ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੁੰਦਰੀ ਲੁਟੇਰਿਆਂ ਵੱਲੋਂ 18 ਭਾਰਤੀ ਯਾਤਰੀ ਨਾਈਜੀਰੀਆ ਲਾਗੇ ਅਗ਼ਵਾ

ਸਮੁੰਦਰੀ ਲੁਟੇਰਿਆਂ ਵੱਲੋਂ 18 ਭਾਰਤੀ ਯਾਤਰੀ ਨਾਈਜੀਰੀਆ ਲਾਗੇ ਅਗ਼ਵਾ

ਹਾਂਗਕਾਂਗ ਦੇ ਇੱਕ ਸਮੁੰਦਰੀ ਜਹਾਜ਼ ਨੂੰ ਲੁਟੇਰਿਆਂ ਨੇ ਨਾਈਜੀਰੀਆ ਦੇ ਸਮੁੰਦਰੀ ਕੰਢੇ ਕੋਲ ਲੁਟੇਰਿਆਂ ਨੇ ਅਗ਼ਵਾ ਕਰ ਲਿਆ ਹੈ। ਉਨ੍ਹਾਂ ਵਿੱਚ 18 ਭਾਰਤੀ ਵੀ ਸਵਾਰ ਹਨ। ਇਹ ਜਾਣਕਾਰੀ ਸਮੁੰਦਰੀ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਵਾਲੀ ਇੱਕ ਵਿਸ਼ਵ ਏਜੰਸੀ ਨੇ ਦਿੱਤੀ ਹੈ।

 

 

ਅਧਿਕਾਰਤ ਸੂਤਰਾਂ ਮੁਤਾਬਕ ਭਾਰਤੀਆਂ ਦੇ ਅਗ਼ਵਾ ਹੋਣ ਦੀ ਖ਼ਬਰ ਮਿਲਦਿਆਂ ਹੀ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਨਾਈਜੀਰੀਆ ਨਾਲ ਸੰਪਰਕ ਕਾਇਮ ਕੀਤਾ ਹੈ; ਤਾਂ ਜੋ ਘਟਨਾ ਬਾਰੇ ਹੋਰ ਵੇਰਵੇ ਹਾਸਲ ਕੀਤੇ ਜਾ ਸਕਣ ਅਤੇ ਅਗ਼ਵਾ ਭਾਰਤੀਆਂ ਨੂੰ ਰਿਹਾਅ ਕਰਵਾਇਆ ਜਾ ਸਕੇ।

 

 

ਸਮੁੰਦਰ ’ਚ ਜਹਾਜ਼ਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਵਾਲੀ ARX ਮੈਰੀਟਾਈਮ ਨੇ ਆਪਣੀ ਵੈੱਬਸਾਈਟ ਉੱਤੇ ਦੱਸਿਆ ਹੈ ਕਿ ਜਹਾਜ਼ ਨੂੰ ਮੰਗਲਵਾਰ ਨੂੰ ਸਮੁੰਦਰੀ ਡਾਕੂਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ ਤੇ ਜਹਾਜ਼ ਉੱਤੇ ਸਵਾਰ 19 ਜਣਿਆਂ ਨੂੰ ਅਗ਼ਵਾ ਕਰ ਲਿਆ ਹੈ; ਉਨ੍ਹਾਂ ਵਿੱਚੋਂ 18 ਭਾਰਤੀ ਹਨ ਅਤੇ ਇੱਕ ਤੁਰਕੀ ਦਾ ਨਾਗਰਿਕ ਹੇ।

 

 

ਬੀਤੀ ਤਿੰਨ ਦਸੰਬਰ ਦੀ ਸ਼ਾਮ ਨੂੰ ਨਾਈਜੀਰੀਆਈ ਸਮੁੰਦਰੀ ਕੰਢੇ ਲਾਗਿਓਂ ਲੰਘਦੇ ਸਮੇਂ ਹਾਂਗਕਾਂਗ ਦੇ ਝੰਡੇ ਵਾਲੇ ਜਹਾਜ਼ ‘VLCC NAVE ਕੰਸਲਟੇਸ਼ਨ’ ਉੱਤੇ ਸਮੁੰਦਰੀ ਲੁਟੇਰਿਆਂ ਨੇ ਹਮਲਾ ਕੀਤਾ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2008 ’ਚ ਸੋਮਾਲੀਆ ਕੋਲ ਅਦਨ ਦੀ ਖਾੜੀ ’ਚ ਵੀ 18 ਭਾਰਤੀਆਂ ਸਮੇਤ 22 ਯਾਤਰੀਆਂ ਵਾਲੇ ਇੱਕ ਸਮੁੰਦਰੀ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ ਨੇ ਬੰਧਕ ਬਣਾ ਲਿਆ ਸੀ। ਤਦ ਜਹਾਜ਼ ਵਿੱਚ ਭਾਰਤੀਆਂ ਤੋਂ ਇਲਾਵਾ ਦੋ ਫ਼ਿਲੀਪੀਨੀ, ਇੰਕ ਬੰਗਲਾਦੇਸ਼ੀ ਤੇ ਇੱਕ ਰੂਸੀ ਨਾਗਰਿਕ ਵੀ ਸਵਾਰ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:18 Indian travelers kidnapped near Nigeria by pirates