ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ ’ਚ 19 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ

ਗੁਜਰਾਤ ਦੇ ਰਾਜਕੋਟ ਜ਼ਿਲੇ ਤਿੰਨ ਵਿਅਕਤੀਆਂ ਨੇ 19 ਸਾਲ ਦੀ ਇਕ ਦਲਿਤ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਅਤੇ ਬੰਦੂਕ ਦੀ ਨੋਕ ’ਤੇ ਕਾਰ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ

 

ਪੁਲਿਸ ਨੇ ਦੱਸਿਆ ਕਿ ਕੋਟਦਾਸੰਗਨੀ ਤਾਲੁਕਾ ਦੀ ਲੜਕੀ ਨੇ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਅਮਿਤ ਪਡਾਲੀਆ ਅਤੇ ਉਸਦੇ ਦੋਸਤ ਵਿਪੁਲ ਸ਼ੇਖਦਾ ਅਤੇ ਸ਼ਾਂਤੀ ਪਡਾਲੀਆ ਨੇ ਬੁੱਧਵਾਰ ਨੂੰ ਬੰਦੂਕ ਦੀ ਨੋਕ ’ਤੇ ਉਸ ਨਾਲ ਬਲਾਤਕਾਰ ਕੀਤਾ

 

ਇਹ ਇਲਜਾਮ ਹੈ ਕਿ ਅਮਿਤ ਸਥਾਨਕ ਭਾਜਪਾ ਨੇਤਾ ਹਨ ਉਹ ਪਹਿਲਾਂ ਪਾਰਟੀ ਦੇ ਕੋਟਦਾਸੰਗਨੀ ਤਾਲੁਕਾ ਦੇ ਜਨਰਲ ਸਕੱਤਰ ਸਨ ਖਬਰਾਂ ਅਨੁਸਾਰ ਸ਼ਾਂਤੀ ਪਡਾਲੀਆ ਇਸ ਤਾਲੁਕ ਪੰਚਾਇਤ ਦੀ ਚੁਣੀ ਹੋਈ ਕਾਂਗਰਸ ਮੈਂਬਰ ਹੈ ਪੁਲਿਸ ਜਾਂਚ ਸਾਹਮਣੇ ਆਇਆ ਹੈ ਕਿ ਅਮਿਤ ਦੀ ਮਾਂ ਉਸੇ ਪਿੰਡ ਦੀ ਸਰਪੰਚ ਹੈ ਜਿਸਦੀ ਲੜਕੀ ਵਸਨੀਕ ਹੈ

 

ਪੁਲਿਸ ਨੇ ਦੱਸਿਆ ਕਿ ਪੀੜਤ ਲੜਕੀ ਨੇ ਦਾਅਵਾ ਕੀਤਾ ਕਿ ਤਿੰਨਾਂ ਨੇ ਉਸ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਤੇ ਜ਼ਬਰਦਸਤੀ ਕਾਰ ਵਿੱਚ ਬਿਠਾਇਆ ਪੁਲਿਸ ਨੇ ਸ਼ਿਕਾਇਤ ਦੇ ਹਵਾਲੇ ਨਾਲ ਕਿਹਾ ਕਿ ਤਿੰਨਾਂ ਨੇ ਬੰਦੂਕ ਦਾ ਡਰ ਦਿਖਾਉਂਦਿਆਂ ਕਾਰ ਉਸ ਨਾਲ ਬਲਾਤਕਾਰ ਕੀਤਾ ਤੇ ਉਹ ਸ਼ਾਮ ਨੂੰ ਉਸ ਨੂੰ ਉਸਦੇ ਘਰ ਨੇੜੇ ਛੱਡ ਗਏ

 

ਰਾਜਕੋਟ ਦੇ ਪੁਲਿਸ ਸੁਪਰਡੈਂਟ ਬਲਰਾਮ ਮੀਨਾ ਨੇ ਕਿਹਾ, 'ਸਾਨੂੰ ਉਨ੍ਹਾਂ ਦੀਆਂ ਰਾਜਨੀਤਿਕ ਸਬੰਧਾਂ ਬਾਰੇ ਨਹੀਂ ਪਤਾ ਹੈ ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:19-year-old Dalit girl gang-raped in Gujarat