ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਰੋਲ ’ਤੇ ਚੱਲ ਰਿਹਾ 1993 ਮੁੰਬਈ ਧਮਾਕਿਆਂ ਦਾ ਦੋਸ਼ੀ ‘ਡਾਕਟਰ ਬੰਬ’ ਲਾਪਤਾ

ਪੈਰੋਲ ’ਤੇ ਚੱਲ ਰਿਹਾ 1993 ਮੁੰਬਈ ਧਮਾਕਿਆਂ ਦਾ ਦੋਸ਼ੀ ‘ਡਾਕਟਰ ਬੰਬ’ ਲਾਪਤਾ

ਸਾਲ 1993 ਦੇ ਮੁੰਬਈ ਧਮਾਕਿਆਂ ਦਾ ਦੋਸ਼ੀ 68 ਸਾਲਾ ਜਲੀਸ ਅਨਸਾਰੀ ਕੱਲ੍ਹ ਭੇਤ ਭਰੀ ਹਾਲਤ ’ਚ ਲਾਪਤਾ ਹੋ ਗਿਆ ਹੈ। ਉਹ ਪੈਰੋਲ ’ਤੇ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।

 

 

ਅਧਿਕਾਰੀ ਨੇ ਦੱਸਿਆ ਕਿ ਅਨਸਾਰੀ ਇੱਥੋਂ ਦੇ ਅਗਰੀਪਾੜਾ ਥਾਣੇ ਦੇ ਮੋਮਿਨਪੁਰ ਇਲਾਕੇ ਦਾ ਰਹਿਣ ਵਾਲਾ ਹੈ ਤੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚ ਹੋਏ ਧਮਾਕਿਆਂ ’ਚ ਸ਼ੱਕੀ ਹੈ।

 

 

ਅਧਿਕਾਰੀਆਂ ਮੁਤਾਬਕ ਅਨਸਾਰੀ ਨੂੰ ਰਾਜਸਥਾਨ ਸਥਿਤ ਅਜਮੇਰ ਦੀ ਕੇਂਦਰੀ ਜੇਲ੍ਹ ਤੋਂ 21 ਦਿਨਾਂ ਲਈ ਪੈਰੋਲ ਉੱਤੇ ਰਿਹਾਅ ਕੀਤਾ ਗਿਆ ਸੀ ਤੇ ਸ਼ੁੱਕਰਵਾਰ 17 ਜਨਵਰੀ ਨੂੰ ਉਸ ਨੇ ਜੇਲ੍ਹ ਪ੍ਰਸ਼ਾਸਨ ਸਾਹਵੇਂ ਆਤਮ–ਸਮਰਪਣ ਕਰਨਾ ਸੀ।

 

 

ਅਧਿਕਾਰੀ ਨੇ ਦੱਸਿਆ ਕਿ ਪੈਰੋਲ ਦੀ ਮਿਆਦ ਦੌਰਾਨ ਅਨਸਾਰੀ ਨੇ ਰੋਜ਼ਾਨਾ ਸਵੇਰੇ 10:30 ਵਜੇ ਤੋਂ 12 ਵਜੇ ਦੌਰਾਨ ਅਗਰੀਪਾੜਾ ਥਾਣੇ ਆ ਕੇ ਹਾਜ਼ਰੀ ਲਾਉਣ ਲਈ ਕਿਹਾ ਗਿਆ ਸੀ ਪਰ ਉਹ ਵੀਰਵਾਰ ਨੂੰ ਨਿਰਧਾਰਤ ਸਮੇਂ ’ਤੇ ਨਹੀਂ ਪੁੱਜਾ। ਉਨ੍ਹਾਂ ਦੱਸਿਆ ਕਿ ਦੁਪਹਿਰ ਨੂੰ ਅਨਸਾਰੀ ਦਾ 35 ਸਾਲਾ ਪੁੱਤਰ ਜ਼ਾਇਦ ਅਨਸਾਰੀ ਪੁਲਿਸ ਥਾਣੇ ਪੁੱਜਾ ਤੇ ਪਿਤਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।

 

 

ਸ਼ਿਕਾਇਤ ਮੁਤਾਬਕ ਜਲੀਸ ਅਨਸਾਰੀ ਤੜਕੇ ਉੱਠਿਆ ਤੇ ਘਰ ਵਾਲਿਆਂ ਨੂੰ ਨਮਾਜ਼ ਪੜ੍ਹਨ ਦੀ ਗੱਲ ਆਖ ਕੇ ਬਾਹਰ ਨਿੱਕਲਿਆ ਪਰ ਵਾਪਸ ਨਹੀਂ ਪਰਤਿਆ। ਜ਼ਾਇਦ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਹੈ।

 

 

ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਤੇ ਮਹਾਰਾਸ਼ਟਰ ਦੇ ਅੱਤਵਾਦ ਵਿਰਧੀ ਦਸਤੇ ਨੇ ਉਸ ਨੂੰ ਫੜਨ ਲਈ ਵੱਡੇ ਪੱਧਰ ਉੱਤੇ ਮੁਹਿੰਮ ਚਲਾਈ ਹੈ।

 

 

ਚੇਤੇ ਰਹੇ ਕਿ ਜਲੀਸ ਨੂੰ ‘ਡਾਕਟਰ ਬੰਬ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਤੇ ਦੋਸ਼ ਹੈ ਕਿ ਉਹ ਸਿਮੀ ਤੇ ਇੰਡੀਅਨ ਮੁਜਾਹਿਦੀਨ ਜਿਹੀਆਂ ਅੱਤਵਾਦੀ ਜੱਥੇਬੰਦੀਆਂ ਨਾਲ ਜੁੜਿਆ ਸੀ ਤੇ ਉਨ੍ਹਾਂ ਨੂੰ ਬੰਬ ਬਣਾਉਣਾ ਸਿਖਾਉਂਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1993 Mumbai Blasts on-parole convict Jalees Ansari disappears in mysterious circumstances