ਨਿੱਜੀ ਦੁਸ਼ਮਣੀ ਦੇ ਚਲਦਿਆਂ ਸੋਨੀਪਤ ਦੇ ਇਕ ਪਿੰਡ ਵਿਚ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਭਿੰਸੇਵਾਲ ਕਲਾਂ ਵਿਚ ਸਵੇਰੇ ਕਰੀਬ 3.15 ਵਜੇ ਦੀ ਦੱਸੀ ਜਾ ਰਹੀ ਹੈ। ਕਤਲਾਂ ਨੇ 55 ਸਾਲਾ ਹੁਸ਼ਿਆਰ ਸਿੰਘ, ਉਸਦੀ ਪਤਨੀ ਨਿਰਮਲਾ ਦੇਵੀ ਅਤੇ ਸੰਦੀਪ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ। ਸੰਦੀਪ ਜ਼ਿਲ੍ਹੇ ਦੇ ਪਿੰਡ ਕਥਵਾਲ ਦਾ ਰਹਿਣ ਵਾਲਾ ਹੈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਦਰ ਥਾਣਾ ਗੋਹਾਨਾ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਨਿੱਜੀ ਦੁਸ਼ਮਣੀ ਦੇ ਚਲਦਿਆਂ ਇਕ ਹਫਤੇ ਵਿਚ ਚਾਰ ਕਤਲ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੁਸ਼ਿਆਰ ਸਿੰਘ ਦੇ ਭਰਾ ਬਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਨਿੱਜੀ ਦੁਸ਼ਮਣੀ ਦੇ ਚਲਦਿਆਂ ਹੁਣ ਤੱਕ 8 ਕਤਲ ਹੋ ਚੁੱਕੇ ਹਨ।