ਅਗਲੀ ਕਹਾਣੀ

ਸਮੂਹਕ ਬਲਾਤਕਾਰ ਤੋਂ ਬਾਅਦ 19 ਸਾਲਾ ਕੁੜੀ ਨੇ ਝਨਾਂ `ਚ ਛਾਲ਼ ਮਾਰ ਕੇ ਕੀਤੀ ਖ਼ੁਦਕੁਸ਼ੀ

ਸਮੂਹਕ ਬਲਾਤਕਾਰ ਤੋਂ ਬਾਅਦ 19 ਸਾਲਾ ਕੁੜੀ ਨੇ ਝਨਾਂ `ਚ ਛਾਲ਼ ਮਾਰ ਕੇ ਕੀਤੀ ਖ਼ੁਦਕੁਸ਼ੀ

ਜੰਮੂ-ਕਸ਼ਮੀਰ ਦੇ ਰਿਆਸੀ ਜਿ਼ਲ੍ਹੇ `ਚ ਦੋ ਜਣਿਆਂ ਨੇ 19 ਸਾਲਾ ਕੁੜੀ ਨੂੰ ਕਥਿਤ ਤੌਰ `ਤੇ ਅਗ਼ਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ। ਸ਼ੱਕ ਹੈ ਕਿ ਇਸ ਤੋਂ ਬਾਅਦ ਪੀੜਤ ਕੁੜੀ ਨੇ ਝਨਾਂ (ਚਨਾਬ) ਦਰਿਆ `ਚ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਕੁੜੀ ਦੇ ਪਿਤਾ ਨੇ ਬੀਤੀ 24 ਜੁਲਾਈ ਨੂੰ ਉਸ ਦੇ ਲਾਪਤਾ ਹੋਣ ਦੀ ਸਿ਼ਕਾਇਤ ਦਰਜ ਕਰਵਾਈ ਸੀ।


ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਕਾਲ ਲਾਗ ਦੇ ਵਿਸ਼ਲੇਸ਼ਣ ਦੇ ਆਧਾਰ `ਤੇ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਪਰਮਜੀਤ ਨੇ ਦੱਸਿਆ ਕਿ ਉਸ ਕੁੜੀ ਨੂੰ ਆਪਣੇ ਵੱਲ ਖਿੱਚਣ ਲਈ ਪੰਕਜ ਖਜੂਰੀਆ ਨਾਂਅ ਦਾ ਉਸ ਦਾ ਦੋਸਤ ਉਸ ਦੇ ਫ਼ੋਨ ਨੰਬਰ ਨੂੰ ਵਰਤ ਰਿਹਾ ਸੀ।


ਕੁੜੀ ਦੇ ਰਿਸ਼ਤੇਦਾਰਾਂ ਨੇ ਸਿ਼ਕਾਇਤ ਦਰਜ ਕਰਵਾਈ ਕਿ ਖਜੂਰੀਆ ਅਤੇ ਉਸ ਦੇ ਦੋਸਤ ਨਰੇਸ਼ ਕੁਮਾਰ ਤੇ ਪਰਮਜੀਤ ਸਿੰਘ ਨੇ ਕੁੜੀ ਨੂੰ ਅਗ਼ਵਾ ਕੀਤਾ। ਇਸ ਤੋਂ ਬਾਅਦ ਐੱਫ਼ਆਈਆਰ ਦਰਜ ਕਰ ਲਈ ਗਈ। ਖਜੂਰੀਆ ਤੇ ਕੁਮਾਰ ਨੂੰ ਵੱਖੋ-ਵੱਖਰੇ ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ।


ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਖਜੂਰੀਆ ਤੇ ਔਰਤ ਵਿਚਾਲੇ ਪਹਿਲਾਂ ਤੋਂ ਅਫ਼ੇਅਰ ਚੱਲ ਰਿਹਾ ਸੀ ਤੇ ਉਹ ਸਿੰਘ ਦੇ ਸਿਮ ਕਾਰਡ ਰਾਹੀਂ ਉਸ ਨੂੰ ਫ਼ੋਨ ਕਰਦਾ ਸੀ। ਉਸ ਨੇ ਉਸ ਨਾਲ ਵਿਆਹ ਰਚਾਉਣ ਦਾ ਵਾਅਦਾ ਵੀ ਕੀਤਾ ਸੀ।


ਉਨ੍ਹਾਂ ਦੱਸਿਆ ਕਿ ਖਜੂਰੀਆ ਨੇ ਫ਼ੋਨ ਕਰ ਕੇ ਔਰਤ ਨੂੰ ਬਾਰਾਂਦਰੀ ਪੁਲ਼ ਕੋਲ ਸੱਦਿਆ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤ ਕੁਮਾਰ ਨਾਲ ਉਸ ਨੁੰ ਅਗ਼ਵਾ ਕਰ ਲਿਆ ਤੇ ਉਸ ਨੂੰ ਤਲਵਾਰਾ ਦੇ ਇੱਕ ਉਸਾਰੀ ਅਧੀਨ ਮਕਾਨ `ਚ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਦੇ ਤੁਰੰਤ ਬਾਅਦ ਉਹ ਕੁੜੀ ਝਨਾਂ ਦਰਿਆ ਦੇ ਪੁਲ਼ ਕੋਲ ਗਈ ਤੇ ਖਜੂਰੀਆ ਨੂੰ ਕਈ ਵਾਰ ਫ਼ੋਨ ਕੀਤਾ ਅਤੇ ਦਰਿਆ `ਚ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਚੇਤਾਵਨੀ ਦਿੱਤੀ। ਕੁੜੀ ਦੇ ਰਿਸ਼ਤੇਦਾਰਾਂ ਨੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਅੱਜ ਤਲਵਾੜਾ `ਚ ਪ੍ਰਦਰਸ਼ਨ ਕੀਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:19 year old girl commits suicide after gang rape