ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ 2.03 ਲੱਖ ਕੋਰੋਨਾ–ਮੌਤਾਂ, ਦੋ–ਤਿਹਾਈ ਯੂਰੋਪ ਤੇ ਇੱਕ–ਚੌਥਾਈ ਅਮਰੀਕਾ ’ਚ

ਦੁਨੀਆ ’ਚ 2.03 ਲੱਖ ਕੋਰੋਨਾ–ਮੌਤਾਂ, ਦੋ–ਤਿਹਾਈ ਯੂਰੋਪ ਤੇ ਇੱਕ–ਚੌਥਾਈ ਅਮਰੀਕਾ ’ਚ

ਕੋਰੋਨਾ–ਵਾਇਰਸ ਦੀ ਮਹਾਮਾਰੀ ਕਾਰਨ ਦੁਨੀਆ ’ਚ ਮਰਨ ਵਾਲਿਆਂ ਦੀ ਗਿਣਤੀ 2.03 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਦੋ–ਤਿਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਯੂਰੋਪ ’ਚ ਹਨ। ਕੋਰੋਨਾ ਕਰਕੇ ਇੱਕ–ਚੌਥਾਈ ਮੌਤਾਂ ਅਮਰੀਕਾ ’ਚ ਹੋਈਆਂ ਹਨ। ਪੂਰੀ ਦੁਨੀਆ ’ਚ ਹੁਣ ਤੱਕ 29.21 ਲੱਖ ਤੋਂ ਵੱਧ ਕੋਰੋਨਾ–ਪਾਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ। ਭਾਰਤ 'ਚ ਹੁਣ ਤੱਕ 779 ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 24,942 ਹੈ।

 

 

ਦੁਨੀਆ ਦੇ ਇੰਕ–ਤਿਹਾਈ ਮਾਮਲੇ ਇਕੱਲੇ ਅਮਰੀਕਾ ’ਚ ਸਾਹਮਣੇ ਆ ਚੁੱਕੇ ਹਨ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ–ਵਾਇਰਸ ਦੀ ਵਿਸ਼ਵ ਪੱਧਰੀ ਮਹਾਮਾਰੀ ਨਾਲ ਬਹੁਤ ਸਾਰੇ ਅਗਾਂਹਵਧੂ ਅਖਵਾਉਂਦੇ ਦੇਸ਼ਾਂ ’ਚ ਵੱਡਾ ਤਬਾਹੀ ਹੋਈ ਹੈ। ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤੇ ਹਾਲੇ ਵੀ ਹੋ ਰਿਹਾ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਕੋਰੋਨਾ–ਵਰਲਡੋਮੀਟਰ ਮੁਤਾਬਕ ਅਮਰੀਕਾ ’ਚ 54,265 ਮੌਤਾਂ ਹੋ ਚੁੱਕੀਆਂ ਸਨ। ਉਂਝ ਇਸ ਖ਼ਤਰਨਾਕ ਵਾਇਰਸ ਤੋਂ ਹੁਣ ਤੱਕ ਦੁਨੀਆ ਵਿੱਚ 8.36 ਲੱਖ ਤੋਂ ਵੱਧ ਵਿਅਕਤੀ ਠੀਕ ਵੀ ਹੋ ਚੁੱਕੇ ਹਨ।

 

 

ਅੰਕੜਿਆਂ ਮੁਤਾਬਕ ਦੁਨੀਆ ’ਚ ਅਮਰੀਕਾ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਉੱਥੇ ਹੁਣ ਤੱਕ 9.25 ਲੱਖ ਤੋਂ ਵੱਧ ਕੋਰੋਨਾ–ਪਾਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ। ਇਟਲੀ ਕੋਵਿਡ–19 ਤੋਂ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ, ਜਿੱਥੇ 26,384 ਲੋਕਾਂ ਦੀ ਮੌਤ ਨਾਲ 1.95 ਲੱਖ ਤੋਂ ਵੱਧ ਕੋਰੋਨਾ–ਪਾਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ।

 

 

ਅਮਰੀਕਾ ਦੇ ਇਕੱਲੇ ਨਿਊਯਾਰਕ ਸ਼ਹਿਰ ’ਚ ਹੀ ਇਸ ਵਾਇਰਸ ਕਾਰਨ ਸਭ ਤੋਂ ਵੱਧ 17,671 ਵਿਅਕਤੀਆਂ ਦੀ ਮੌਤਾਂ ਹੋ ਚੁੱਕੀਆਂ ਹਨ ਅਤੇ 2.71 ਲੱਖ ਤੋਂ ਵੱਧ ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

 

 

ਉੱਧਰ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ’ਚ ਆਪਣੀ ਨਿਯਮਤ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਹੈ ਕਿ ਦੇਸ਼ ਵਿੱਚ ਪਾਜ਼ਿਟਿਵ ਪਾਏ ਜਾਣ ਵਾਲੇ ਲੋਕਾਂ ਦੀ ਗਿਣਤੀ ਹੁਣ ਘਟ ਗਈ ਹੈ।

 

 

ਸਪੇਨ ’ਚ 2.23 ਲੱਖ ਤੋਂ ਵੱਧ ਕੋਰੋਨਾ–ਪਾਜ਼ਿਟਿਵ ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 22,902 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਫ਼ਰਾਂਸ ’ਚ ਕੋਰੋਨਾ ਵਾਇਰਸ ਦੀ ਲਾਗ ਕਾਰਨ 22,279 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ 1.59 ਲੱਖ ਤੋਂ ਵੱਧ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 Lakh 3 Thousand Corona Deaths in World Two Third in Europe and One Fourth in US