ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਭਾਰਤੀ ਫ਼ੌਜ ਦੀ ਕਾਰਵਾਈ ’ਚ 2 ਪਾਕਿ ਫ਼ੌਜੀ ਮਰੇ, ਚਿੱਟਾ ਝੰਡਾ ਵਿਖਾ ਲੈ ਗਏ ਲਾਸ਼ਾਂ

ਭਾਰਤੀ ਫ਼ੌਜ ਦੀ ਕਾਰਵਾਈ ’ਚ 2 ਪਾਕਿ ਫ਼ੌਜੀ ਮਰੇ, ਚਿੱਟਾ ਝੰਡਾ ਵਿਖਾ ਲੈ ਗਏ ਲਾਸ਼ਾਂ

ਕੌਮਾਂਤਰੀ ਸਰਹੱਦ ਉੱਤੇ ਪਾਕਿਸਤਾਨ ਲਗਾਤਾਰ ਆਪਣੀਆਂ ਨਾਪਾਕ ਹਰਕਤਾਂ ਦਾ ਮੁਜ਼ਾਹਰਾ ਕਰਦਾ ਹੀ ਰਹਿੰਦਾ ਹੈ ਤੇ ਭਾਰਤੀ ਫ਼ੌਜ ਦੇ ਜਵਾਨ ਉਸ ਨੂੰ ਮੂੰਹ–ਤੋੜ ਜਵਾਬ ਵੀ ਦਿੰਦੇ ਹਨ। ਏਐੱਨਆਈ ਨੇ ਹੁਣ ਜੰਮੂ–ਕਸ਼ਮੀਰ ਦੇ ਹਾਜੀਪੁਰ ਸੈਕਟਰ ਦੀ ਇੱਕ ਵਿਡੀਓ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ’ਚ ਦੋ ਪਾਕਿਸਤਾਨੀ ਫ਼ੌਜੀ ਮਾਰੇ ਗਏ ਸਨ।

 

 

ਭਾਰਤੀ ਫ਼ੌਜ ਨੇ ਐਲਾਨ ਕਰ ਦਿੱਤਾ ਸੀ ਕਿ ਪਾਕਿਸਤਾਨੀ ਫ਼ੌਜੀ ਚਿੱਟਾ ਝੰਡਾ ਵਿਖਾ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਸਕਦੇ ਹਨ ਤੇ ਆਪਣੇ ਫ਼ੌਜੀਆਂ ਦੀਆਂ ਲਾਸ਼ਾਂ ਆਪਣੇ ਦੇਸ਼ ਵਾਪਸ ਲਿਜਾ ਸਕਦੇ ਹਨ।

 

 

ਪਾਕਿਸਤਾਨੀ ਫ਼ੌਜੀ ਤੁਰੰਤ ਚਿੱਟਾ ਝੰਡਾ ਲੈ ਕੇ ਭਾਰਤੀ ਸਰਹੱਦ ਅੰਦਰ ਆ ਗਏ। ਤਦ ਤੁਰੰਤ ਭਾਰਤੀ ਫ਼ੌਜੀਆਂ ਨੇ ਗੋਲੀਬਾਰੀ ਰੋਕ ਦਿੱਤੀ ਤੇ ‘ਦੁਸ਼ਮਣ ਦੇਸ਼’ ਦੇ ਫ਼ੌਜੀ ਤੁਰੰਤ ਆਪਣੇ ਸਾਥੀਆਂ ਦੀਆਂ ਲਾਸ਼ਾਂ ਲੈ ਗਏ।

 

 

 

ਇੱਥੇ ਵਰਨਣਯੋਗ ਹੈ ਕਿ ਭਾਰਤੀ ਸਰਹੱਦ ਅੰਦਰ ਫ਼ੌਜ ਦੀ ਸੂਹ ਲੈਣ ਲਈ ਪਾਕਿਸਤਾਨ ਹੁਣ ਕੁਝ ਨਾਬਾਲਗ਼ ਬੱਚਿਆਂ ਦਾ ਸਹਾਰਾ ਵੀ ਲੈਣ ਲੱਗ ਪਿਆ ਹੈ। 16 ਸਾਲਾਂ ਦਾ ਭਾਗਚੰਦ ਨਾਂਅ ਦਾ ਇੱਕ ਪਾਕਿਸਤਾਨੀ ਬੀਤੇ ਦਿਨੀਂ ਰਾਜਸਥਾਨ ਨਾਲ ਲੱਗਦੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਘੁਸਿਆ ਸੀ।

 

 

ਭਾਰਤੀ ਫ਼ੌਜੀ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ ਸੀ ਤੇ ਹਾਲੇ ਤੱਕ ਉਸ ਤੋਂ ਪੁੱਛਗਿੱਛ ਜਾਰੀ ਹੈ। ਉਹ ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲਾ ਅਮਰਕੋਟ ਦੀ ਤਹਿਸੀਲ ਛੋਰ ਦੇ ਪਿੰਡ ਪੀਰਕੋਟ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਹੈ ਕਿ ਉਸ ਨੂੰ ਸਲੀਮ ਖ਼ਾਨ ਪਠਾਨ ਨਾਂਅ ਦੇ ਇੱਕ ਵਿਅਕਤੀ ਨੇ ਸਰਹੱਦ ਪਾਰ ਤੋਂ ਭੇਜਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 Pak soldiers killed in Indian Army s retaliatory action