ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1993 ਮੁੰਬਈ ਧਮਾਕਿਆਂ ਦਾ ਮੁਲਜ਼ਮ ਮੂਸਾ 27 ਸਾਲਾਂ ਬਾਅਦ ਗ੍ਰਿਫਤਾਰ

ਗੁਜਰਾਤ ਏਟੀਐਸ ਨੇ ਸੋਮਵਾਰ ਨੂੰ 12 ਮਾਰਚ 1993 ਨੂੰ ਮੁੰਬਈ ਦੇ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਫਰਾਰ ਮੁਲਜ਼ਮ ਮੁਨਾਫ ਹਲਾਰੀ ਮੂਸਾ ਨੂੰ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗੁਜਰਾਤ ਏਟੀਐਸ ਅਧਿਕਾਰੀਆਂ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ।

 

ਦੱਸ ਦੇਈਏ ਕਿ ਪਿਛਲੇ 27 ਸਾਲਾਂ ਤੋਂ ਮੂਸਾ ਕਾਨੂੰਨ ਦੀਆਂ ਅੱਖਾਂ ਵਿੱਚ ਧੂੜ ਪਾ ਰਿਹਾ ਹੈ ਤੇ ਮੂਸਾ ਗੁਜਰਾਤ ਪੁਲਿਸ ਦੀ ਲੋੜੀਂਦੀ ਸੂਚੀ ਸੀ। ਪੁਲਿਸ ਪਿਛਲੇ ਕੁਝ ਸਾਲਾਂ ਤੋਂ ਨਸ਼ਿਆਂ ਦੀ ਤਸਕਰੀ ਵਿੱਚ ਉਸਦੀ ਭਾਲ ਕਰ ਰਹੀ ਸੀ।

 

ਗੁਜਰਾਤ ਏਟੀਐਸ ਨੂੰ ਖੁਫੀਆ ਏਜੰਸੀਆਂ ਤੋਂ ਜਾਣਕਾਰੀ ਮਿਲੀ ਸੀ ਕਿ ਉਹ ਭਾਰਤ ਛੱਡ ਕੇ ਦੁਬਈ ਭੱਜਣ ਦੀ ਤਿਆਰੀ ਵਿੱਚ ਸੀ, ਜਿਸ ਤੋਂ ਬਾਅਦ ਗੁਜਰਾਤ ਏਟੀਐਸ ਨੇ ਮੂਸਾ ਨੂੰ ਫੜਣ ਲਈ ਮੁੰਬਈ ਦੇ ਛਤਰਪਤੀ ਸ਼ਿਵਾਜੀ ਏਅਰਪੋਰਟਤੇ ਆਪਣਾ ਖੂਫੀਆ ਜਾਲ ਵਿਛਾ ਦਿੱਤਾ। ਸੋਮਵਾਰ ਸਵੇਰੇ ਗੁਜਰਾਤ ਏਟੀਐਸ ਨੇ ਆਪਣੀ ਯੋਜਨਾ ਦੇ ਅਨੁਸਾਰ ਮੂਸਾ ਨੂੰ ਗ੍ਰਿਫਤਾਰ ਕਰਨ ਸਫਲ ਰਹੀ।

 

ਇਕ ਬਿਆਨ ਵਿਚ ਗੁਜਰਾਤ ਏਟੀਐਸ ਦੇ ਡੀਐਸਪੀ ਕੇ ਕੇ ਪਟੇਲ ਨੇ ਕਿਹਾ ਕਿ ਮੂਸਾ ਤੋਂ ਇਕ ਪਾਕਿਸਤਾਨੀ ਪਾਸਪੋਰਟ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁੰਬਈ ਵਿੱਚ 1993 ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਵਿੱਚ 260 ਲੋਕ ਮਾਰੇ ਗਏ ਸਨ।

 

ਦੱਸ ਦੇਈਏ ਕਿ ਮੁਨਾਫ ਹਲਾਰੀ 1993 ਵਿੱਚ ਮੁੰਬਈ ਵਿੱਚ ਹੋਏ ਸੀਰੀਅਲ ਧਮਾਕਿਆਂ ਵਿੱਚ ਇੱਕ ਮੁਲਜ਼ਮ ਸੀ, ਉਸ ਉੱਤੇ ਮੁੰਬਈ ਦੇ ਜ਼ਵੇਰੀ ਬਾਜ਼ਾਰ ਵਿੱਚ ਹੋਏ ਧਮਾਕੇ ਦਾ ਦੋਸ਼ ਲਾਇਆ ਗਿਆ ਸੀ। ਦੇਸ਼ ਦੀਆਂ ਜਾਂਚ ਏਜੰਸੀਆਂ ਪਿਛਲੇ 27 ਸਾਲਾਂ ਤੋਂ ਮੁਨਾਫ ਮੂਸਾ ਦੀ ਭਾਲ ਕਰ ਰਹੀਆਂ ਸਨ। ਉਹ ਲੰਬੇ ਸਮੇਂ ਤੋਂ ਜਾਂਚ ਏਜੰਸੀਆਂ ਦੀਆਂ ਅੱਖਾਂ ਵਿੱਚ ਧੂੜ ਪਾ ਕੇ ਫਰਾਰ ਚੱਲ ਰਿਹਾ ਸੀ। ਆਖਰਕਾਰ ਗੁਜਰਾਤ ਏਟੀਐਸ ਨੇ ਉਸਨੂੰ ਲੰਬੇ ਸਮੇਂ ਬਾਅਦ ਫੜ ਹੀ ਲਿਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1993 Mumbai blast accused Moses arrested after 27 years