ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਲ: ਟੋਲ ਪਲਾਜ਼ਾ ਦੇ ਟਾਇਲਟ ਤੋਂ ਵਿਆਹੁਤਾ ਨੂੰ ਅਗ਼ਵਾ ਕਰਕੇ ਬਲਾਤਕਾਰ, ਦੋ ਗ੍ਰਿਫ਼ਤਾਰ

ਹਰਿਆਣੇ ਦੇ ਕਰਨਾਲ ਵਿੱਚ ਪੰਜਾਬ ਦੀ ਰਹਿਣ ਵਾਲੀ 19 ਸਾਲਾ ਲੜਕੀ ਨੂੰ ਅਗ਼ਵਾ ਕਰਨ ਦਾ ਮਾਮਲਾ ਰਾਸ਼ਟਰੀ ਰਾਜ ਮਾਰਗ 'ਤੇ ਟੋਲ ਪਲਾਜ਼ਾ ਨੇੜੇ ਇਕ ਅੰਡਰਪਾਸ ਵਿੱਚ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

 

ਕਰਨਾਲ ਜ਼ਿਲ੍ਹੇ ਦੇ ਮਧੂਬਨ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਰਨਾਲ ਦੇ ਸਤੌਂਦੀ ਪਿੰਡ ਦੇ ਇਕ ਫੇਰੀਵਾਲੇ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ।

 

ਪੀੜਤਾ ਵਿਆਹੁਤਾ ਹੈ ਅਤੇ ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀ ਹੈ। ਉਸ ਨੇ ਦੋਸ਼ ਲਾਇਆ ਕਿ ਉਹ ਕਰਨਾਲ ਦੇ ਨੈਸ਼ਨਲ ਹਾਈਵੇਅ ਉੱਤੇ ਟੋਲ ਪਲਾਜ਼ਾ ਨੇੜੇ ਟਾਇਲਟ ਵਿੱਚ ਗਈ ਸੀ ਤਾਂ ਇਸੇ ਸਮੇਂ ਦੋ ਲੋਕਾਂ ਨੇ ਚਾਕੂ ਦਿਖ ਕੇ ਉਸ ਨੂੰ ਅਗ਼ਵਾ ਕਰ ਲਿਆ।


ਦੁਕਾਨ 'ਤੇ ਚਾਹ ਪੀ ਰਿਹਾ ਸੀ ਪਤੀ

 

ਲੜਕੀ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਆਪਣੇ ਪਤੀ ਨਾਲ ਪਾਨੀਪਤ ਤੋਂ ਪਰਤ ਰਹੀ ਸੀ ਅਤੇ ਇਕ ਰਿਸ਼ਤੇਦਾਰ ਨੂੰ ਮਿਲਣ ਲਈ ਟੌਲ ਪਲਾਜ਼ਾ ‘ਤੇ ਬੱਸ ਤੋਂ ਉਤਰ ਗਈ। ਘਟਨਾ ਦੇ ਸਮੇਂ ਉਸ ਦਾ ਪਤੀ ਉਥੇ ਇਕ ਦੁਕਾਨ 'ਤੇ ਚਾਹ ਪੀ ਰਿਹਾ ਸੀ।

 

ਪੁਲਿਸ ਨੇ ਦੱਸਿਆ ਕਿ ਮੁੱਖ ਦੋਸ਼ੀ ਨੇ ਕਥਿਤ ਤੌਰ 'ਤੇ ਸੜਕ ਕਿਨਾਰੇ ਕੁਟੇਲ ਅੰਡਰਪਾਸ ਨੇੜੇ ਉਸ ਨਾਲ ਜ਼ਬਰ ਜਨਾਹ ਕੀਤਾ ਅਤੇ ਇੱਕ ਹੋਰ ਦੋਸ਼ੀ ਨੇ ਉਸ ਨੂੰ ਜੁਰਮ ਕਰਨ ਵਿੱਚ ਮਦਦ ਕੀਤੀ।

 

ਮਧੂਬਨ ਥਾਣਾ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਥੋਂ ਭੱਜ ਗਏ। ਇਸ ਤੋਂ ਬਾਅਦ ਲੜਕੀ ਕਿਸੇ ਤਰ੍ਹਾਂ ਆਪਣੇ ਪਤੀ ਕੋਲ ਪਹੁੰਚੀ ਅਤੇ ਜੋੜੇ ਨੇ ਮਧੁਬਨ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

 

ਪੁਲਿਸ ਨੇ ਦੋਸ਼ੀ ਖ਼ਿਲਾਫ਼ ਅਗ਼ਵਾ ਕਰਨ ਅਤੇ ਜ਼ਬਰ ਜਨਾਹ ਲਈ ਐਫਆਈਆਰ ਦਰਜ ਕੀਤੀ ਅਤੇ ਮੁੱਖ ਮੁਲਜ਼ਮ ਨੂੰ ਸੋਮਵਾਰ ਅਤੇ ਉਸ ਦੇ ਸਾਥੀ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:19-year-old married woman raped at knifepoint near toll plaza in Karnal 2 arrested