ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨੌਇਡਾ ’ਚ ਜਮਨਾ ਕੰਢੇ ’ਤੇ 192 ਮੁੰਡੇ–ਕੁੜੀਆਂ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

​​​​​​​ਨੌਇਡਾ ’ਚ ਜਮਨਾ ਕੰਢੇ ’ਤੇ 192 ਮੁੰਡੇ–ਕੁੜੀਆਂ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

ਨੌਇਡਾ ਪੁਲਿਸ ਜਮਨਾ ਦਰਿਆ ਕੰਢੇ ਸਥਿਤ ਇੱਕ ਫ਼ਾਰਮ ਹਾਊਸ ਵਿੱਚ ਚੱਲ ਰਹੀ ਰੇਵ ਪਾਰਟੀ ਉੱਤੇ ਐਤਵਾਰ ਤੜਕੇ ਛਾਪਾ ਮਾਰਿਆ ਤੇ 161 ਨੌਜਵਾਨਾਂ ਤੇ 31 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮੌਕੇ ਤੋਂ ਭਾਰੀ ਮਾਤਰਾ ਵਿੱਚ ਬੀਅਰ, ਨਸ਼ੀਲੇ ਪਦਾਰਥ, ਹੁੱਕਾ ਤੇ ਹੋਰ ਇਤਰਾਜ਼ਯੋਗ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ। ਰੇਵ ਪਾਰਟੀ ਮਾਮਲੇ ਵਿੱਚ ਡੀਜੀਪੀ ਨੇ ਐਕਸਪ੍ਰੈੱਸਵੇਅ ਥਾਣੇ ਦੇ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ।

 

 

ਗੌਤਮਬੁੱਧ ਨਗਰ ਦੇ ਐੱਸਐੱਸਪੀ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਸਨਿੱਚਰਵਾਰ ਦੇਰ ਰਾਤੀਂ ਸੂਚਨਾ ਮਿਲੀ ਸੀ ਕਿ ਸੈਕਟਰ 129 ਕੋਲ ਜਮਨਾ ਨਦੀ ਕੰਢੇ ਸਥਿਤ ਇੱਕ ਫ਼ਾਰਮ ਹਾਊਸ ਵਿੱਚ ਵੱਡੀ ਗਿਣਤੀ ’ਚ ਕੁੱਲ 192 ਮੁੰਡੇ ਤੇ ਕੁੜੀਆਂ ਰੇਵ ਪਾਰਟੀ ਕਰ ਰਹੇ ਹਨ।

 

 

ਤਦ ਤੁਰੰਤ ਛਾਪਾ ਮਾਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਮੁੰਡੇ ਤੇ ਕੁੜੀਆਂ ਰਾਸ਼ਟਰੀ ਰਾਜਧਾਨੀ ਖੇਤਰ ਦੇ ਰਹਿਣ ਵਾਲੇ ਹਨ। ਗ੍ਰਿਫ਼ਤਾਰ ਨੌਜਵਾਨ ਕੁਝ ਕਾਲਜਾਂ ਵਿੱਚ ਪੜ੍ਹਾਈ ਕਰਦੇ ਹਨ, ਕੁਝ ਵਪਾਰੀ ਹਨ ਤੇ ਕੁਝ ਅਧਿਕਾਰੀਆਂ ਅਤੇ ਆਗੂਆਂ ਦੇ ਪੁੱਤਰ ਹਨ।

 

 

ਐੱਸਐੱਸਪੀ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਜਮਨਾ ਕੰਢੇ ਬਣੇ ਕਈ ਫ਼ਾਰਮ ਹਾਊਸਾਂ ਵਿੱਚ ਨਾਜਾਇਜ਼ ਤੌਰ ਉੱਤੇ ਰੇਵ ਪਾਰਟੀਆਂ ਚਲਦੀਆਂ ਹੋਣ। ਉਨ੍ਹਾਂ ਕਿਹਾ ਕਿ ਹੁਣ ਅੱਗੇ ਤੋਂ ਇਨ੍ਹਾਂ ਫ਼ਾਰਮ ਹਾਊਸਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਇਆ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:192 boys and girls arrested in NOIDA with drugs near Yamuna river