ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

’84 ਸਿੱਖ ਕਤਲੇਆਮ: MP ਦੇ CM ਕਮਲਨਾਥ ਦੀ ਭੂਮਿਕਾ ਦੀ ਜਾਂਚ ਕਰੇਗੀ ਕੇਂਦਰ ਸਰਕਾਰ ਦੀ SIT

ਰਾਹੁਲ ਗਾਂਧੀ ਤੇ ਕਮਲਨਾਥ

ਕੇਂਦਰੀ ਗ੍ਰਹਿ ਮੰਤਰਾਲੇ ਨੇ ਮੱਧ ਪ੍ਰਦੇਸ਼ (MP) ਦੇ ਮੁੱਖ ਮੰਤਰੀ (CM) ਤੇ ਸੀਨੀਅਰ ਕਾਂਗਰਸੀ ਆਗੂ ਕਮਲਨਾਥ ਵਿਰੁੱਧ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਦਾਇਰ ਹੋਏ ਇੱਕ ਤਾਜ਼ਾ ਕੇਸ ਦੀ ਜਾਂਚ ਲਈ ਇੱਕ ‘ਵਿਸ਼ੇਸ਼ ਜਾਂਚ ਟੀਮ’ (SIT – ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਕਾਇਮ ਕਰਨ ਦਾ ਫ਼ੈਸਲਾ ਲਿਆ ਹੈ।

 

 

ਇਹ ਜਾਦਕਾਰੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ।

 

 

ਸ੍ਰੀ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਕਮਲਨਾਥ ਵਿਰੁੱਧ ਜਾਂਚ ਦਾ ਮਾਮਲਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਰਾਹੀਂ ਉਦੋਂ ਦੇ ਗ੍ਰਹਿ ਮੰਤਰੀ ਕੋਲ ਉਠਾਇਆ ਸੀ ਤੇ ਇਸ ਸਬੰਧੀ ਦਸੰਬਰ 2018 ’ਚ ਇੱਕ ਚਿੱਠੀ ਲਿਖੀ ਗਈ ਸੀ।

 

 

ਸ੍ਰੀ ਸਿਰਸਾ ਨੇ ਕਿਹਾ ਕਿ ਕਮਲਨਾਥ ’ਤੇ ਦੋਸ਼ ਹੈ ਕਿ 1 ਨਵੰਬਰ, 1984 ਨੂੰ ਉਨ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭੀੜ ਨੂੰ ਉਕਸਾਇਆ, ਜਿੱਥੇ ਦੋ ਸਿੱਖਾਂ ਨੂੰ ਜਿਊਂਦੇ–ਜੀਅ ਸਾੜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ 1 ਨਵੰਬਰ, 1984 ਨੂੰ ਇਸ ਸਬੰਧੀ ਐੱਫ਼ਆੲਆਰ ਨੰਬਰ 601/84 ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ’ਚ ਦਾਇਰ ਹੋਈ ਸੀ।

 

 

ਉਸ ਮਾਮਲੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਤਾਂ ਪੇਸ਼ ਕੀਤੀ ਸੀ ਪਰ ਜਾਣਬੁੱਝ ਕੇ ਕਮਲਨਾਥ ਨੂੰ ਛੱਡ ਦਿੱਤਾ ਗਿਆ ਸੀ। ਸ੍ਰੀ ਸਿਰਸਾ ਨੇ ਦੱਸਿਆ ਕਿ ਦੁੱਖ ਦੀ ਗੱਲ ਇਹ ਵੀ ਹੈ ਕਿ ਉਨ੍ਹਾਂ ਸਾਰੇ ਪੰਜ ਦੋਸ਼ੀਆਂ ਦੇ ਰਿਹਾਇਸ਼ੀ ਪਤੇ ਸ੍ਰੀ ਕਮਲਨਾਥ ਦੇ ਘਰ ਦੇ ਹਨ।

 

 

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਉਠਾਇਆ ਸੀ। ਉਨ੍ਹਾਂ ਕਿਹਾ ਕਿ 1984 ਦੇ ਉਸ ਕਤਲੇਆਮ ਵੇਲੇ ਕਮਲਨਾਥ ਦੀ ਉਸ ਥਾਂ ਉੱਤੇ ਮੌਜੂਦਗੀ ਤੇ ਭੂਮਿਕਾ ਬਾਰੇ ‘ਇੰਡੀਅਨ ਐਕਸਪ੍ਰੈੱਸ’ ਦੇ ਪੱਤਰਕਾਰ ਸੰਜੇ ਸੂਰੀ ਨੇ ਇੱਕ ਰਿਪੋਰਟ ਵੀ 2 ਨਵੰਬਰ, 1984 ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤੀ ਸੀ।

 

 

ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸ੍ਰੀ ਮੁਖਤਿਆਰ ਸਿੰਘ ਵੀ ਗਵਾਹ ਵਜੋਂ ਮੌਜੂਦ ਸਨ ਪਰ ਗਾਂਧੀ ਪਰਿਵਾਰ ਵੱਲੋਂ ਪਿਛਲੇ 35 ਸਾਲਾਂ ਤੱਕ ਇਸ ਦੋਸ਼ੀ ਦੀ ਪੁਸ਼ਤ–ਪਨਾਹੀ ਕੀਤੀ ਜਾਂਦੀ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1984 Sikh massacre Union Govt s SIT would investigate the role of MP s CM Kamalnath