ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਰੂਕਸ਼ੇਤਰ ’ਚ ਬੱਸ ਨੂੰ ਹਾਦਸਾ, 2 ਮਰੇ – 12 ਗੰਭੀਰ

ਕੁਰੂਕਸ਼ੇਤਰ ’ਚ ਬੱਸ ਨੂੰ ਹਾਦਸਾ, 2 ਮਰੇ – 12 ਗੰਭੀਰ

ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਅੱਜ ਸਵੇਰੇ 4:00 ਵਜੇ ਰਾਸ਼ਟਰੀ ਰਾਜਮਾਰਗ ਉੱਤੇ ਪਿੱਪਲੀ ਕੋਲ ਇੱਕ ਪ੍ਰਾਈਵੇਟ ਟੂਰਿਸਟ ਬੱਸ ਦੇ ਪਲਟ ਜਾਣ ਕਾਰਨ ਉਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਬਜ਼ੁਰਗ ਔਰਤ ਦੇ ਜਿਊਂਦੇ–ਜੀਅ ਸੜ ਜਾਣ ਦੀ ਖ਼ਬਰ ਹੈ; ਜਦ ਕਿ ਇੱਕ ਨੌਜਵਾਨ ਉਸੇ ਬੱਸ ਹੇਠਾਂ ਆ ਕੇ ਮਾਰਿਆ ਗਿਆ। ਇਸ ਹਾਦਸੇ ਦੇ 12 ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

 

 

ਉੱਤਰ ਪ੍ਰਦੇਸ਼ ਦੇ ਰਜਿਸਟ੍ਰੇਸ਼ਨ ਨੰਬਰ ਯੂਪੀ 17ਟੀ 4406 ਵਾਲੀ ਇਹ ਵੌਲਵੋ ਬੱਸ ਦਿੱਲੀ ਤੋਂ ਜੰਮੂ ਜਾ ਰਹੀ ਸੀ। ਇਹ ਬੱਸ ਸੜਕ ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਕੁਝ ਵਧੇਰੇ ਗੰਭੀਰ ਚਾਰ ਯਾਤਰੀਆਂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿਖੇ ਰੈਫ਼ਰ ਕੀਤਾ ਗਿਆ ਹੈ। ਇਸ ਬੱਸ ਵਿੱਚ 55 ਵਿਅਕਤੀ ਸਵਾਰ ਸਨ।

 

 

ਮੁਢਲੀ ਜਾਂਚ ਦੌਰਾਨ ਇਹੋ ਮੰਨਿਆ ਜਾ ਰਿਹਾ ਹੈ ਕਿ ਡਰਾਇਵਰ ਨੂੰ ਸ਼ਾਇਦ ਨੀਂਦਰ ਆ ਗਈ, ਜਿਸ ਕਾਰਨ ਬੱਸ ਬੇਕਾਬੂ ਹੋ ਗਈ। ਕੁਝ ਯਾਤਰੀ ਤਾਂ ਕਿਸੇ ਤਰ੍ਹਾਂ ਬਾਹਰ ਨਿੱਕਲ ਆਏ ਪਰ ਕੁਝ ਵਿਅਕਤੀ ਅੰਦਰ ਹੀ ਫ਼ਸ ਗਏ।

 

 

ਤਦ ਸ਼ੀਸ਼ੇ ਭੰਨ ਕੇ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ। ਇਸ ਅੱਗ ਕਾਰਨ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ ਤੇ ਸਵਾਰੀਆਂ ਦਾ ਤਸਾਰਾ ਸਾਮਾਨ ਵੀ ਸੜ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 killed and 12 serious in Kurukshetra Bus mishap