ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਘਾਲਿਆ `ਚ ਕੋਲ਼ਾ ਖਾਣ ਢਹੀ, 2 ਮੌਤਾਂ, 15 ਹੋਰਨਾਂ ਦੀ ਕੋਈ ਉੱਘ-ਸੁੱਘ ਨਹੀਂ

ਮੇਘਾਲਿਆ `ਚ ਕੋਲ਼ਾ ਖਾਣ ਢਹੀ, 2 ਮੌਤਾਂ, 15 ਹੋਰਨਾਂ ਦੀ ਕੋਈ ਉੱਘ-ਸੁੱਘ ਨਹੀਂ

ਮੇਘਾਲਿਆ ਦੇ ਪੂਰਬੀ ਜੈਂਤੀਆ ਹਿਲਜ਼ ਜਿ਼ਲ੍ਹੇ `ਚ ਇੱਕ ਖਾਣ ਦੇ ਢੱਠ ਜਾਣ ਕਾਰਨ ਦੋ ਵਿਅਕਤੀ ਮਾਰੇ ਗਏ ਹਨ ਤੇ ਇਹ ਖ਼ਬਰ ਲਿਖੇ ਜਾਣ ਤੱਕ 15 ਹੋਰਨਾਂ ਦਾ ਕੁਝ ਪਤਾ ਨਹੀਂ ਸੀ ਲੱਗ ਰਿਹਾ। ਮਾਰੇ ਗਏ ਦੋ ਜਣੇ ਖਾਣ-ਮਜ਼ਦੂਰ ਸਨ ਜਾਂ ਕੋਈ ਹੋਰ; ਇਹ ਵੀ ਪਤਾ ਨਹੀਂ ਲੱਗ ਸਕਿਆ।


ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਉੱਪਰੋਂ ਕੁਝ ਭਾਰੀ ਪੱਥਰ ਉਨ੍ਹਾਂ `ਤੇ ਆਣ ਡਿੱਗੇ ਸਨ, ਜਿਨ੍ਹਾਂ ਹੇਠਾਂ ਦਬ ਕੇ ਉਨ੍ਹਾਂ ਦੀ ਮੌਤ ਹੋਈ। ਦੋਵੇਂ ਮ੍ਰਿਤਕਾਂ ਦੀ ਸ਼ਨਾਖ਼ਤ ਏਲਾਡ ਬਾਰੇਹ ਤੇ ਮਨੋਜ ਬਾਸੂਮੈਤਰੀ ਨਿਵਾਸੀ ਮੂਕਨੋਰ, ਪਿੰਡ ਜਲਯੀਆਹ ਵਜੋਂ ਹੋਈ ਹੈ।


ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਖਾਣ ਦੇ ਮਾਲਕ ਦਾ ਵੀ ਪਤਾ ਲਾਇਆ ਜਾ ਰਿਹਾ ਹੈ।


ਬੀਤੀ 13 ਦਸੰਬਰ ਨੂੰ ਇੱਕ ਖਾਣ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਹਾਲੇ ਤੱਕ 15 ਜਣਿਆਂ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਹੈ।


ਪੂਰਬ ਜੈਂਤੀਆ ਪਹਾੜੀ ਇਲਾਕੇ ਵਿੱਚ ਕੋਲ਼ਾ ਵੱਡੀ ਮਾਤਰਾ `ਚ ਮਿਲਦਾ ਾਹੈ ਤੇ ਇੱਥੇ ਗ਼ੈਰ-ਕਾਨੂੰਨੀ ਤਰੀਕੇ ਨਾਲ ਮਾਈਨਿੰਗ ਦਾ ਕੰਮ ਵੀ ਵੱਡੇ ਪੱਧਰ `ਤੇ ਚੱਲਦਾ ਹੈ। ਪੁਲਿਸ ਨੇ ਹੁਣ ਇੱਥੇ ਚਾਰ ਹੋਰਨਾਂ ਥਾਵਾਂ `ਤੇ ਗ਼ੈਰ-ਕਾਨੂੰਨੀ ਪੁਟਾਈ ਦਾ ਪਤਾ ਲਾਇਆ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਚਾਰ ਸਾਲ ਪਹਿਲਾਂ ਹੀ ਅਜਿਹੀਆਂ ਗਤੀਵਿਧੀਆਂ `ਤੇ ਪਾਬੰਦੀ ਲਾ ਦਿੱਤੀ ਸੀ।   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 died in Meghalaya Coal mine collapse