ਅਗਲੀ ਕਹਾਣੀ

19 ਸਾਲ ਚੱਲਿਆ ਕੇਸ, ਸਜ਼ਾ ਮਿਲੀ ਸਿਰਫ 9 ਮਹੀਨੇ ਤੇ ਮੁਆਵਜ਼ਾ 50,000

ਇੱਕ ਟਰੱਕ ਚਾਲਕ ਨੇ ਲਾਪਰਵਾਹੀ ਨਾਲ ਸੜਕ ਤੇ ਖੜ੍ਹੇ ਨੌਜਵਾਨ ਨੂੰ ਦਰੜ ਦਿੱਤਾ ਜਿਸ ਕਾਰਨ ਉੋਸਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੇ 19 ਸਾਲ ਲੰਘ ਜਾਣ ਮਗਰੋਂ ਅਦਾਲਤ ਨੇ ਦੋਸ਼ੀ ਟਰੱਕ ਚਾਲਕ ਨੂੰ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਅਤੇ ਲਾਪਰਵਾਹੀ ਨਾਲ ਨੌਜਵਾਨ ਦੀ ਮੌਤ ਦਾ ਜਿ਼ੰਮੇਦਾਰ ਠਹਿਰਾਇਆ ਹੈ। ਅਦਾਲਤ ਨੇ ਟਰੱਕ ਚਾਲਕ ਵੀਰੇੱਦਰ ਸਿੰਘ ਨੂੰ 9 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।

 

ਰੋਹੀਣੀ ਸਥਿਤ ਐਡੀਸ਼ਨਲ ਸੈਸ਼ਨ ਜੱਜ ਸੰਜੀਵ ਅਗਰਵਾਲ ਦੀ ਅਦਾਲਤ ਨੇ ਸਜ਼ਾ ਚ ਨਰਮੀ ਵਰਤਦਿਆਂ ਕਿਹਾ ਕਿ ਪੀੜਤ ਪਰਿਵਾਰ ਨੇ ਲਗਭਗ ਦੋ ਦਹਾਕਿਆਂ ਤੱਕ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕੀਤਾ ਹੈ। ਬੇਸ਼ੱਕ ਦੋਸ਼ੀ ਦਾ ਅਪਰਾਧ ਵੱਡਾ ਹੈ ਪਰ ਸਜ਼ਾ ਤੋਂ ਕਿਤੇ ਜਿ਼ਆਦਾ ਪੀੜਤ ਨੇ ਅਦਾਲਤੀ ਚੱਕਰਾਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕੀਤਾ ਹੈ।

 

ਅਦਾਲਤ ਨੇ ਟਰੱਕ ਚਾਲਕ ਦੀ 50 ਸਾਲ ਉਮਰ ਹੋਣ ਕਾਰਨ ਅਤੇ ਪਰਿਵਾਰਕ ਜਿ਼ੰਮੇਦਾਰੀਆਂ ਹੋਣ ਕਾਰਨ ਦੋਸ਼ੀ ਨੂੰ ਸਜ਼ਾ ਚ ਰਾਹਤ ਦੇ ਦਿੱਤੀ।

 

ਇਸ ਮਾਮਲੇ ਚ ਹੇਠਲੀ ਅਦਾਲਤ ਨੇ ਦੋਸ਼ੀ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਨੂੰ ਦੋਸ਼ੀ ਨੇ ਸੈਸ਼ਨ ਅਦਾਲਤ ਚ ਚੁਣੌਤੀ ਦਿੱਤੀ ਸੀ। ਅਦਾਲਤ ਨੇ ਦੋਸ਼ੀ ਦੀ ਮਾਲੀ ਹਾਲਤ ਮਾੜੀ ਹੋਣ ਕਾਰਨ ਦੋਸ਼ੀ ਨੂੰ 50000 ਰੁਪਏ ਦਾ ਜੁਰਮਾਨਾ ਲਗਾਇਆ ਤੇ ਇਹ ਪੀੜਤ ਪਰਿਵਾਰ ਨੂੰ ਦੇਣ ਦਾ ਹੁਕਮ ਦਿੱਤਾ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:19 year sentence compensation for 9 months and compensation of 50000