ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਲਵਲ 'ਚ 2 ਅਤੇ ਫਰੀਦਾਬਾਦ 'ਚ 7 ਨਵੇਂ ਕੋਰੋਨਾ ਮਰੀਜ਼ਾਂ ਦੀ ਪਛਾਣ

ਹਰਿਆਣਾ ਦੇ ਪਲਵਲ ਅਤੇ ਫਰੀਦਾਬਾਦ ਵਿੱਚ ਐਤਵਾਰ ਨੂੰ ਕੋਰਨਾ ਦੇ 9 ਨਵੇਂ ਮਰੀਜ਼ਾਂ ਦੀ ਪਛਾਣ ਹੋਈ ਹੈ। ਪਲਵਲ ਦੇ 2 ਮਰੀਜ਼ਾਂ ਵਿੱਚੋਂ ਇਕ ਹਰਿਆਣਾ ਪੁਲਿਸ ਦਾ ਜਵਾਨ ਅਤੇ ਦੂਜਾ ਦੁੱਧ ਵਾਲਾ ਦੱਸਿਆ ਜਾਂਦਾ ਹੈ। ਉਥੇ, ਫਰੀਦਾਬਾਦ ਦੇ 7 ਨਵੇਂ ਮਰੀਜ਼ਾਂ ਵਿੱਚ ਸਿਹਤ ਵਿਭਾਗ ਦੇ 4 ਕਰਮਚਾਰੀ ਸ਼ਾਮਲ ਹਨ, ਜਦੋਂ ਕਿ ਬਾਕੀ ਤਿੰਨ ਮਰੀਜ਼ਾਂ ਵਿੱਚ ਔਰਤਾਂ ਵੀ ਸ਼ਾਮਲ ਹਨ।
 

ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਤੇ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਪਲਵਲ ਸੀ.ਐੱਮ.ਓ. ਨੇ ਦੱਸਿਆ ਕਿ ਪਲਵਲ ਨੂੰਹ ਬਾਰਡਰ 'ਤੇ ਤੈਨਾਤ ਉਕਤ ਪੁਲਿਸ ਮੁਲਾਜ਼ਮ ਦੇ ਸੈਂਪਲ ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਦੇ ਤੁਰੰਤ ਬਾਅਦ ਉਸ ਦੇ ਸੰਪਰਕ ਵਿੱਚ ਆਏ 10 ਪੁਲਿਸ ਮੁਲਾਜ਼ਮਾਂ ਦੇ ਸੈਂਪਲ ਲੈ ਲਏ ਗਏ ਹਨ। ਪੁਲਿਸ ਮੁਲਾਜ਼ਮ ਦੇ ਨਗੀਨਾ ਵਿੱਚ ਰਹਿਣ ਵਾਲੇ ਪਰਿਵਾਰਕ ਜੀਆਂ ਦੀ ਵੀ ਸਿਹਤ ਵਿਭਾਗ ਦੀ ਟੀਮ ਜਾਂਚ ਕਰ ਰਹੀ ਹੈ।
 

ਦੂਜੇ ਪਾਸੇ, ਕੋਰੋਨਾ ਦੀ ਲਾਗ ਨਾਲ ਪ੍ਰਭਾਵਿਤ 4 ਸਿਹਤ ਮੁਲਾਜ਼ਮਾਂ ਵਿਚੋਂ ਇੱਕ ਆਈਸੋਲੇਸ਼ਨ ਵਾਰਡ ਵਿੱਚ, ਦੂਸਰਾ ਏ.ਐੱਨ.ਐੱਮ. ਖੇੜੀਕਲਾਂ ਅਤੇ ਈਐਸਆਈਸੀ ਵਿੱਚ ਚੌਥਾ ਦਰਜਾ ਕਰਮਚਾਰੀ ਹੈ। ਇਸ ਤੋਂ ਇਲਾਵਾ ਹੋਰ ਮਰੀਜ਼ ਸ਼ਹਿਰ ਵਿੱਚ ਹੋਰ ਥਾਵਾਂ ਉੱਤੇ ਰਹਿੰਦੇ ਹਨ। ਇਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਇਸ ਦੇ ਨਾਲ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 70 ਹੋ ਗਈ।
 

ਹਰਿਆਣਾ ਵਿੱਚ ਕੋਰੋਨਾ ਦੇ 45 ਨਵੇਂ ਕੇਸ, ਕੁੱਲ ਗਿਣਤੀ 421, ਪੰਜ ਮੌਤਾਂ

ਐਤਵਾਰ ਨੂੰ ਹਰਿਆਣਾ ਵਿੱਚ ਕੋਰੋਨਾ ਦੀ ਲਾਗ ਦੇ 45 ਹੋਰ ਨਵੇਂ ਕੇਸਾਂ ਤੋਂ ਬਾਅਦ, ਮਹਾਂਮਾਰੀ ਹੁਣ ਰਾਜ ਵਿੱਚ ਚਿੰਤਾ ਅਤੇ ਵਿਸਫੋਟਕ ਰੂਪ ਧਾਰਨ ਕਰਨ ਲੱਗੀ ਹੈ। ਇਸ ਦੇ ਨਾਲ, ਰਾਜ ਵਿੱਚ ਹੁਣ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 421 ਹੋ ਗਈ ਹੈ, ਜਦੋਂ ਕਿ 242 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ ਸਰਗਰਮ ਮਾਮਲੇ ਹੁਣ ਵੱਧ ਕੇ 174 ਹੋ ਗਏ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 new Coronavirus positive patients identified in Palwal and 7 in Faridabad