ਹਰਿਆਣਾ ਦੇ ਸੋਨੀਪਤ ਵਿੱਚ ਇੱਕ 19 ਸਾਲਾ ਬਾਕਸਿੰਗ ਖਿਡਾਰੀ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ 19 ਸਾਲਾ ਮੁੱਕੇਬਾਜ਼ ਖਿਡਾਰੀ ਆਪਣੇ ਮੁੱਕੇਬਾਜ਼ ਕੋਚ ਨਾਲ ਟ੍ਰੇਨ 'ਤੇ ਯਾਤਰਾ ਕਰ ਰਹੀ ਸੀ, ਜਦੋਂ ਲੜਕੀ ਦੇ ਇਕੱਲੇ ਹੋਣ ਦਾ ਫਾਇਦਾ ਉਠਾਉਂਦਿਆਂ ਉਸ ਦੇ 28 ਸਾਲਾ ਕੋਚ ਨੇ ਉਸ ਨਾਲ ਟ੍ਰੇਨ ਵਿੱਚ ਜਿਨਸੀ ਸ਼ੋਸ਼ਣ ਕੀਤਾ।
Delhi Police arrested the 28-year-old boxing coach from Haryana's Sonipat yesterday who allegedly sexually assaulted his 19-year-old student while traveling on a train. https://t.co/HHxqpD2VWA pic.twitter.com/89Cr8eJzLy
— ANI (@ANI) March 17, 2020
ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ, ਦਿੱਲੀ ਪੁਲਿਸ ਨੇ ਐਤਵਾਰ ਨੂੰ ਦੋਸ਼ੀ ਮੁੱਕੇਬਾਜ਼ ਕੋਚ ਨੂੰ ਸੋਨੀਪਤ, ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਮੁਲਜ਼ਮ ਕੋਚ ਤੋਂ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕਰ ਰਹੀ ਹੈ।
ਦਿੱਲੀ ਪੁਲਿਸ ਨੇ ਸਾਬਕਾ ਭਾਰਤੀ ਖਿਡਾਰੀ ਅਤੇ ਬਾਕਸਿੰਗ ਕੋਚ ਨੂੰ ਛੇੜਛਾੜ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਫੜੇ ਗਏ ਕੋਚ ਦਾ ਨਾਮ ਸੰਦੀਪ ਮਲਿਕ (28) ਹੈ। ਸੰਦੀਪ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇਕ ਬਾਕਸਿੰਗ ਕੋਚਿੰਗ ਸੈਂਟਰ ਚਲਾਉਂਦਾ ਹੈ। ਸੰਦੀਪ 'ਤੇ ਇਕ ਮਹਿਲਾ ਖਿਡਾਰੀ ਨੇ ਪੱਛਮੀ ਬੰਗਾਲ ਵਿੱਚ ਤਾਜ਼ਾ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਅਤੇ ਫਿਰ ਰੇਲ ਯਾਤਰਾ ਦੌਰਾਨ ਛੇੜਛਾੜ ਕਰਨ ਦਾ ਦੋਸ਼ ਲਾਇਆ ਸੀ।
ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ ਰੇਲਵੇ) ਹਰਿੰਦਰ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਘਟਨਾ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। ਡੀਸੀਪੀ ਦੇ ਅਨੁਸਾਰ ਸ਼ਿਕਾਇਤਕਰਤਾ 19 ਸਾਲਾ ਮਹਿਲਾ ਖਿਡਾਰੀ ਹੈ। ਇਸ ਮਹਿਲਾ ਖਿਡਾਰੀ ਨੇ ਹਾਲ ਹੀ ਵਿੱਚ ਪੱਛਮੀ ਬੰਗਾਲ ਵਿੱਚ ਆਯੋਜਿਤ ਕਲਾਸਿਕ ਬਾਕਸਿੰਗ ਚੈਂਪੀਅਨਸ਼ਿਪ -2020 ਵਿੱਚ ਹਿੱਸਾ ਲਿਆ ਸੀ। ਘਟਨਾ ਉਸ ਦੌਰਾਨ ਹੋਈ ਸੀ।
ਨਵੀਂ ਦਿੱਲੀ ਰੇਲਵੇ ਸਟੇਸ਼ਨ ਥਾਣੇ ਵਿੱਚ ਪੀੜਤ ਦੇ ਬਿਆਨ 'ਤੇ ਦਰਜ ਕੀਤੀ ਗਈ ਐਫਆਈਆਰ ਅਨੁਸਾਰ ਕੇਸ 13 ਮਾਰਚ 2020 ਨੂੰ ਧਾਰਾ 354 ਏ (ਛੇੜਛਾੜ) ਅਤੇ ਧਾਰਾ 376 (ਬਲਾਤਕਾਰ) ਦੇ ਤਹਿਤ ਦਰਜ ਕੀਤਾ ਗਿਆ ਸੀ।
ਕੇਸ ਦਰਜ ਕਰਨ ਤੋਂ ਪਹਿਲਾਂ ਪੁਲਿਸ ਨੇ ਧਾਰਾ 164 ਅਧੀਨ ਮੈਜਿਸਟਰੇਟ ਦੇ ਸਾਹਮਣੇ ਪੀੜਤ ਲੜਕੀ ਦਾ ਬਿਆਨ ਵੀ ਦਰਜ ਕਰ ਲਿਆ ਸੀ। ਪੁਲਿਸ ਅਤੇ ਮੈਜਿਸਟਰੇਟ ਦੇ ਸਾਹਮਣੇ ਵੀ ਅਜਿਹਾ ਹੀ ਬਿਆਨ ਮਿਲਣ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ।
ਨਵੀਂ ਦਿੱਲੀ ਰੇਲਵੇ ਸਟੇਸ਼ਨ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐਫਆਈਆਰ ਅਨੁਸਾਰ ਪੀੜਤ ਹਰਿਆਣਾ ਰਾਜ ਬਾਕਸਿੰਗ ਟੀਮ ਦਾ ਹਿੱਸਾ ਸੀ। ਸ਼ਿਕਾਇਤਕਰਤਾ ਮਹਿਲਾ ਮੁੱਕੇਬਾਜ਼, ਮੁਲਜ਼ਮ ਬਾਕਸਿੰਗ ਕੋਚ ਦੇ ਨਾਲ ਜਾ ਰਹੀ ਟੀਮ ਦਾ ਹਿੱਸਾ ਸੀ। ਟੀਮ ਵਿੱਚ ਹੋਰ ਵੀ ਬਹੁਤ ਸਾਰੇ ਖਿਡਾਰੀ ਸਨ। ਟੀਮ 27 ਫਰਵਰੀ 2020 ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਦੁਰਾਂਤੋ ਐਕਸਪ੍ਰੈਸ ਤੋਂ ਕੋਲਕਾਤਾ ਲਈ ਰਵਾਨਾ ਹੋਈ।
ਰੇਲ ਯਾਤਰਾ ਦੌਰਾਨ ਕੋਚ ਸੰਦੀਪ ਮਲਿਕ ਨੇ ਮਹਿਲਾ ਖਿਡਾਰੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਗੱਡੀ ਤੋਂ ਸ਼ੁਰੂ ਹੋਇਆ ਸਿਲਸਿਲਾ ਪਹੁੰਚਣ ਉੱਤੇ ਪੂਰੀ ਚੈਂਪੀਅਨਸ਼ਿਪ ਦੀ ਮਿਆਦ ਦੌਰਾਨ ਵੀ ਜਾਰੀ ਰਿਹਾ ਕਿਉਂਕਿ ਮਾਮਲਾ ਇਕੱਲੇ ਹੋਣ ਦਾ ਸੀ। ਪੀੜਤਾ ਕਿਸੇ ਹੋਰ ਸੂਬੇ ਵਿੱਚ ਸੀ ਜਿੱਥੇ ਉਸ ਦੀ ਆਪਣਾ ਕੋਈ ਨਹੀਂ ਸੀ, ਇਸ ਲਈ ਉਸ ਨੇ ਮੁਲਜ਼ਮ ਦੀਆਂ ਸਾਰੀਆਂ ਬਦਤਮੀਜੀ ਨੂੰ ਮੂੰਹ ਬੰਦ ਕਰਕੇ ਬਰਦਾਸ਼ਤ ਕਰਦੀ ਰਹੀ।