੇ ਉਸ ਨਾਲ ਛੇੜਛਾੜ ਕੀਤੀ ਜਦੋਂ ਉਹ ਏਟੀਐਮ ਤੋਂ ਪੈਸੇ ਕਢਵਾਉਣ ਗਈ ਸੀ।

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਲੜਕੀ ਦਾਅਵਾ ਕਰਦੀ ਹੈ ਕਿ ਨੌਜਵਾਨ ਨੇ ਉਸ ਨੂੰ ਨੇੜੇ ਦੇ ਇੱਕ ਹੋਟਲ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਿਕਲੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਨੌਜਵਾਨ ਨੇ ਇਸ ਘਟਨਾ ਬਾਰੇ ਕਿਸੇ ਨੂੰ ਵੀ ਦੱਸਣ ਉੱਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਦੋਸ਼ੀ ਨੂੰ ਹਿਸਾਰ ਦਾ ਹੀ ਰਹਿਣ ਵਾਲਾ ਹੈ।

 

ਜ਼ਿਲ੍ਹਾ ਪੁਲਿਸ ਦੇ ਬੁਲਾਰੇ ਹਰੀਸ਼ ਭਾਰਦਵਾਜ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਅਧੀਨ 'ਜ਼ੀਰੋ' ਐਫ.ਆਈ.ਆਰ. ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਨੂੰ ਲਖਨਊ ਦੇ ਸਰੋਜਨੀ ਨਗਰ ਥਾਣੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

 

'ਜ਼ੀਰੋ' ਐਫ.ਆਈ.ਆਰ. ਕਿਸੇ ਵੀ ਥਾਣੇ ਵਿੱਚ ਦਰਜ ਕੀਤੀ ਜਾ ਸਕਦੀ ਹੈ ਅਤੇ ਬਾਅਦ ਵਿਚ ਉਸ ਨੂੰ ਸਬੰਧਤ ਥਾਣੇ ਵਿੱਚ ਤਬਦੀਲ ਕਰ ਦਿੱਤਾ ਜਾ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:17-year-old wrestler allegedly molest a national level junior woman wrestler in lucknow