ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

’84 ਕਤਲੇਆਮ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਦੋਸ਼ੀਆਂ ਨੂੰ ਹੋਈ ਸਜ਼ਾ

1 / 2patiala house court

2 / 2patiala house court

PreviousNext

ਨਵੰਬਰ 1984 ਚ ਹੋਏ ਸਿੱਖ ਕਤਲੇਆਮ ਮਾਮਲੇ ਚ ਮਾਇਲਾਪੁਰ ਇਲਾਕੇ ਚ ਦੋ ਸਿੱਖਾਂ ਦੇ ਕਤਲ ਲਈ ਦੋ ਦੋਸ਼ੀਆਂ ਨੂੰ ਜਿ਼ੰਮੇਵਾਰ ਕਰਾਰ ਦਿੱਤੇ ਜਾਣ ਮਗਰੋਂ ਸਜ਼ਾ ਦਾ ਐਲਾਨ ਅੱਜ ਮੰਗਲਵਾਰ ਨੂੰ ਕੀਤਾ ਜਾਵੇਗਾ। ਪਟਿਆਲਾ ਹਾਊਸ ਕੋਰਟ ਨੇ ਸਜ਼ਾ ਦਾ ਐਲਾਨ ਦੁਪਿਹਰ 2 ਵਜੇ ਤੈਅ ਕੀਤਾ ਸੀ। ਪਟਿਆਲਾ ਹਾਊਸ ਸਥਿਤ ਐਡੀਸ਼ਨਲ ਸੈਸ਼ਨ ਜਸਟਿਸ ਅਜੇ ਪਾਂਡੇ ਦੀ ਅਦਾਲਤ ਨੇ ਕਤਲੇਆਮ ਪੀੜਤਾਂ ਦੇ ਸਮਰਥਕਾਂ ਦੀ ਵੱਧ ਸੰਖਿਆ ਦੌਰਾਨ ਹੋਣ ਵਾਲੇ ਹੰਗਾਮੇ ਨੂੰ ਦੇਖਦਿਆਂ ਘਟੋਂ ਘੱਟ ਲੋਕਾਂ ਨੂੰ ਅਦਾਲਤ ਚ ਦਾਖਲ ਹੋਣ ਦਾ ਹੁਕਮ ਜਾਰੀ ਕੀਤਾ ਹੈ।

 

1984 ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ 'ਚ ਦੋਸ਼ੀ ਐਲਾਨੇ ਗਏ ਯਸ਼ਪਾਲ ਸਿੰਘ ਅਤੇ ਨਰੇਸ਼ ਸਹਿਰਾਵਤ ਦੀ ਸਜ਼ਾ ਬਾਰੇ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ।

 

ਅਦਾਲਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਪੀੜਤਾਂ ਨਾਲ ਦੋ ਲੋਕ ਕੋਰਟਰੂਮ ਚ ਆ ਸਕਦੇ ਹਨ। ਦੋਸ਼ੀਆਂ ਨਾਲ ਵੀ ਪਰਿਵਾਰ ਦਾ ਇੱਕ-ਇੱਕ ਮੈਂਬਰ ਅੰਦਰ ਆ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰੀ ਵਕੀਲ ਤੇ ਬਚਾਅ ਧੜੇ ਦੇ ਵਕੀਲ ਹੀ ਕੋਰਟਰੂਮ ਚ ਹਾਜ਼ਰ ਰਹਿਣਗੇ।

 

ਦੱਸਣਯੋਗ ਹੈ ਕਿ ਅਦਾਲਤ ਨੇ 1 ਨਵੰਬਰ 1984 ਨੂੰ ਮਾਲਿਆਪੁਰ ਇਲਾਕੇ ਚ ਦੋ ਸਿੱਖ ਨੌਜਵਾਨਾਂ ਦਾ ਕਤਲ ਕਰਨ ਦੇ ਦੋਸ਼ ਚ ਦੋ ਸਥਾਨਿਕ ਲੋਕਾਂ ਨਰੇਸ਼ ਸਹਰਾਵਤ ਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਦੋਸ਼ੀਆਂ ਤੇ ਘਟਨਾ ਵਾਲੇ ਦਿਨ ਪੀੜਤ ਪਰਿਵਾਰ ਦੀ ਦੁਕਾਨ ਚ ਲੁੱਟ ਕਰਨ, ਦੰਗੇ ਫੈਲਾਉਣ, ਦੋ ਸਿੱਖ ਨੌਜਵਾਨਾਂ ਨੂੰ ਜਿ਼ੰਦਾ ਸਾੜ ਕੇ ਮਾਰਨ, ਮ੍ਰਿਤਕਾਂ ਦੇ ਭਰਾਵਾਂ ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਸਾਬਿਤ ਹੋਇਆ ਹੈ।

 

ਅਦਾਲਤ ਨੇ ਆਪਣੇ ਫੈਸਲੇ ਚ ਮੰਨਿਆ ਹੈ ਕਿ ਬੇਸ਼ੱਕ ਇਸ ਮਾਮਲੇ ਚ ਫੈਸਲਾ ਆਉਣ ਚ 34 ਸਾਲ ਲਗੇ ਪਰ ਪੀੜਤਾਂ ਨੂੰ ਆਖਿਰ ਇਨਸਾਫ ਮਿਲਿਆ ਹੈ। ਸਰਕਾਰੀ ਵਕੀਲ ਨੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਮੰਗੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1984 riots The convicts in Delhis Patiala House Court will be sentenced today