ਅਗਲੀ ਕਹਾਣੀ

ਸਾਲ 2016: ਭਾਰਤ `ਚ ਨਿਮੋਨੀਆ ਤੇ ਦਸਤ ਰੋਗਾਂ ਨੇ ਲਈ 2.6 ਲੱਖ ਬੱਚਿਆਂ ਦੀ ਜਾਨ

ਸਾਲ 2016: ਭਾਰਤ `ਚ ਨਿਮੋਨੀਆ ਤੇ ਦਸਤ ਰੋਗਾਂ ਨੇ ਲਈ 2.6 ਲੱਖ ਬੱਚਿਆਂ ਦੀ ਜਾਨ

ਨਿੱਕੇ ਬੱਚਿਆਂ ਦੀ ਮੌਤ ਜਿ਼ਆਦਾਤਰ ਜਿ਼ੱਦੀ ਕਿਸਮ ਦੇ ਦਸਤ ਰੋਗਾਂ ਕਾਰਨ ਹੁੰਦੀ ਹੈ। ਇਸ ਰੋਗ ਨੂੰ ਫੈਲਾਉਣ ਵਾਲੇ ਰੋਟਾ-ਵਾਇਰਸ ਨੂੰ ਖ਼ਤਮ ਕਰਨ ਲਈ ਪਿਛਲੇ ਸਾਲ ਭਾਰਤ `ਚ ਇੱਕ ਵੈਕਸੀਨ ਜਾਰੀ ਕੀਤੀ ਗਈ ਸੀ; ਉਸੇ ਕਾਰਨ ਪਿਛਲੇ ਸਾਲ ਬੱਚਿਆਂ ਦੀਆਂ ਮੌਤਾਂ `ਚ ਵੱਡੇ ਪੱਧਰ `ਤੇ ਕਮੀ ਦਰਜ ਕੀਤੀ ਗਈ ਹੈ। ਪਿਛਲੇ ਵਰ੍ਹੇ 15 ਦੇਸ਼ਾਂ `ਚੋਂ ਭਾਰਤ `ਚ ਦਸਤ ਰੋਗ ਕਾਰਨ ਸਭ ਤੋਂ ਘੱਟ ਬੱਚਿਆਂ ਦੀ ਮੌਤ ਹੋਈ ਹੈ। ਇਹ 15 ਦੇਸ਼ - ਭਾਰਤ, ਨਾਈਜੀਰੀਆ, ਪਾਕਿਸਤਾਨ, ਕਾਂਗੋ ਗਣਰਾਜ, ਇਥੋਪੀਆ, ਚੈਡ, ਅੰਗੋਲਾ, ਸੋਮਾਲੀਆ, ਇੰਡੋਨੇਸ਼ੀਆ, ਤਨਜ਼ਾਨੀਆ, ਚੀਨ, ਨਾਈਜਰ, ਬੰਗਲਾਦੇਸ਼, ਯੂਗਾਂਡਾ ਅਤੇ ਕੋਟ ਡੀ`ਲਵੋਇਰ; ਉਹ ਹਨ, ਜਿੱਥੇ ਨਿਮੋਨੀਆ ਤੇ ਦਸਤ ਰੋਗਾਂ ਕਾਰਨ ਦੁਨੀਆਂ ਦੀਆਂ 70% ਤੋਂ ਵੱਂਧ ਮੌਤਾਂ ਹੁੰਦੀਆਂ ਹਨ।


ਪਰ ਇਸ ਤੋਂ ਪਹਿਲਾਂ ਸਾਲ 2016 ਦੌਰਾਨ ਨਿਮੋਨੀਆ ਤੇ ਦਸਤ ਰੋਗਾਂ ਨੇ ਪੰਜ ਸਾਲ ਤੋਂ ਘੱਟ ਉਮਰ ਦੇ 2.6 ਲੱਖ ਬੱਚਿਆਂ ਦੀਆਂ ਜਾਨਾਂ ਲੈ ਲਈਆਂ ਸਨ।  1,58,176 ਬੱਚਿਆਂ ਦੀ ਮੌਤ ਨਿਮੋਨੀਆ ਰੋਗ ਕਾਰਣ ਹੋਈ ਸੀ ਅਤੇ 1,02,813 ਬੱਚਿਆਂ ਦੀ ਜਾਨ ਦਸਤ ਰੋਗ ਕਾਰਨ ਗਈ ਸੀ।


ਉਪਰੋਕਤ 15 ਦੇਸ਼ਾਂ ਵਿੱਚੋਂ 8 - ਨਾਈਜੀਰੀਆ, ਡੀਆਰਸੀ, ਚੈਡ, ਸੋਮਾਲੀਆ, ਇੰਡੋਨੇਸ਼ੀਆ, ਚੀਨ, ਬੰਗਲਾਦੇਸ਼ ਤੇ ਯੂਗਾਂਡਾ - ਵਿੱਚ ਹਾਲੇ ਤੱਕ ਰੋਟਾ-ਵਾਇਰਸ ਨੂੰ ਖ਼ਤਮ ਕਰਨ ਲਈ ਵੈਕਸੀਨ ਜਾਰੀ ਹੀ ਨਹੀਂ ਕੀਤੀ ਗਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 lakh 60 thousand children died due to pneumonia diarrhoea