ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਹਾਤੀ ਡਾਕ ਸੇਵਕਾਂ ਦੀਆਂ 1,735 ਆਸਾਮੀਆਂ ਲਈ ਭਰਤੀ ਖੁੱਲ੍ਹੀ

ਦਿਹਾਤੀ ਡਾਕ ਸੇਵਕਾਂ ਦੀਆਂ 1,735 ਆਸਾਮੀਆਂ ਲਈ ਭਰਤੀ ਖੁੱਲ੍ਹੀ

ਭਾਰਤੀ ਡਾਕ ਵਿਭਾਗ ਨੇ ਦੇਸ਼ ਦੇ ਵੱਖੋ–ਵੱਖਰੇ ਪੋਸਟ ਸਰਕਲਜ਼ ਵਿੱਚ ਦਿਹਾਤੀ ਡਾਕ ਸੇਵਕਾਂ ਦੀ ਆਸਾਮੀ ਲਈ 1,735 ਭਰਤੀਆਂ ਐਲਾਨੀਆਂ ਹਨ। ਇਹ ਭਰਤੀਆਂ ਤਿੰਨ ਡਾਕ ਸਰਕਲਜ਼ ਵਿੱਚ ਹੋਣੀਆਂ ਹਨ।

 

 

ਇਹ ਸਾਰੀਆਂ ਆਸਾਮੀਆਂ ਦਿੱਲੀ, ਹਿਮਾਚਲ ਪ੍ਰਦੇਸ਼ ਤੇ ਝਾਰਖੰਡ ਪੋਸਟਲ ਸਰਕਲ ਦੇ ਵੱਖੋ–ਵੱਖਰੇ ਪੋਸਟਲ ਜ਼ੋਨ ਵਿੱਚ ਭਰੀਆਂ ਜਾਣਗੀਆਂ। ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਪਾਸ ਨੌਜਵਾਨ ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦਾਖ਼ਲ ਕਰ ਸਕਦੇ ਹਨ।

 

 

10ਵੀਂ ਵਿੱਚ ਗਣਿਤ ਤੇ ਅੰਗਰੇਜ਼ੀ ਵਿਸ਼ੇ ’ਚ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਸਬੰਧਤ ਰਾਜ ਦੀ ਅਧਿਕਾਰਤ ਸਥਾਨਕ ਭਾਸ਼ਾ ਵਿੱਚ ਨਿਪੁੰਨਤਾ ਹੋਣੀ ਚਾਹੀਦੀ ਹੈ।

 

 

ਘੱਟ ਤੋਂ ਘੱਟ 18 ਸਾਲ ਤੇ ਵੱਧ ਤੋਂ ਵੱਧ 40 ਸਾਲ। ਐੱਸਸੀ, ਐੱਸਟੀ ਵਰਗ ਨੂੰ ਉਮਰ ਵਿੱਚ ਪੰਜ ਸਾਲ ਤੇ ਓਬੀਸੀ ਵਰਗ ਦੇ ਉਮੀਦਵਾਰਾਂ ਨੂੰ ਤਿੰਨ ਸਾਲ ਦੀ ਛੋਟ ਹੈ।

 

 

ਆਸਾਮੀਆਂ ਅਨੁਸਾਰ ਤਨਖ਼ਾਹ ਸਕੇਲ 10,000 ਰੁਪਏ ਤੋਂ 14,500 ਰੁਪਏ ਹੈ। ਅਰਜ਼ੀ ਫ਼ੀਸ 100 ਰੁਪਏ ਹੈ। ਐੱਸਸੀ/ਐੱਸਟੀ, ਦਿਵਯਾਂਗਾਂ ਤੇ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਫ਼ੀਸ ਨਹੀਂ ਦੇਣੀ ਹੋਵੇਗੀ।

 

 

ਯੋਗ ਉਮੀਦਵਾਰਾਂ ਦੀ ਚੋਣ ਮੈਰਿਟ ਸੂਚੀ ਦੇ ਆਧਾਰ ਉੱਤੇ ਕੀਤੀ ਜਾਵੇਗੀ।

 

 

ਉਮੀਦਵਾਰ ਆਪਣੀਆਂ ਅਰਜ਼ੀਆਂ ਤੇ ਹੋਰ ਜਾਣਕਾਰੀ ਲਈ ਵੈੱਬਸਾਈਟ http://www.appost.in/gdsonline ਉੱਤੇ ਜਾਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1735 vacancies of Rural Postmen announced