ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਸਾਲਾ ਕੁੜੀ ਨਾਲ 18 ਲੋਕਾਂ ਨੇ ਕੀਤਾ ਇੱਕ ਸਾਲ ਤੱਕ ਬਲਾਤਕਾਰ

ਕੇਰਲ ਦੇ ਕਨੂੰਰ ਜਿ਼ਲੇ੍ਹ ਚ 15 ਸਾਲ ਦੀ ਇੱਕ ਸਕੂਲੀ ਵਿਦਿਆਰਥਣ ਦਾ ਕਥਿਤ ਤੌਰ ਤੇ ਕਈ ਲੋਕਾਂ ਦੁਆਰਾ ਵੱਖੋ ਵੱਖ ਥਾਵਾਂ ਤੇ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁੜੀ ਨੂੰ ਸੋਸ਼ਲ ਮੀਡੀਆ ਦੁਆਰਾ ਵਰਗਲਾਇਆ ਗਿਆ ਸੀ। ਪੁਲਿਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮਾਮਲੇ ਨੇ 1996 ਦੇ ਚਰਚਿਤ ਸੂਰਿਆਨੇੱਲੀ ਸੈਕਸ ਕਾਂਡ ਨੂੰ ਮੁੜ ਤੋਂ ਯਾਦ ਕਰਵਾ ਦਿੱਤਾ ਹੈ ਜਿਸ ਨੇ ਪੂਰੇ ਸੂਬੇ ਨੂੰ ਸਦਮੇ ਚ ਪਾ ਦਿੱਤਾ ਸੀ।

 

ਪੁਲਿਸ ਨੇ 10ਵੀਂ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਵਾਲੇ 18 ਲੋਕਾਂ ਦੀ ਪਛਾਣ ਕੀਤੀ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਔਰਤ ਦੀ ਉਸ ਨਾਲ ਦੋਸਤੀ ਹੋਈ। ਉਕਤ ਔਰਤ ਨੇ ਉਸਨੂੰ ਵਰਗਲਾਇਆ ਅਤੇ ਮੰਦਰਾਂ ਵਾਲੇ ਸ਼ਹਿਰ ਪਰਾਸੀਨੀਕਾਦਾਵੁ ਦੇ ਇੱਕ ਹੋਟਲ ਚ ਲੈ ਕੇ ਆਈ। ਇੱਥੇ ਵਿਦਿਆਰਥਣ ਦਾ ਇੱਕ ਨੌਜਵਾਨ ਨੇ ਬਲਾਤਕਾਰ ਕੀਤਾ।

 

ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੇ ਲੜਕੀ ਦੀ ਅਸ਼ਲੀਲ ਵੀਡਿਓ ਬਣਾ ਕੇ ਉਸਨੂੰ ਬਲੈਕਮੇਲ ਕੀਤਾ ਅਤੇ ਇਸ ਤੋਂ ਬਾਅਦ ਕਈ ਵਾਰ ਕਈ ਲੋਕਾਂ ਨੇ ਉਸਦਾ ਬਲਾਤਕਾਰ ਕੀਤਾ। ਗ੍ਰਿਫ਼ਤਾਰ ਨੌਜਵਾਨਾਂ ਚੋਂ ਇੱਕ ਦੋਸ਼ੀ ਪੀੜਤ ਕੁੜੀ ਦਾ ਰਿਸ਼ਤੇਦਾਰ ਹੈ।

 

ਦੋਸ਼ੀਆਂ ਨੇ ਵਿਦਿਆਰਥਣ ਦੇ ਅਸ਼ਲੀਲ ਵੀਡਿਓ ਨੂੰ ਹਥਿਆਰ ਬਣਾ ਕੇ ਉਸਦੇ ਭਰਾ ਤੋਂ ਪੈਸੇ ਵਸੂਲਣ ਦੀ ਵੀ ਕੋਸਿ਼ਸ਼ ਕੀਤੀ। ਭਰਾ ਨੇ ਜਦੋਂ ਆਪਣੀ ਭੈਣ ਤੋਂ ਮਾਮਲੇ ਬਾਰੇ ਪੁੱਛਿਆ ਤਾਂ ਪੀੜਤ ਨੇ ਸਭ ਕੁੱਝ ਦੱਸ ਦਿੱਤਾ। ਪੁਲਿਸ ਬਾਕੀ ਦੋਸ਼ੀਆਂ ਦੀ ਗ੍ਰਿ਼ਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:18 men raped 15-year-old for over a year say police