ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ: ਫ਼ੈਸਲੇ ਵਿਰੁਧ ਪਟੀਸ਼ਨਾਂ ਨੂੰ ਰੱਦ ਕਰਨ ਦੇ ਹੱਕ 'ਚ ਸਨ 5 'ਚੋਂ 2 ਜੱਜ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਬਰੀਮਾਲਾ ਵਿੱਚ ਸਾਰੀ ਉਮਰ ਦੀਆਂ ਮਹਿਲਾਵਾਂ ਦੇ ਦਾਖ਼ਲ ਹੋਣ ਦੇ ਮਾਮਲੇ ਵਿੱਚ ਦਾਇਰ ਮੁੜਵਿਚਾਰ ਪਟੀਸ਼ਨ ਨੂੰ ਵੱਡੀ ਬੈਂਚ ਨੂੰ ਸੌਂਪ ਦਿੱਤਾ ਹੈ। ਜਿਥੇ ਬੈਂਚ ਨੇ 2 ਜੱਜਾਂ ਨੇ ਸਬਰੀਮਾਲਾ ਉੱਤੇ ਆਏ ਫ਼ੈਸਲੇ ਦਾ ਸਮਰੱਥਨ ਕੀਤਾ ਉਥੇ 3 ਜੱਜਾਂ ਨੇ ਇਸ ਨੂੰ ਵੱਡੀ ਬੈਂਚ ਨੂੰ ਸੌਂਪੇ ਜਾਣ ਨੂੰ ਸਹੀ ਮੰਨਿਆ।

 

ਹੁਣ ਇਸ ਕੇਸ ਦੀ ਸੁਣਵਾਈ 7 ਜੱਜਾਂ ਦੀ ਬੈਂਚ ਕਰੇਗੀ। ਅਦਾਲਤ ਨੇ ਕਿਹਾ ਕਿ ਧਰਮ ਦੇ ਸਾਰੇ ਨਿਯਮਾਂ ਮੁਤਾਬਕ ਹੀ ਪਰੰਪਰਾ ਹੋਣਾ ਚਾਹੀਦੀ ਹੈ। ਮਾਮਲੇ 'ਤੇ ਫ਼ੈਸਲਾ ਸੁਣਾਉਂਦੇ ਹੋਏ ਸੀਜੇਆਈ ਨੇ ਕਿਹਾ ਕਿ ਧਾਰਮਿਕ ਵਿਚਾਰਾਂ ਦਾ ਜਨਤਕ ਹੁਕਮ, ਨੈਤਿਕਤਾ ਅਤੇ ਭਾਗ 3 ਦੇ ਹੋਰ ਪ੍ਰਾਵਧਾਨਾਂ ਵਿਰੁਧ ਨਹੀਂ ਹੋਣਾ ਚਾਹੀਦਾ।

 

ਸੀਜੇਆਈ ਨੇ ਕਿਹਾ, ਪੂਜਾ ਸਥਾਨਾਂ ਵਿੱਚ ਮਹਿਲਾਵਾਂ ਦਾ ਦਾਖ਼ਲਾ ਸਿਰਫ ਇਸ ਮੰਦਰ ਤੱਕ ਸੀਮਿਤ ਨਹੀਂ ਹੈ। ਸਬਰੀਮਾਲਾ ਮੰਦਰ ਉੱਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੇ ਮੁੜਵਿਚਾਰ ਦੀ ਮੰਗ ਕਰ ਰਹੀਆਂ ਪਟੀਸ਼ਨਾਂ ਉੱਤੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਪਟੀਸ਼ਨਕਰਤਾ ਧਰਮ ਅਤੇ ਆਸਥਾ ਉੱਤੇ ਬਹਿਸ ਮੁੜ ਸ਼ੁਰੂ ਕਰਨਾ ਚਾਹੁੰਦੇ ਹਨ।

 

ਇਹ ਕੇਸ 3-2 ਦੀ ਵੱਡੀ ਬੈਂਚ ਨੂੰ ਸੌਂਪ ਦਿੱਤਾ ਗਿਆ ਹੈ। ਫਿਲਹਾਲ ਇਸ ਕੇਸ ਦੀ ਸੁਣਵਾਈ ਪੰਜ ਜੱਜਾਂ ਦੀ ਬੈਂਚ ਕਰ ਰਹੀ ਸੀ। 

 

ਜਸਟਿਸ ਫਲੀ ਨਰੀਮਨ ਅਤੇ ਜਸਟਿਸ ਡੀ ਵਾਈ ਚੰਦਰਚੂੜ ਨੇ ਵੱਖਰੇ ਤੌਰ 'ਤੇ ਇਸ ਫ਼ੈਸਲੇ ਵਿਰੁਧ ਆਪਣਾ ਫ਼ੈਸਲਾ ਦਿੱਤਾ ਹੈ। ਜਦਕਿ ਸੀਜੇਆਈ ਰੰਜਨ ਗੋਗੋਈ, ਜਸਟਿਸ ਇੰਦੂ ਮਲਹੋਤਰਾ ਅਤੇ ਜਸਟਿਸ ਖਾਣਾਵਿਲਕਰ ਨੇ ਬਹੁਮੱਤ ਵਿੱਚ ਫ਼ੈਸਲਾ ਦਿੱਤਾ ਹੈ। 

 

ਦੱਸਣਯੋਗ ਹੈ ਕਿ ਸਬਰੀਮਾਲਾ ਮੰਦਰ ਵਿੱਚ ਸਾਰੀ ਉਮਰ ਵਰਗ ਦੀਆਂ ਔਰਤਾਂ ਦੇ ਦਾਖ਼ਲੇ ਦੀ ਆਗਿਆ ਦੇਣ ਵਾਲੇ ਸੁਪ੍ਰੀਮ ਕੋਰਟ ਦੇ ਫ਼ੈਸਲੇ ਵਿਰੁਧ ਸਮੀਖਿਆ ਪਟੀਸ਼ਨ ਲਗਾਈ ਗਈ ਸੀ ਜਿਸ ਉੱਤੇ ਅੱਜ ਫ਼ੈਸਲਾ ਆਇਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 out of 5 judges in were in favor of dismissing petitions against Sabarimala verdict