ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਜ਼ੀਲੈਂਡ ਮਸਜਿਦ ਹਮਲੇ ਦੇ ਪੀੜਤਾਂ ’ਚ ਹੈਦਰਾਬਾਦ ਦੇ ਦੋ ਵਿਅਕਤੀ

ਨਿਊ ਜ਼ੀਲੈਂਡ ਮਸਜਿਦ ਹਮਲੇ ਦੇ ਪੀੜਤਾਂ ’ਚ ਹੈਦਰਾਬਾਦ ਦੇ ਦੋ ਵਿਅਕਤੀ

ਨਿਊ ਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿੱਚ ਗੋਲੀਬਾਰੀ ਦੇ ਪੀੜਤਾਂ ਵਿੱਚੋਂ ਦੋ ਜਣੇ ਭਾਰਤੀ ਸੂਬਿਆਂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੀ ਸਾਂਝੀ ਰਾਜਧਾਨੀ ਹੈਦਰਾਬਾਦ ਦੇ ਵੀ ਸਨ। ਉਨ੍ਹਾਂ ਵਿੱਚੋਂ ਇੱਕ ਅਹਿਮਦ ਇਕਬਾਲ ਜਹਾਂਗੀਰ (32) ਨਿਵਾਸੀ ਅੰਬਰਪੇਟ ਹੈ, ਜੋ ਉਸ ਗੋਲੀਬਾਰੀ ਦੌਰਾਨ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ ਤੇ ਇਸ ਵੇਲੇ ਗੰਭੀਰ ਹਾਲਤ ਵਿੱਚ ਕ੍ਰਾਈਸਟਚਰਚ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦੂਜੇ ਹੈਦਰਾਬਾਦੀ ਫ਼ਰਹਾਜ਼ ਅਹਿਸਾਨ ਨਿਵਾਸੀ ਤੋਲੀਚੌਕੀ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ। ਉਹ ਵੀ ਜੁੰਮੇ (ਸ਼ੁੱਕਰਵਾਰ) ਦੀ ਨਮਾਜ਼ ਪੜ੍ਹਨ ਲਈ ਉਸੇ ਮਸਜਿਦ ਵਿੱਚ ਮੌਜੂਦ ਸੀ।

 

 

ਜਹਾਂਗੀਰ 12 ਸਾਲ ਪਹਿਲਾਂ ਨਿਊ ਜ਼ੀਲੈਂਡ ਗਿਆ ਸੀ ਤੇ ਉੱਥੇ ਆਪਣਾ ਰੈਸਟੋਰੈਂਟ ਚਲਾ ਰਿਹਾ ਸੀ। ਉਸ ਰੈਸਟੋਰੈਂਟ ਵਿੱਚ ਤਿਆਰ ਹੋਣ ਵਾਲੀ ਹੈਦਰਾਬਾਦੀ ਬਿਰਯਾਨੀ ਤੇ ਹੋਰ ਭਾਰਤੀ ਖਾਣੇ ਬਹੁਤ ਸੁਆਦਲੇ ਹੁੰਦੇ ਸਨ ਇਹ ਜਾਣਕਾਰੀ ਉਸ ਦੇ ਵੱਡੇ ਭਰਾ ਮੁਹੰਮਦ ਖ਼ੁਰਸ਼ੀਦ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਜਹਾਂਗੀਰ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਤੇ ਉਸ ਦਾ ਆਪਰੇਸ਼ਨ ਭਲਕੇ ਹੋਣਾ ਹੈ।

 

 

ਜਹਾਂਗੀਰ ਦੇ ਪਰਿਵਾਰਕ ਮੈਂਬਰ MIM ਦੇ ਪ੍ਰਧਾਨ ਤੇ ਹੈਦਰਾਬਾਦ ਦੇ MP (ਸੰਸਦ ਮੈਂਬਰ) ਅਸਦੁੱਦੀਨ ਉਵੈਸੀ ਨੇ ਤੇਲੰਗਾਨਾ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਖ਼ੁਰਸ਼ੀਦ ਨੂੰ ਛੇਤੀ ਤੋਂ ਛੇਤੀ ਨਿਊ ਜ਼ੀਲੈਂਡ ਜਾਣ ਦੀ ਇਜਾਜ਼ਤ ਦਿੰਦਿਆਂ ਉਸ ਦਾ ਵੀਜ਼ਾ ਮਨਜ਼ੂਰ ਕੀਤਾ ਜਾਵੇ ਕਿ ਤਾਂ ਜੋ ਉਹ ਨਿਊ ਜ਼ੀਲੈਂਡ ਜਾ ਕੇ ਆਪਣੇ ਜ਼ਖ਼ਮੀ ਭਰਾ ਤੇ ਉਸ ਦੇ ਪਰਿਵਾਰ ਦੀ ਮਦਦ ਕਰ ਸਕੇ।

 

 

ਜਹਾਂਗੀਰ ਆਪਣੀ ਪਤਨੀ, ਦੋ ਧੀਆਂ (ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 3 ਸਾਲ ਤੇ ਦੂਜੀ ਦੀ 5 ਸਾਲ ਹੈ) ਨਾਲ ਕ੍ਰਾਈਸਟਚਰਚ ਵਿਖੇ ਰਹਿ ਰਿਹਾ ਹੈ।

 

 

ਚੇਤੇ ਰਹੇ ਕਿ ਸ਼ੁੱਕਰਵਾਰ ਨੂੰ ਇੱਕ ਬੰਦੂਕਧਾਰੀ ਹਮਲਾਵਰ ਨੇ ਦੋ ਮਸਜਿਦਾਂ ਵਿੱਚ ਦਾਖ਼ਲ ਹੋ ਕੇ 49 ਵਿਅਕਤੀਆਂ ਦੀ ਜਾਨ ਲੈ ਲਈ ਸੀ ਤੇ 20 ਹੋਰਨਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ।

 

 

ਉੱਧਰ 27 ਸਾਲਾ ਫ਼ਰਹਾਜ਼ ਅਹਿਸਾਨ ਦੀ ਮਾਂ ਇਮਤਿਆਜ਼ ਫ਼ਾਤਿਮਾ ਨੂੰ ਵੀ ਆਪਣੇ ਪੁੱਤਰ ਦੀ ਡਾਢੀ ਫ਼ਿਕਰ ਲੱਗੀ ਹੋਈ ਹੈ। ਉਸ ਦੀ ਪਤਨੀ ਨੇ ਅੱਜ ਬਾਅਦ ਦੁਪਹਿਰ ਭਾਰਤ ਫ਼ੋਨ ਕਰ ਕੇ ਦੱਸਿਆ ਕਿ ਉਸ ਦਾ ਪਤੀ ਵੀ ਉਸੇ ਮਸਜਿਦ ਵਿੱਚ ਸੀ, ਜਿੱਥੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਤੇ ਤਦ ਤੋਂ ਉਹ ਘਰ ਹੀ ਨਹੀਂ ਪਰਤਿਆ ਹੈ। ਅਹਿਸਾਨ ਨੇ ਇਲੈਕਟ੍ਰੌਨਿਕਸ ਵਿੱਚ ਇੰਜੀਨੀਅਰਿੰਗ ਕੀਤੀ ਸੀ ਤੇ ਪੰਜ ਕੁ ਸਾਲ ਪਹਿਲਾਂ ਕ੍ਰਾਈਸਟਚਰਚ ਚਲਾ ਗਿਆ ਸੀ ਤੇ ਤਦ ਤੋਂ ਹੀ ਉਹ ਉੱਥੇ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਹੈ। ਉਹ ਉੱਥੇ ਆਪਣੀ ਪਤਨੀ, ਇੱਕ ਪੁੱਤਰ ਤੇ ਧੀ ਨਾਲ ਰਹਿ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 Hyderabadis also among New Zealand Mosques Victims