ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ, ਵੱਖ-ਵੱਖ ਹਾਦਸਿਆਂ 'ਚ 18 ਲੋਕਾਂ ਦੀ ਮੌਤ

 

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਸਬੰਧੀ ਘਟਨਾਵਾਂ ਵਿੱਚ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ।  ਇਸ ਦੀ ਪੁਸ਼ਟੀ ਉਥੋ ਦੇ ਇੱਕ ਅਧਿਕਾਰੀ ਨੇ ਕੀਤੀ। 

 

ਪੁਲਿਸ ਅਨੁਸਾਰ ਸ਼ਿਮਲਾ ਸਥਿਤ ਆਰਟੀਓ ਦਫ਼ਤਰ ਕੋਲ ਜ਼ਮੀਨ ਖਿਸਕਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਇਕ ਹੋਰ ਅਜੇ ਵੀ ਮਲਬੇ ਹੇਠ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਘਟਨਾ ਵਿੱਚ ਭਾਰੀ ਮੀਂਹ ਕਾਰਨ ਐਤਵਾਰ ਤੜਕੇ ਕੰਧ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਹੋਰ ਛੇ ਲੋਕ ਵੀ ਜ਼ਖ਼ਮੀ ਹੋਏ ਹਨ।

 

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ਾਹ ਆਲਮ ਵਜੋਂ ਹੋਈ ਹੈ ਜੋ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸ਼ਿਮਲਾ ਦੇ ਰੋਹੜੂ ਸਬ ਡਵੀਜ਼ਨ ਵਿੱਚ ਹੱਟਕੋਟੀ ਕੈਂਚੀ ਨੇੜੇ ਨੈਸ਼ਨਲ ਹਾਈਵੇਅ ਉੱਤੇ ਜ਼ਮੀਨ ਖਿਸਕਣ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਥੇ, ਕੁੱਲੂ ਵਿੱਚ ਇੱਕ ਵਿਅਕਤੀ ਸਜਵਾਰ ਨਾਲੇ ਵਿੱਚ ਵਹਿ ਗਿਆ। ਮ੍ਰਿਤਕ ਦੀ ਪਛਾਣ ਚੁੰਨੀ ਲਾਲ ਵਜੋਂ ਹੋਈ ਹੈ। ਚੰਬਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਦੇ ਢਹਿਣ ਨਾਲ ਦੋ ਲੋਕਾਂ ਦੀ ਮਲਬੇ ਹੇਠ ਆਉਣ ਕਾਰਨ ਮੌਤ ਹੋ ਗਈ।

ਹਾਦਸਾ ਲੋਨਾ ਗ੍ਰਾਮ ਪੰਚਾਇਤ ਵਿੱਚ ਦੇਰ ਰਾਤ ਕਰੀਬ 3:30 ਉੱਤੇ ਇੱਕ ਘਰ ਡਿੱਗਣ ਨਾਲ  70 ਸਾਲਾ ਇੱਕ ਵਿਅਕਤੀ ਅਤੇ ਇੱਕ ਸੱਤ ਸਾਲਾ ਬੱਚੇ ਦੀ ਮੌਤ ਹੋ ਗਈ। ਉਥੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡ ਇਲਾਕੇ ਵਿੱਚ ਇੱਕ ਦਰੱਖ਼ਤ ਦੇ ਘਰ ਉੱਤੇ ਡਿੱਗਣ ਨਾਲ ਦੋ ਨੇਪਾਲੀ ਨਾਗਰਿਕਾਂ ਦੀ ਜਾਨ ਚੱਲੀ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋਏ ਹਨ।

 

ਇਸ ਦੌਰਾਨ ਪੰਡੋਹ ਅਤੇ ਨਾਥਪਾ ਡੈਮ ਤੋਂ ਪਾਣੀ ਛੱਡਿਆ ਗਿਆ। ਸ਼ਨੀਵਾਰ ਨੂੰ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਸੀ ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਲੋਕਾਂ ਨੂੰ ਨਦੀਆਂ, ਛੋਟੇ ਨਦੀਆਂ ਅਤੇ ਧਾਰਾਵਾਂ  ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

 

ਜ਼ਮੀਨ ਖਿਸਕਣ ਕਾਰਨ ਸ਼ਿਮਲਾ-ਕਾਲਕਾ ਮਾਰਗ 'ਤੇ ਰੇਲ ਸੇਵਾਵਾਂ ਠੱਪ 

 

ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਸ਼ਿਮਲਾ ਅਤੇ ਕਾਲਕਾ ਦਰਮਿਆਨ ਰੇਲ ਸੇਵਾਵਾਂ ਠੱਪ ਹੋ ਗਈਆਂ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਾਰਸ਼ ਤੋਂ ਬਾਅਦ ਸ਼ਿਮਲਾ ਅਤੇ ਕਾਲਕਾ ਵਿਚਾਲੇ ਚਾਰ-ਪੰਜ ਥਾਵਾਂ 'ਤੇ ਜ਼ਮੀਨ ਖਿਸਕੀ।  

 

ਉਨ੍ਹਾਂ ਦੱਸਿਆ ਕਿ ਕਾਲਕਾ ਤੋਂ ਸ਼ਿਮਲਾ ਜਾ ਰਹੀ ਰੇਲ ਗੱਡੀ ਸਵੇਰੇ ਤਿੰਨ ਵਜੇ ਰਵਾਨਾ ਹੋਈ ਪਰ ਜ਼ਮੀਨ ਖਿਸਕਣ ਕਾਰਨ ਸਵੇਰੇ ਪੰਜ ਵਜੇ ਧਰਮਪੁਰ ਰੇਲਵੇ ਸਟੇਸ਼ਨ ਉੱਤੇ ਹੀ ਇਸ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਟੜੀ ਸਾਫ਼ ਨਹੀਂ ਹੁੰਦੀ ਉਦੋਂ ਤੱਕ ਰੇਲ ਆਵਾਜਾਈ ਨੂੰ ਰੋਕਣ ਦਾ ਫ਼ੈਸਲਾ ਲਿਆ ਗਿਆ ਹੈ। ਟ੍ਰੈਕ ਸਾਫ਼ ਹੋਣ ਤੋਂ ਬਾਅਦ ਸੋਮਵਾਰ ਨੂੰ ਸ਼ਿਮਲਾ-ਕਾਲਕਾ ਮਾਰਗ 'ਤੇ ਰੇਲ ਸੇਵਾਵਾਂ ਮੁੜ ਬਹਾਲ ਹੋ ਸਕਦੀਆਂ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:18 dead in different accident in Himachal Pradesh after heavy rains