ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਫਾਈ ਸਰਵੇਖਣ: ਚੰਡੀਗੜ੍ਹ ਦੇਸ਼ ਦਾ ਤੀਜਾ ਸਭ ਤੋਂ ਸਾਫ ਸ਼ਹਿਰ

Chandigarh

ਭਾਰਤ ਦੇ 25 ਸਭ ਤੋਂ ਗੰਦੇ ਸ਼ਹਿਰਾਂ 'ਚੋਂ 19 ਸ਼ਹਿਰ ਪੱਛਮੀ ਬੰਗਾਲ 'ਚ ਹਨ। ਗੁਜਰਾਤ ਦਾ ਭਦਰੇਸ਼ਵਰ 500 ਸ਼ਹਿਰਾਂ ਦੀ ਸੂਚੀ 'ਚ ਸਭ ਤੋਂ ਹੇਠਾਂ ਹੈ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਕੀਤੇ ਸਰਵੇ ਅਨੁਸਾਰ ਦੇਸ਼ ਦੇ 10 ਸਭ ਤੋਂ ਗੰਦੇ ਨਗਰਪਾਲਿਕਾ ਵਿੱਚੋਂ ਸੱਤ ਪੱਛਮੀ ਬੰਗਾਲ ਦੇ ਹਨ ਇਸ 'ਚ ਉੱਤਰ ਪ੍ਰਦੇਸ਼, ਬਿਹਾਰ ਅਤੇ ਉੜੀਸਾ ਦੇ ਨਗਰਪਾਲਿਕਾ ਖੇਤਰ ਵੀ ਸ਼ਾਮਲ ਹਨ।  ਪਿਛਲੇ ਸਾਲ ਯੂਪੀ ਦਾ ਗੌਂਡਾ ਸਭ ਤੋਂ ਗੰਦਾ ਨਗਰਪਾਲਿਕਾ ਖੇਤਰ ਸੀ। ਇਸ ਸਾਲ ਗੌਂਡਾ ਨੇ 1 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਨਗਰਪਾਲਿਕਾ  ਖੇਤਰਾਂ 'ਚ 228ਵਾਂ ਰੈਂਕ ਹਾਸਿਲ ਕੀਤਾ ਹੈ।

ਪੱਛਮੀ ਬੰਗਾਲ ਨੇ ਇਸ ਸਾਲ ਪਹਿਲੀ ਵਾਰ ਇਸ ਸਰਵੇਖਣ ਵਿਚ ਹਿੱਸਾ ਲਿਆ ਹੈ। ਸਰਵੇਖਣ 'ਚ ਇਹ ਸਾਹਮਣੇ ਆਇਆ ਹੈ ਕਿ ਬੰਗਾਲ ਦਾ ਦਾਰਜੀਲਿੰਗ, ਸਿਲੀਗੁੜੀ, ਸੇਰਮਮਪੁਰ, ਮੱਧਮਗ੍ਰਾਮ, ਉੱਤਰੀ ਬੈਰਕਪੁਰ ਵਰਗੇ ਸ਼ਹਿਰ ਖੁੱਲ੍ਹੇ ਪਖਾਨਿਆਂ , ਕਚਰੇ ਦੇ ਢੇਰ ਕਾਰਨ ਸ਼ਭ ਤੋਂ ਹੇਠਾਂ ਹਨ। ਇਹ ਸਰਵੇਖਣ ਦੇਸ਼ ਭਰ ਦੇ 4203 ਨਗਰਪਾਲਿਕਾ ਖੇਤਰਾਂ ਵਿੱਚ ਕੀਤਾ ਗਿਆ ਸੀ। ਇਹ ਰਿਪੋਰਟ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ।ਇਸ ਤੋਂ ਇਲਾਵਾ, ਦੇਸ਼ ਦੇ ਸਭ ਤੋਂ ਗੰਦੇ ਚਾਰ ਰਾਜਾਂ 'ਚ ਪੱਛਮੀ ਬੰਗਾਲ, ਨਾਗਾਲੈਂਡ, ਪੁਡੂਚੇਰੀ ਅਤੇ ਤ੍ਰਿਪੁਰਾ ਸ਼ਾਮਲ ਹਨ।

ਇੰਦੌਰ ਨੂੰ ਦੇਸ਼ ਦਾ ਸਭ ਤੋਂ ਸਾਫ ਸ਼ਹਿਰ ਐਲਾਨਿਆ ਗਿਆ। ਭੋਪਾਲ ਅਤੇ ਚੰਡੀਗੜ੍ਹ ਨੂੰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਲਈ ਪੁਰਸਕਾਰ ਮਿਲੇ। ਸਰਵੇਖਣ 'ਚ ਬਿਹਤਰੀਨ ਕਾਰਗੁਜ਼ਾਰੀ ਵਾਲੇ ਸੂਬਿਆਂ ਦੀ ਸੂਚੀ ਵਿੱਚ ਝਾਰਖੰਡ ਸਭ ਤੋਂ ਉਪਰ ਰਿਹਾ। ਇਸ ਵਰਗ 'ਚ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:19 of India 25 dirtiest cities are in West Bengal Darjeeling on the list