ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSF ਦੇ 18 ਹੋਰ ਜਵਾਨ ਕੋਰੋਨਾ ਪਾਜ਼ਿਟਿਵ, ਹੁਣ ਤੱਕ 276 BSF ਜਵਾਨ ਕੋਰੋਨਾ ਪੀੜਤ

ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ 18 ਜਵਾਨ ਐਤਵਾਰ ਨੂੰ ਭਿਆਨਕ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ। ਅੱਜ ਕੋਵਿਦ -19 ਪਾਜ਼ਿਟਿਵ ਮਿਲੇ 16 ਜਵਾਨ ਤ੍ਰਿਪੁਰਾ ਅਤੇ 2 ਦਿੱਲੀ ਦੇ ਹਨ। ਇਸ ਤੋਂ ਬਾਅਦ ਕੋਰੋਨਾ ਪੀੜਤ ਬੀਐਸਐਫ ਜਵਾਨਾਂ ਦੀ ਕੁੱਲ ਗਿਣਤੀ 275 ਹੋ ਗਈ ਹੈ।


ਵੀਰਵਾਰ ਨੂੰ ਤ੍ਰਿਪੁਰਾ 'ਚ ਬੀਐਸਐਫ ਦੀ 86ਵੀਂ ਬਟਾਲੀਅਨ ਦੇ 24 ਜਵਾਨਾਂ ਨੂੰ ਕੋਰੋਨਾ

ਵੀਰਵਾਰ ਨੂੰ ਤ੍ਰਿਪੁਰਾ ਵਿੱਚ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੀ 86ਵੀਂ ਬਟਾਲੀਅਨ ਦੇ 24 ਹੋਰ ਜਵਾਨਾਂ ਵੀਰਵਾਰ ਨੂੰ ਮਾਰੂ ਕੋਰੋਨਾ ਵਾਇਰਸ ਨਾਲ ਪੀੜਤ ਮਿਲਣ ਤੋਂ ਬਾਅਦ ਤ੍ਰਿਪੁਰਾ ਵਿੱਚ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 86 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਰਾਜ ਦੇ ਮੁੱਖ ਮੰਤਰੀ ਵਿਪਲਾਵ ਕੁਮਾਰ ਦੇਵ ਨੇ ਦੱਸਿਆ ਕਿ ਪਿਛਲੇ ਪੰਜ ਦਿਨਾਂ ਦੌਰਾਨ ਰਾਜ ਵਿੱਚ ਕੋਰੋਨਾ ਮਾਮਲੇ ਜ਼ੀਰੋ ਤੋਂ ਵੱਧ ਕੇ 86 ਹੋ ਗਏ ਹਨ ਅਤੇ ਇਹ ਸਾਰੇ ਮਾਮਲੇ ਬੀਐਸਐਫ ਦੀ 138ਵੀਂ ਅਤੇ 86ਵੀਂ ਬਟਾਲੀਅਨ ਨਾਲ ਸਬੰਧਤ ਹਨ।


ਉਨ੍ਹਾਂ ਦੱਸਿਆ ਕਿ ਸੂਬੇ ਦਾ ਕੋਈ ਵੀ ਨਾਗਰਿਕ ਕੋਰੋਨਾ ਨਾਲ ਪੀੜਤ ਨਹੀਂ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 22 ਬੀਐਸਐਫ ਦੇ ਜਵਾਨਾਂ ਨੂੰ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ, ਤ੍ਰਿਪੁਰਾ ਉੱਤਰ-ਪੂਰਬ ਵਿੱਚ ਸਭ ਤੋਂ ਵੱਧ ਕੋਰੋਨਾ ਕੇਸਾਂ ਵਾਲਾ ਸੂਬਾ ਬਣ ਗਿਆ ਹੈ। ਮੁੱਖ ਮੰਤਰੀ ਨੇ ਹਾਲਾਂਕਿ ਨਾਗਰਿਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰਾਜ ਸਰਕਾਰ ਕੋਰੋਨਾ ਨੂੰ ਕੰਟਰੋਲ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ।

 

 


ਮਹਾਰਾਸ਼ਟਰ ਪੁਲਿਸ ਦੇ 786 ਮੁਲਾਜ਼ਮ ਹੁਣ ਤੱਕ ਕੋਰੋਨਾ ਨਾਲ ਪੀੜਤ 

ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਰਾਜ ਵਿੱਚ ਹੁਣ ਤੱਕ 786 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ਿਟਿਵ ਮਿਲੇ ਹਨ। ਉਥੇ, ਸੱਤ ਜਵਾਨਾਂ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ ਦੀ ਪੁਲਿਸ ਨੇ ਕਿਹਾ ਕਿ 88 ਅਧਿਕਾਰੀਆਂ ਦੇ ਨਾਲ 698 ਪੁਲਿਸ ਮੁਲਾਜ਼ਮਾਂ ਵੀ ਕੋਰੋਨਾ ਨਾਲ ਪੀੜਤ ਹਨ। ਇਨ੍ਹਾਂ ਵਿੱਚੋਂ 13 ਅਧਿਕਾਰੀ ਅਤੇ 63 ਹੋਰ ਰੈਂਕ ਦਾ ਜਵਾਨ ਲਾਗ ਤੋਂ ਠੀਕ ਹੋ ਚੁੱਕੇ ਹਨ।.......
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:18 new cases of COVID19 have been reported in Border Security Force on Sunday