ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲਾ ’ਚ 5 ਕਾਂਗਰਸੀ ਨੇਤਾਵਾਂ ਸਮੇਤ 172 ਲੋਕਾਂ ਨੂੰ ਕੁਆਰੰਟੀਨ ਲਈ ਭੇਜਿਆ

ਕੇਰਲਾ ਚ ਕਾਂਗਰਸ ਪਾਰਟੀ ਦੇ 3 ਸੰਸਦ ਮੈਂਬਰਾਂ ਅਤੇ 2 ਵਿਧਾਇਕਾਂ ਸਣੇ 172 ਲੋਕਾਂ ਨੂੰ ਸਾਵਧਾਨੀ ਦੇ ਤੌਰ 'ਤੇ ਘਰੇਲੂ ਕੁਆਰੰਟੀਨ ਚ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਇਨ੍ਹਾਂ ਲੋਕਾਂ ਨੂੰ ਵਾਲਯਾਰ ਦੇ ਇਕ ਵਿਅਕਤੀ ਦੇ ਸੰਪਰਕ ਚ ਆਉਣ ਦਾ ਸ਼ੱਕ ਹੈ, ਜਿਸ ਨੂੰ ਬਾਅਦ ਚ ਕੋਵਿਡ-19 ਨਾਲ ਸੰਕਰਮਿਤ ਪਾਇਆ ਗਿਆ।

 

ਸੂਤਰਾਂ ਅਨੁਸਾਰ ਪੰਜ ਕਾਂਗਰਸੀ ਨੇਤਾਵਾਂ, ਕੁਝ ਪੁਲਿਸ ਕਰਮਚਾਰੀ, ਸਿਹਤ ਕਰਮਚਾਰੀ ਅਤੇ ਮੀਡੀਆ ਕਰਮਚਾਰੀ ਸਣੇ 177 ਲੋਕਾਂ ਨੂੰ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਦੇ ਸ਼ੱਕ ਦੇ ਅਧਾਰ 'ਤੇ ਵੱਖਰੇ ਰਹਿਣ ਲਈ ਕਿਹਾ ਗਿਆ ਹੈ।

 

ਇਹ ਆਦਮੀ 9 ਮਈ ਨੂੰ ਗੁਆਂਢੀ ਸੂਬੇ ਤਾਮਿਲਨਾਡੂ ਤੋਂ ਵਾਲਯਾਰ ਤੱਕ ਗਿਆ। ਬਾਅਦ ਵਿਚ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ। 9 ਮਈ ਨੂੰ 5 ਕਾਂਗਰਸੀ ਆਗੂ ਵਾਲਯਾਰ ਚੈੱਕ-ਪੁਆਇੰਟ ‘ਤੇ ਮੌਜੂਦ ਸਨ, ਜਿਥੇ ਉਨ੍ਹਾਂ ਨੇ ਦੇਸ਼-ਵਿਦੇਸ਼‘ਚ ਫਸੇ ਕੇਰਲ ਵਾਸੀਆਂ ਪ੍ਰਤੀ ਕੇਰਲ ਸਰਕਾਰ ਦੀ ਉਦਾਸੀਨਤਾ ਵਿਰੁੱਧ ਵਿਰੋਧ ਜਤਾਇਆ ਸੀ। ਉਨ੍ਹਾਂ ਨੇ ਉਸ ਸਮੇਂ ਸਰਹੱਦ 'ਤੇ ਫਸੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਸੀ।

 

ਪਲੱਕੜ ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਉਹ ਸਾਰੇ ਜਿਹੜੇ ਸੰਕਰਮਿਤ ਮਿਲੇ ਮਲੱਪੁਰਮ ਨਿਵਾਸੀ ਦੇ ਸੰਪਰਕ ਵਿੱਚ ਆਏ ਸਨ, ਨੂੰ 14 ਦਿਨਾਂ ਲਈ ਵੱਖਰਾ ਰਹਿਣਾ ਪਏਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਸੰਸਦ ਮੈਂਬਰਾਂ ਟੀ ਐਨ ਪ੍ਰਤਾਪਨ (ਤ੍ਰਿਸੂਰ), ਰਮਿਆ ਹਰਿਦਾਸ (ਅਲਾਤੂਰ), ਵੀ ਕੇ ਸ੍ਰੀਕੰਦਨ (ਪਲੱਕੜ) ਅਤੇ ਵਿਧਾਇਕਾਂ ਸ਼ਫੀ ਪਰਮਬਿਲ (ਪਲੱਕੜ) ਅਤੇ ਅਨਿਲ ਅਕਾਰਾ (ਵਡਕੱਨਚੇਰੀ) ਨੂੰ ਵੱਖਰੇ ਤੌਰ ‘ਤੇ ਘਰ ਚ ਰਹਿਣ ਲਈ ਕਿਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:172 people including 5 Congress leaders sent to quarantine in Kerala