ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਨਾਥ ਦਾ ਰਾਹੁਲ ਨੂੰ ਜਵਾਬ-1984 ’ਚ ਹੋਈ ਸੀ ਦੇਸ਼ ਦੀ ਸਭ ਤੋਂ ਵੱਡੀ ਭੀੜ ਹਿੰਸਾ

ਰਾਜਨਾਥ ਦਾ ਰਾਹੁਲ ਨੂੰ ਜਵਾਬ-1984 ’ਚ ਹੋਈ ਸੀ ਦੇਸ਼ ਦੀ ਸਭ ਤੋਂ ਵੱਡੀ ਮਾਬ ਲਿੰਚਿੰਗ ਘਟਨਾ

ਮੋਦੀ ਸਰਕਾਰ ਖਿਲਾਫ ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਬਹਿਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ 'ਤੇ ਕਈ ਤਿੱਖੇ ਹਮਲੇ ਕੀਤੇ। ਇਸ ਮੌਕੇ ਰਾਹੁਲ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ ਰਾਜ 'ਚ ਦੇਸ਼ 'ਚ ਬਲਾਤਕਾਰ ਅਤੇ ਭੀੜ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਰਾਹੁਲ ਦੇ ਇਸ ਸਵਾਲ ਦਾ ਜਵਾਬ ਰਾਜਨਾਥ ਸਿੰਘ ਨੇ ਦਿੱਤਾ।

 

ਰਾਜਨਾਥ ਨੇ ਕਿਹਾ ਕਿ ਦੇਸ਼ 'ਚ ਵਾਪਰ ਰਹੀਆਂ ਭੀੜ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਅਸੀਂ ਸਭ ਕੁੱਝ ਕਰਾਂਗੇ ਜਿਸਨੂੰ ਲੈ ਕੇ ਮੈਂ ਕਈ ਸੂਬਿਆਂ ਨਾਲ ਗੱਲ ਵੀ ਕੀਤੀ ਹੈ ਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੇ ਸੂਬਿਆਂ ਨੂੰ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕਰਦਾ ਹਾਂ।

 

 

 

ਰਾਜਨਾਥ ਨੇ ਕਿਹਾ ਕਿ ਭੀੜ ਹਿੰਸਾ ਦੀਆਂ ਘਟਨਾਵਾਂ ਬੇਹੱਦ ਦੁਖੀ ਕਰਨ ਵਾਲੀਆਂ ਹਨ ਪਰ ਇਸ ਮੁੱਦੇ ਨੂੰ ਭਖਾਉਣ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਭੀੜ ਹਿੰਸਾ ਦੀ ਸਭ ਤੋਂ ਵੱਡੀ ਘਟਨਾ ਸਾਲ 1984 'ਚ ਸਿੱਖ ਵਿਰੋਧੀ ਦੰਗਿਆਂ 'ਚ ਹੋਈ ਸੀ। ਉਨ੍ਹਾਂ ਅੰਗੇ ਕਿਹਾ ਕਿ ਕੀ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨੀ ਰੂਪੀ ਸੋਚ ਭਾਰਤ 'ਚ ਜਿ਼ੰਦਾ ਰਹੇ ? ਹਿੰਦੂ-ਪਾਕਿਸਤਾਨ, ਹਿੰਦੂ-ਤਾਲਿਬਾਨ ਦੀ ਗੱਲ ਕਰਦੇ ਹਨ, ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਹਨ?

 

 

 

ਜਿ਼ਕਰਯੋਗ ਹੈ ਕਿ 31 ਅਕਤੂਬਰ 1984 'ਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਹੋਏ ਸਿੱਖ ਵਿਰੋਧੀ ਦੰਗੇ ਅੱਜ ਵੀ ਦੇਸ਼ ਦੇ ਇਤਿਹਾਸ 'ਚ ਕਾਲੇ ਦਿਨ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੰਗਿਆਂ ਦਾ ਕਾਰਨ ਇਹ ਸੀ ਕਿ ਇੰਦਰਾ ਗਾਂਧੀ ਦਾ ਕਤਲ ਉਨ੍ਹਾਂ ਦੇ ਸਿੱਖ ਅੰਗਰੱਖਿਅਕਾਂ ਨੇ ਹੀ ਕਰ ਦਿੱਤੀ ਸੀ। ਜਿਸ ਮਗਰੋਂ ਹੋਏ ਸਿੱਖ ਵਿਰੋਧੀ ਦੰਗਿਆਂ ਦਾ ਅਸਰ ਦਿੱਲੀ, ਕਾਨਪੁਰ, ਬੋਕਾਰੋ ਸਮੇਤ ਉੱਤਰ ਭਾਰਤ ਦੇ ਕਈ ਸ਼ਹਿਰਾਂ 'ਚ ਦੇਖਿਆ ਗਿਆ ਸੀ ਜਿਸ ਵਿੱਚ ਸਭ ਤੋਂ ਵੱਧ ਮੌਤਾਂ ਦਿੱਲੀ 'ਚ ਹੋਈਆਂ ਸਨ। ਪੂਰੇ ਮੁਲਕ 'ਚ ਲਗਭਗ 3000 ਤੋਂ ਵੱਧ ਮੌਤਾਂ ਹੋਈਆਂ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1984 was the countrys largest Mub linking event