ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੁਣਾਨਿਧੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੋ ਡੀਐੱਮਕੇ ਵਰਕਰਾਂ ਦੀ ਹੋਈ ਮੌਤ

ਕਰੁਣਾਨਿਧੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੋ ਡੀਐੱਮਕੇ ਵਰਕਰਾਂ ਦੀ ਹੋਈ ਮੌਤ

ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ. ਕਰੁਣਾਨਿਧੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਡੀਐੱਮਕੇ ਪਾਰਟੀ ਦੇ ਦੋ ਕਾਰਕੁੰਨਾਂ ਦੇ ਦਿਲ ਦੀ ਧੜਕਣ ਰੁਕ ਗਈ। ਉਹ ਆਪਣੇ ਪਿਆਰੇ ਨੇਤਾ ਦਾ ਸਦੀਵੀ ਵਿਛੋੜਾ ਝੱਲ ਨਹੀਂ ਸਕੇ। ਮਾਰੇ ਗਏ ਇਨ੍ਹਾਂ ਦੋਵੇਂ ਪਾਰਟੀ ਕਾਰਕੁੰਨਾਂ ਦੀ ਸ਼ਨਾਖ਼ਤ ਸੁਬਰਾਮਨੀਅਨ ਤੇ ਰਾਜੇਂਦਰਨ ਵਜੋਂ ਹੋਈ ਹੈ। ਉਨ੍ਹਾਂ ਦੋਵਾਂ ਦੀ ਉਮਰ 55 ਤੋਂ 60 ਸਾਲ ਦੇ ਵਿਚਕਾਰ ਸੀ। ਦੋਵਾਂ ਨੂੰ ਦਿਲ ਦਾ ਦੌਰਾ ਪਿਆ ਦੱਸਿਆ ਗਿਆ ਹੈ। ਇਨ੍ਹਾਂ `ਚੋਂ ਇੱਕ ਕਾਰਕੁੰਨ ਦੀ ਮੌਤ ਮਈਲਾਦੁਥੀਰਾਈ ਜਿ਼ਲ੍ਹੇ ਅਤੇ ਦੂਜੇ ਦੀ ਮੌਤ ਨਾਗਾਪਟੀਨਮ ਜਿ਼ਲ੍ਹੇ `ਚ ਹੋਈ।


ਚੇਤੇ ਰਹੇ ਕਿ ਕਰੁਣਾਨਿਧੀ ਨੇ ਅੱਜ ਮੰਗਲਵਾਰ ਨੂੰ ਸ਼ਾਮੀਂ 6:10 ਵਜੇ ਚੇਨਈ ਦੇ ਕਾਵੇਰੀ ਹਸਪਤਾਲ `ਚ ਆਖ਼ਰੀ ਸਾਹ ਲਿਆ ਸੀ। ਉਹ ਦ੍ਰਾਵਿੜ ਲਹਿਰ ਦੇ ਉੱਘੇ ਆਗੂਆਂ `ਚੋਂ ਇੱਕ ਸਨ; ਜੋ ਸਦਾ ਵਾਂਝੇ ਰਹੇ ਵਰਗਾਂ ਤੇ ਔਰਤਾਂ ਦੇ ਸਮਾਨ ਅਧਿਕਾਰਾਂ ਲਈ ਲੜਦੇ ਰਹੇ।


ਡੀਐੱਮਕੇ ਦੇ ਸਮਰਥਕ ਆਪਣੇ ਪਾਰਟੀ ਅਖ਼ਬਾਰ ‘ਮੁਰਾਸੋਲੀ` ਵਿੱਚ ਛਪਣ ਵਾਲੀਆਂ ਕਰੁਣਾਨਿਧੀ ਵੱਲੋਂ ਪਹਿਲਾਂ ਲਿਖੀਆਂ ਚਿੱਠੀਆਂ ਅਤੇ ਉਨ੍ਹਾਂ ਦੀ ਸਵੈ-ਜੀਵਨੀ ਤੇ ਸਮਕਾਲੀ ਸਿਆਸਤ `ਤੇ ਟੀਕਾ ਸਮਝੀ ਜਾਂਦੀ ਪੁਸਤਕ ‘ਨੇਨਜੁਕੂ ਨੀਧੀ` ਤੋਂ ਪੇ੍ਰਨਾ ਲੈਂਦੇ ਹਨ।   

 

ਇੱਥੇ ਵਰਨਣਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਜਦੋਂ 94 ਸਾਲਾ ਕਰੁਣਾਨਿਧੀ ਹੁਰਾਂ ਦੇ ਗੰਭੀਰ ਰੂਪ ਵਿੱਚ ਬੀਮਾਰ ਹੋਣ ਦੀ ਖ਼ਬਰ ਆਈ ਸੀ, ਤਦ ਵੀ ਸਿਰਫ਼ ਉਹ ਬੀਮਾਰੀ ਦੀ ਖ਼ਬਰ ਸੁਣ ਕੇ ਤਾਮਿਲ ਨਾਡੂ `ਚ ਵੱਖੋ-ਵੱਖਰੀਆਂ ਥਾਵਾਂ `ਤੇ ਉਨ੍ਹਾਂ ਦੇ ਦੋ ਦਰਜਨ ਦੇ ਕਰੀਬ ਪ੍ਰਸ਼ੰਸਕਾਂ ਦੇ ਮਰਨ ਦੀ ਖ਼ਬਰ ਵੀ ਆਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 DMK workers died due to heart attack after the demise of Karunanidhi