ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

’84 ਸਿੱਖ ਕਤਲੇਆਮ ਕਾਂਗਰਸ ਦੇ ਸਿਰ ’ਤੇ ਨਾ ਮਿਟਣ ਵਾਲਾ ਪਾਪ: ਅਰੁਣ ਜੇਤਲੀ

1984 ਸਿੱਖ ਕਤਲੇਆਮ ਮਾਮਲੇ ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੱਜ ਦੋਸ਼ੀ ਕਰਾਰ ਦਿੱਤੇ ਜਾਣ ਦੇ ਮਾਮਲੇ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਤੇ ਤਿੱਖਾ ਹਮਲਾ ਬੋਲਿਆ ਹੈ। ਮੱਧ ਪ੍ਰਦੇਸ਼ ਦੇ ਬਣਨ ਵਾਲੇ ਮੁੱਖ ਮੰਤਰੀ ਕਮਲਨਾਥ ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਇਹ ਫੈਸਲਾ ਉਸ ਦਿਨ ਆਇਆ ਹੈ ਜਦੋਂ ਸਿੱਖ ਭਾਈਚਾਰਾ ਜਿਸ ਦੂਜੇ ਸਿਆਸਤਦਾਨ ਨੂੰ ਦੋਸ਼ੀ ਮੰਨਦਾ ਹੈ, ਕਾਂਗਰਸ ਉਸੇ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾ ਰਹੀ ਹੈ।

 

ਜੇਤਲੀ ਦਾ ਇਸ਼ਾਰਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਜਾ ਰਹੇ ਸੀਨੀਅਰ ਕਾਂਗਰਸ ਨੇਤਾ ਕਮਲਨਾਥ ਵੱਲ ਸੀ। ਕਮਲਨਾਥ 'ਤੇ ਵੀ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਲ ਹੋਣ ਦਾ ਦੋਸ਼ ਲੱਗ ਚੁੱਕਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਜੇਤਲੀ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਹਮੇਸ਼ਾ ਇਸ ਪੂਰੇ ਮਾਮਲੇ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਭੀੜ ਨੇ ਹਜ਼ਾਰਾਂ ਲੋਕਾਂ ਦੀ ਹੱਤਿਆ ਕੀਤੀ, ਕਾਂਗਰਸ ਦੇ ਨੇਤਾ ਉਸ ਦੀ ਅਗਵਾਈ ਕਰ ਰਹੇ ਸਨ।

 

 

ਜੇਤਲੀ ਨੇ ਕਾਂਗਰਸ ਪਾਰਟੀ ਨੂੰ ਦੋਸ਼ਾਂ ਦੇ ਕਟਗਹਿਰੇ ਚ ਖੜ੍ਹਾ ਕਰਦਿਆਂ ਕਿਹਾ ਕਿ 1984 ਤੋਂ ਵੱਡਾ ਕਤਲੇਆਮ ਅੱਜ ਤੱਕ ਦੇਸ਼ ਚ ਨਹੀਂ ਵਾਪਰਿਆ ਹੈ। ਕਾਂਗਰਸ ਨੇ ਇਸ ਕੇਸ ਨੂੰ ਨਿਪਟਾਉਣ ਦੀਆਂ ਪੂਰੀਆਂ ਕੋਸਿ਼ਸ਼ਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਮਾਮਲੇ ਨੂੰ ਲੁਕਾਉਣ ਦੀ ਪੂਰੀ ਕੋਸਿ਼ਸ਼ ਕੀਤੀ ਪਰ ਇਹ ਪਾਪ ਕਾਂਗਰਸ ਦੇ ਸਿਰ ਤੋਂ ਕਦੇ ਨਹੀਂ ਹੱਟ ਸਕਦਾ। ਉਨ੍ਹਾਂ ਭਾਰੀ ਰੋਸ ਪ੍ਰਗਟਾਉ਼ਦਿਆਂ ਕਿਹਾ ਕਿ ਤੁਸੀਂ ਹਜ਼ਾਰਾਂ ਲੋਕਾਂ ਨੂੰ ਮਾਰ ਦਿਓ ਅਤੇ ਮੁਆਫੀ ਮੰਗ ਲਓ, ਅਜਿਹਾ ਕਿਵੇਂ ਹੋ ਸਕਦਾ ਹੈ।

 

ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਪਹਿਲੀ ਵਾਰ ਇਸ ਮਾਮਲੇ ਚ ਕਮੇਟੀ ਬਣਾਈ। ਮੋਦੀ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਤਾਂ ਕਿ ਇਸ ਕਤਲੇਆਮ ਦੇ ਦੁੱਖ ਨੂੰ ਜਰਨ ਵਾਲੇ ਲੋਕਾਂ ਨੂੰ ਇਨਸਾਫ ਮਿਲ ਸਕੇ।

 

ਦੱਸਣਯੋਗ ਹੈ ਕਿ ਸਾਲ 1984 ਚ 31 ਅਕਤੂਬਰ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦੁਆਰਾ ਕਤਲ ਕਰਨ ਮਗਰੋਂ ਸਿੱਖ ਕਤਲੇਆਮ ਦਾ ਦਰਦਨਾਕ ਘੱਲੁਘਾਰਾ ਵਾਪਰਿਆ ਸੀ। ਇਹ ਮਾਮਲਾ ਦਿੱਲੀ ਕੈਂਟ ਚ 5 ਸਿੱਖਾਂ ਦੇ ਕਤਲ ਦੇ ਮਾਮਲੇ ਨਾਲ ਜੁੜਿਆ ਹੈ।

 

ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ਚ 5 ਸਿੱਖਾਂ ਕਹਿਰ ਸਿੰਘ, ਗੁਰਪ੍ਰੀਤ ਸਿੰਘ, ਰਘੁਵਿੰਦਰ ਸਿੰਘ, ਨਰੇਂਦਰ ਸਿੰਘ ਅਤੇ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸਿ਼ਕਾਇਤਕਰਤਾ ਅਤੇ ਚਸ਼ਮਦੀਤ ਗਵਾਹ ਜਗਦੀਸ਼ ਕੌਰ ਕਹਿਰ ਸਿੰਘ ਦੀ ਪਤਨੀ ਗੁਰਪ੍ਰੀਤ ਸਿੰਘ ਦੀ ਮਾਂ ਸੀ। ਰਘੁਵਿੰਦਰ, ਨਰਿੰਦਰ ਅਤੇ ਕੁਲਦੀਪ ਉਨ੍ਹਾਂ ਦੇ ਹੋਰ ਮਾਮਲਿਆਂ ਦੇ ਇੱਕ ਹੋਰ ਗਵਾਹ ਜਗਸ਼ੇਰ ਸਿੰਘ ਦੇ ਭਰਾ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1984 anti sikh riots sin on the head of 1984 riots Arun Jaitley