ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਨੌਜਵਾਨ ਸਮੇਤ ਨਕਸਲੀ ਮੁਕਾਬਲੇ ਵਿਚ ਬੀਐਸਐਫ ਦੇ ਦੋ ਜਵਾਨ ਸ਼ਹੀਦ

ਬੀਐਸਐਫ ਦੇ ਦੋ ਜਵਾਨ ਸ਼ਹੀਦ

ਛੱਤੀਸਗੜ੍ਹ ਦੇ ਕਾਂਕੇਰ ਜਿ਼ਲ੍ਹੇ ਵਿਚ ਅੱਜ ਨਕਸਲੀਆਂ ਨਾਲ ਹੋਏ ਮੁਕਾਬਲੇ ਵਿਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਦੋ ਜਵਾਨ ਸ਼ਹੀਦ ਹੋ ਗਏ ਜਦੋਂ ਕਿ ਇਕ ਹੋਰ ਜ਼ਖਮੀ ਹੋ ਗਿਆ। ਪੁਲਿਸ ਉਪ ਮਹਾਨਿਰੀਖਕ (ਨਕਸਲ ਵਿਰੋਧੀ ਅਭਿਆਨ) ਸੁੰਦਰਰਾਜ ਪੀ ਨੇ ਭਾਸ਼ਾ ਨੂੰ ਦੱਸਿਆ ਕਿ ਪਰਤਾਪੌਰ ਥਾਣਾ ਅੰਦਰ ਬੀਐਸਐਫ ਦੇ ਮਹਲਾ ਕੈਂਪ ਨੇੜੇ ਇਕ ਜੰਗਲ ਵਿਚ ਇਹ ਮੁਕਾਬਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਬੀਐਸਐਫ ਦਾ 114ਵਾਂ ਬਟਾਲੀਅਨ ਮਾਉਵਾਦੀ ਵਿਰੋਧੀ ਇਕ ਅਭਿਆਨ ਤੋਂ ਵਾਪਸ ਆ ਰਿਹਾ ਸੀ।


ਉਨ੍ਹਾਂ ਦੱਸਿਆ ਕਿ ਜਦੋਂ ਸੀਮਾ ਸੁਰੱਖਿਆ ਬਲ ਦਾ ਗਸ਼ਤ ਦਲ ਰਾਜਧਾਨੀ ਰਾਏਪੁਰ ਤੋਂ ਕਰੀਬ 250 ਕਿਲੋਮੀਟਰ ਦੂਰੀ ਬਰਕੋਟ ਪਿੰਡ ਵਿਚ ਜੰਗਲ ਦੇ ਰਾਸਤੇ ਅੱਗੇ ਵਧ ਰਿਹਾ ਸੀ ਤਾਂ ਉਸ ਸਮੇਂ ਨਕਸਲੀਆਂ ਦੇ ਇਕ ਗਰੁੱਪ ਨੇ ਗੋਲੀਬਾਰੀ ਕਰ ਦਿੱਤੀ ਜਿਸਦੇ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਨਕਸਲੀ ਸੰਘਣੇ ਜੰਗਲ ਵਿਚ ਭੱਜ ਗਏ।


ਉਨ੍ਹਾਂ ਦੱਸਿਆ ਕਿ ਮਾਰੇ ਗਏ ਦੋਵੇਂ ਕਾਂਸਟੇਬਲ ਦੀ ਪਹਿਚਾਣ ਲੋਕੇਂਦਰ ਸਿੰਘ ਅਤੇ ਮੁਖਤਿਆਰ ਸਿੰਘ ਵਜੋਂ ਹੋਈ ਹੈ ਜੋ ਕਿ ਕ੍ਰਮਵਾਰ ਰਾਜਸਥਾਨ ਅਤੇ ਪੰਜਾਬ ਦੇ ਰਹਿਣ ਵਾਲੇ ਸਨ, ਜਦੋਂ ਕਿ ਮੁਕਾਬਲੇ ਵਿਚ ਕਾਂਸਟੇਬਲ ਸੰਦੀਪ ਡੇ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਹਾਇਕ ਦਲ ਘਟਨਾ ਸਥਾਨ ਉਤੇ ਪਹੁੰਚ ਗਿਆ ਹੈ ਅਤੇ ਪਖਨਜੋਰੇ ਵਿਚ ਬੀਐਸਐਫ ਦੇ 114ਵੇਂ ਬਟਾਲੀਅਨ ਦੇ ਮੁੱਖ ਦਫ਼ਤਰ ਵਿਚ ਮ੍ਰਿਤਕ ਸ਼ਰੀਰ ਨੂੰ ਲਿਆਂਦਾ ਗਿਆ ਹੈ।

 

ਡੀਜੀਆਈ ਨੇ ਦੱਸਿਆ ਨੇ ਦੱਸਿਆ ਕਿ ਜ਼ਖਮੀ ਜਵਾਨ ਨੂੰ ਇਲਾਜ ਲਈ ਜਹਾਜ ਰਾਹੀਂ ਰਾਏਪੁਰ ਭੇਜਿਆ ਗਿਆ ਹੈ। 9 ਜੁਲਾਈ ਨੂੰ ਕਾਂਕੇਰ ਦੇ ਛੋਟੇਬੇਥੀਆ ਇਲਾਕੇ ਵਿਚ ਨਕਸਲੀਆਂ ਦੇ ਆਈਈਡੀ ਵਿਸਫੋਟ ਵਿਚ ਇਕ ਮੋਟਰ ਸਾਈਕਲ ਉਤੇ ਗਸਤ ਕਰ ਰਹੇ ਬੀਐਸਐਫ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਸੀ। ਇਹ ਜਵਾਨ 121ਵੇਂ ਬਟਾਲੀਅਨ ਨਾਲ ਸਬੰਧਤ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 BSF jawan Martyr in Naxalite encounter