1984 ਸਿੱਖ ਕਤਲੇਆਮ ਦੇ ਦੋਸ਼ `ਚ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਅੱਜ ਸੱਜਣ ਕੁਮਾਰ ਹਾਈਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਪੁੱਜਾ ਗਿਆ । ਸੱਜਣ ਕੁਮਾਰ ਨੇ ਸੁਪਰੀਮ ਕੋਰਟ `ਚ ਅਪੀਲ ਦਾਖਲ ਕੀਤੀ ਹੈ। ਦੂਜੇ ਪਾਸੇ ਸੀਬੀਆਈ ਅਤੇ ਪੀੜਤ ਪੱਖ ਨੇ ਵੀ ਸੁਪਰੀਮ ਕੋਰਟ `ਚ ਕੈਵਿਏਟ ਪਾਈ ਹੈ।
ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੱਜਣ ਕੁਮਾਰ ਨੇ ਸਮਰਪਣ ਕਰਨ ਲਈ ਸਮਾਂ ਮੰਗਣ ਦੀ ਦਾਖਲ ਕੀਤੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹਾਈਕੋਰਟ ਬੀਤੇ ਕੱਲ੍ਹ ਰੱਦ ਕਰ ਦਿੱਤੀ ਸੀ।
ਜਿ਼ਕਰਯੋਗ ਹੈ ਕਿ ਸੱਜਣ ਕੁਮਾਰ ਨੇ ਹਾਈਕੋਰਟ `ਚ ਪਟੀਸ਼ਨ ਦਾਖਲ ਕਰਕੇ ਅਦਾਲਤ ਤੋਂ ਸਮਰਪਣ ਕਰਨ ਵਾਸਤੇ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਹਾਈਕੋਰਟ ਕਤਲੇਆਮ ਦੇ ਮਾਮਲੇ `ਚ ਫੈਸਲੇ ਸਮੇਂ ਕਿਹਾ ਸੀ ਕਿ ਸੱਜਣ ਕੁਮਾਰ ਜੇਲ੍ਹ `ਚ ਰਹਿਣਗੇ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਅਤੇ ਨਿਆਂ ਹੋਵੇਗਾ। ਇਸ ਮਾਮਲੇ `ਚ ਹਾਈਕੋਰਟ ਦੇ ਸਾਬਕਾ ਪਰਿਸ਼ਦ ਬਲਵਾਨ ਖੋਖਰ, ਸੇਵਾ ਮੁਕਤ ਨੌ ਸੈਨਾ ਅਧਿਕਾਰੀ ਭਾਗਮਲ ਅਤੇ ਤਿੰਨ ਹੋਰ ਨੂੰ ਦੋਸ਼ੀ ਬਰਕਰਾਰ ਰੱਖਿਆ ਹੈ। ਅਦਾਲਤ ਨੇ ਸੱਜਣ ਕੁਮਾਰ ਨੂੰ ਸਰਿੰਡਰ ਕਰਨ ਲਈ 31 ਦਸੰਬਰ ਤੱਕ ਸਮਾਂ ਦਿੱਤਾ ਸੀ।