ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ: 18 ਸਾਲਾ ਵਿਦਿਆਰਥਣ ਨੇ ਹੋਸਟਲ ਵਾਸ਼ਰੂਮ 'ਚ ਬੱਚੇ ਨੂੰ ਦਿੱਤਾ ਜਨਮ

ਮਹਾਰਾਸ਼ਟਰ ਦੇ ਧੂਲੇ ਵਿੱਚ ਹੋਸਟਲ ਦੇ ਬਾਥਰੂਮ ਵਿੱਚ ਇੱਕ 18 ਸਾਲਾ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਸਥਾਨਕ ਪੁਲਿਸ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਲੇ ਜ਼ਿਲ੍ਹੇ ਦੇ ਸਕਰਾ ਦੇ ਸਵਿੱਤਰੀਬਾਈ ਫੂਲੇ ਆਦਿਵਾਸੀ ਗਰਲਜ਼ ਹੋਸਟਲ ਵਿੱਚ 29 ਫਰਵਰੀ ਨੂੰ ਇੱਕ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।

 

ਪੁਲਿਸ ਅਨੁਸਾਰ ਲੜਕੀ ਨੇ ਜਨਮ ਤੋਂ ਬਾਅਦ ਬੱਚੇ ਨੂੰ ਹੋਸਟਲ ਦੇ ਬਾਥਰੂਮ ਵਿੱਚ ਬਾਲਟੀ ਵਿੱਚ ਛੱਡ ਗਈ। ਵਾਰਡਨ ਨੇ ਜਦੋਂ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਤਾਂ ਉਹ ਦੌੜੀ ਦੌੜੀ ਉਥੇ ਪੁੱਜੀ।


 

ਸਾਕਰੀ ਥਾਣੇ ਦੇ ਪੁਲਿਸ ਇੰਸਪੈਕਟਰ ਦੇਵੀਦਾਸ ਦਾਮਨੇ ਨੇ ਦੱਸਿਆ ਕਿ ਜਾਂਚ ਦੌਰਾਨ ਕੋਈ ਵੀ ਵਿਦਿਆਰਥਣ ਬੱਚੇ ਦਾ ਦਾਅਵਾ ਕਰਨ ਲਈ ਅੱਗੇ ਨਹੀਂ ਆਈ। ਫਿਰ ਇਕ ਲੜਕੀ ਨੂੰ ਸ਼ੱਕ ਦੇ ਆਧਾਰ 'ਤੇ ਡਾਕਟਰੀ ਜਾਂਚ ਲਈ ਲਿਜਾਇਆ ਗਿਆ ਜਿਥੇ ਇਹ ਸਾਹਮਣੇ ਆਇਆ ਕਿ ਕਿਸ ਨੇ ਬੱਚੇ ਨੂੰ ਜਨਮ ਦਿੱਤਾ ਸੀ।

 

ਬੱਚੇ ਅਤੇ ਵਿਦਿਆਰਥੀ ਨੂੰ ਧੂਲੇ ਸਥਿਤ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਹੈ। ਇਸ ਮਾਮਲੇ ਵਿੱਚ ਜਾਂਚ ਜਾਰੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:18 years old student gives birth to child in hostel washroom in Maharashtra