1984 ਸਿੱਖ ਕਤਲੇਆਮ ਦੇ ਦੋ ਦੋਸ਼ੀਆਂ ਨੂੰ ਅੱਜ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ. ਇੱਕ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਦੂਜੇ ਦੋਸ਼ੀ ਨਰੇਸ਼ ਸਹਿਰਾਵਤ ਨੂੰ ਉਮਰਕੈਦ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ.
1984 `ਚ ਭੜਕੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ `ਚ ਮਾਇਲਪੁਰ ਇਲਾਕੇ `ਚ ਦੋ ਸਿੱਖਾਂ ਦੇ ਕਤਲ ਦੇ ਦੋਸ਼ੀ ਠਹਿਰਾਏ ਗਏ ਦੋ ਦੋਸ਼ੀਆਂ ਦੀ ਸਜਾ `ਤੇ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਆਪਣੇ ਫੈਸਲੇ `ਚ ਇਕ ਦੋਸ਼ੀ ਨੂੰ ਫਾਂਸੀ ਤੇ ਦੂਜੇ ਨੂੰ ਉਮਰ ਕੈਣ ਦੀ ਸਜਾ ਸੁਣਾਈ।
ਫੈਸਲੇ ਤੋਂ ਪਹਿਲਾਂ ਦੰਗਿਆਂ ਦੇ ਮੱਦੇਨਜਰ ਆਨਨ-ਫਾਨਨ `ਚ ਦੋਵਾਂ ਦੋਸ਼ੀਆਂ ਅਤੇ ਜੱਜ ਸਾਹਿਬ ਨੂੰ ਤਿਹਾੜ ਜੇਲ੍ਹ ਲਿਜਾਇਆ ਗਿਆ ਸੀ। ਉਥੇ ਅਦਾਲਤ ਲਗਾਕੇ ਦੋਵਾਂ ਨੂੰ ਸਜ਼ਾ ਸੁਣਾਈ ਗਈ। ਅਦਾਲਤ ਨੇ ਯਸ਼ਪਾਲ ਨੂੰ ਫਾਂਸੀ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜਾ ਸੁਣਾਈ।
ਫੈਸਲਾ ਸੁਦਾਏ ਜਾਣ ਤੋਂ ਪਹਿਲਾਂ ਅਦਾਲਤ ਦੇ ਬਾਹਰ ਮੌਜੂਦ ਸੈਂਕੜਿਆਂ ਦੀ ਗਿਣਤੀ `ਚ ਹਾਜ਼ਰ ਸਿੱਖਾਂ ਨੇ ਪ੍ਰਦਰਸ਼ਨ ਕੀਤਾ। ਹਰ ਹਾਲਤ ਨਾਲ ਨਜਿੱਠਣ ਲਈ ਪਟਿਆਲਾ ਹਾਊਸ ਅਦਾਲਤ ਕੈਂਪਸ `ਚ ਭਾਰੀ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਸਨ। ਹੰਗਾਮੇ ਦੇ ਆਸਾਰ ਨੂੰ ਦੇਖਦੇ ਹੋਏ ਪੀੜਤਾਂ ਅਤੇ ਦੋਸ਼ੀਆਂ ਦੇ ਪਰਿਵਾਰ ਦੇ 2-2 ਮੈਂਬਰਾਂ ਤੋਂ ਇਲਾਵਾ ਕਿਸੇ ਨੂੰ ਅਦਾਲਤ `ਚ ਦਾਖਲ ਨਹੀਂ ਹੋਣ ਦਿੱਤਾ ਗਿਆ।
ਜਿ਼ਕਰਯੋਗ ਹੈ ਕਿ ਪਟਿਆਲਾ ਹਾਊਸ ਸਥਿਤ ਵਧੀਕ ਸੈਸ਼ਨ ਜੱਜ ਅਜੈ ਪਾਂਡੇ ਦੀ ਅਦਾਲਤ ਨੇ ਸੋਮਵਾਰ ਨੂੰ ਦੰਗਾ ਪੀੜਤਾਂ ਦੇ ਸਮਰਥਕਾਂ ਦੀ ਵੱਡੀ ਤੇ ਹੰਗਾਮਾ ਹੋਣ ਦੀ ਸਥਿਤੀਆਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਸੀਮਤ ਲੋਕਾਂ ਦੇ ਅਦਾਲਤ ਕਮਰੇ `ਚ ਦਾਖਲੇ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਅਦਾਲਤ ਨੇ ਕਿਹਾ ਪੀੜਤਾਂ ਨਾਲ ਦੋ ਲੋਕ ਅਦਾਲਤ ਰੂਮ `ਚ ਆ ਸਕਦੇ ਹਨ। ਦੋਸ਼ੀਆਂ ਨਾਲ ਵੀ ਪਰਿਵਾਰ ਦੇ ਇਕ-ਇਕ ਮੈਂਬਰ ਇੱਥੇ ਆ ਸਕਦੇ ਹਨ। ਇਸ ਤੋਂ ਇਲਾਵਾ ਦੋਸ਼ੀਆਂ ਤੇ ਬਚਾਅ ਪੱਖ ਦੇ ਵਕੀਲ ਹੀ ਅਦਾਲਤ `ਚ ਹਾਜ਼ਰ ਰਹਿਣਗੇ। ਮੀਡੀਆ ਵੱਲੋਂ ਕੇਵਲ ਮਾਨਤਾ ਪ੍ਰਾਪਤ ਪੱਤਰਕਾਰ ਨੂੰ ਹੀ ਅਦਾਲਤ ਦੀ ਸੁਣਵਾਈ `ਚ ਸ਼ਾਮਲ ਹੋਣ ਦੀ ਆਗਿਆ ਸੀ।
ਮਾਇਲਪੁਰ `ਚ ਦੋ ਸਿੱਖ ਨੌਜਵਾਨਾਂ ਦੀ ਹੱਤਿਆ ਦਾ ਮਾਮਲਾ
ਅਦਾਲਤ ਨੇ 1 ਨਵੰਬਰ 1984 ਨੂੰ ਮਾਇਲਪੁਰ ਇਲਾਕੇ `ਚ ਦੋ ਸਿੱਖ ਨੌਜਵਾਨਾਂ ਦੀ ਹੱਤਿਆ ਦੇ ਦੋਸ਼ `ਚ ਦੋ ਸਥਾਨਕ ਲੋਕਾਂ ਨਰੇਸ਼ ਸਹਰਾਵਤ ਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ। ਇਨ੍ਹਾਂ ਦੋਸ਼ੀਆਂ `ਤੇ ਘਟਨਾ ਵਾਲੇ ਦਿਨ ਪੀੜਤ ਪਰਿਵਾਰ ਦੀ ਦੁਕਾਨ `ਚ ਲੁਟ ਕਰਨੀ, ਦੰਗੇ ਫੈਲਾਉਣੇ, ਦੋ ਸਿੱਖ ਨੌਜਵਾਨਾਂ ਨੂੰ ਜਿਉਂਦਾ ਸਾੜਕੇ ਮਾਰਨ, ਮ੍ਰਿਤਕਾਂ ਦੇ ਭਾਈਆਂ `ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਸਾਬਤ ਹੋਇਆ ਸੀ। ਅਦਾਲਤ ਨੇ ਆਪਣੇ ਫੈਸਲੇ `ਚ ਮੰਨਿਆ ਸੀ ਕਿ ਬੇਸ਼ੱਕ ਇਸ ਮਾਮਲੇ `ਚ ਫੈਸਲਾ ਆਉਣ `ਚ 34 ਸਾਲ ਲਗੇ, ਪ੍ਰੰਤੂ ਪੀੜਤਾਂ ਨੂੰ ਆਖਿਰ ਇਨਸਾਫ ਮਿਲਿਆ ਹੈ।