ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਹਰ ਮਿੰਟ ਹੁੰਦੇ 1,852 ਸਾਈਬਰ ਹਮਲੇ

ਭਾਰਤ ’ਚ ਹਰ ਮਿੰਟ ਹੁੰਦੇ 1,852 ਸਾਈਬਰ ਹਮਲੇ

ਭਾਰਤ ’ਚ ਅੱਜ ਹਰ ਵਿਅਕਤੀ ਡਿਜੀਟਲ ਇਨਕਲਾਬ ਦਾ ਹਿੱਸਾ ਬਣ ਰਿਹਾ ਹੈ ਪਰ ਦੇਸ਼ ਦੇ ਲੋਕ ਇਸ ਮਾਮਲੇ ’ਚ ਜਿੰਨਾ ਅਗਾਂਹਵਧੂ ਬਣ ਰਹੇ ਹਨ, ਓਨਾ ਹੀ ਉਨ੍ਹਾਂ ਉੱਤੇ ਸਾਈਬਰ ਹਮਲੇ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ। ਭਾਰਤ ਹੀ ਨਹੀਂ, ਦੁਨੀਆ ਭਰ ਵਿੱਚ ਹੀ ਸਾਈਬਰ ਹਮਲਿਆਂ ਦਾ ਖ਼ਤਰਾ ਨਿੱਤ ਵਧਦਾ ਹੀ ਜਾ ਰਿਹਾ ਹੈ।

 

 

ਕਿਸੇ ਹੋਰ ਦੇਸ਼ ਵਿੱਚ ਬਹਿ ਕੇ ਤੁਹਾਡੇ ਮੋਬਾਇਲ ਫ਼ੋਨ, ਕੰਪਿਊਟਰ, ਲੈਪਟਾੱਪ ਵਿੱਚ ਸੰਨ੍ਹ ਲਾ ਕੇ ਤੁਹਾਨੂੰ ਲੱਖਾਂ–ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਦੇਸ਼ ਵਿੱਚ ਹਰ ਮਿੰਟ 1,852 ਸਾਈਬਰ ਹਮਲੇ ਹੋ ਰਹੇ ਹਨ।

 

 

ਸਾਈਬਰ ਹਮਲਿਆਂ ਦੇ ਨਿਸ਼ਾਨੇ ’ਤੇ ਚਾਰ ਵੱਡੇ ਸ਼ਹਿਰ ਦਿੱਲੀ, ਮੁੰਬਈ, ਬੈਂਗਲੁਰੂ ਤੇ ਕੋਲਕਾਤਾ ਸ਼ਹਿਰ ਹਨ। ਵੱਡੀ ਬੈਂਕਿੰਗ ਤੇ ਫ਼ਾਈਨੈਂਸ਼ੀਅਲ ਕੰਪਨੀਆਂ ਨੂੰ ਰੋਜ਼ਾਨਾ ਹਜ਼ਾਰਾਂ ਸਾਈਬਰ ਹਮਲੇ ਝੱਲਣੇ ਪੈ ਰਹੇ ਹਨ।

 

 

ਭਾਰਤ ’ਚ ਫ਼ਾਈਨੈਂਸ਼ੀਅਲ ਲੈਣ–ਦੇਣ ਲਈ ਭੀਮ, ਗੂਗਲ–ਪੇਅ, ਫ਼ੋਨ ਪੇਅ ਅਤੇ ਪੇਅ–ਟੀਐੱਮ ਜਿਹੇ ਕਈ ਸਾਰੇ ਐਪਸ ਦੀ ਵਰਤੋਂ ਹੋ ਰਹੀ ਹੈ। ਅਜਿਹੇ ਹਾਲਾਤ ਵਿੱਚ ਬੈਂਕਾਂ ਉੱਤੇ ਸਾਈਬਰ ਹਮਲੇ ਦਾ ਸਭ ਤੋਂ ਵੱਡਾ ਖ਼ਤਰਾ ਹੈ।

 

 

ਸਾਈਬਰ ਸਕਿਓਰਿਟੀ ਰੀਸਰਚ ਦੀ ਸਾਲ 2019 ਦੀ ਸਾਲਾਨਾ ਖ਼ਤਰਾ ਰਿਪੋਰਟ ਮੁਤਾਬਕ ਸਾਲ 2018 ਦੌਰਾਨ ਪੂਰੀ ਦੁਨੀਆ ਵਿੱਚ 20 ਲੱਖ ਸਾਈਬਰ ਹਮਲੇ ਹੋਏ ਤੇ ਇਸ ਕਾਰਨ 3,222 ਅਰਬ ਰੁਪਏ ਦਾ ਨੁਕਸਾਨ ਹੋਇਆ।

 

 

ਗੁੜਗਾਓਂ ਦੇ ਰਹਿਣ ਵਾਲੇ ਡੀਕੇ ਜੋਸ਼ੀ ਤੇ ਪਰਿਵਾਰ ਲਈ ਬੀਤੀ 23 ਜੁਲਾਈ ਦਾ ਦਿਨ ਚੇਤੇ ਕਰ ਕੇ ਦੁਖੀ ਹੋ ਉੱਠਦੇ ਹਨ; ਜਿਸ ਦਿਨ ਕਿਸੇ ਹੈਕਰ ਨੇ ਉਨ੍ਹਾਂ ਦੇ ਖਾਤੇ ’ਚੋਂ 5.34 ਲੱਖ ਰੁਪਏ ਕਢਵਾ ਲਏ ਸਨ। ਅਜਿਹੇ ਵਿਅਕਤੀਆਂ ਦੀ ਗਿਣਤੀ ਹੁਣ ਕਈ ਹਜ਼ਾਰਾਂ ਵਿੱਚ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1852 Cyber Attacks every minute in India