ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਕੇਵਲ ਇੱਕ ਦੰਗਾ–ਪੀੜਤ ਇਲਾਕੇ ਦੀ ਸਫ਼ਾਈ ਵੇਲੇ ਨਿੱਕਲੇ 2 ਟਨ ਇੱਟਾਂ–ਪੱਥਰ

ਦਿੱਲੀ ਦੇ ਕੇਵਲ ਇੱਕ ਦੰਗਾ–ਪੀੜਤ ਇਲਾਕੇ ਦੀ ਸਫ਼ਾਈ ਵੇਲੇ ਨਿੱਕਲੇ 2 ਟਨ ਇੱਟਾਂ–ਪੱਥਰ

ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਦਿੱਲੀ ’ਚ ਹਿੰਸਾ ਦੀ ਅੱਗ ਅਜਿਹੀ ਭੜਕੀ ਕਿ ਵੇਖਦਿਆਂ ਹੀ ਵੇਖਦਿਆਂ ਲਗਭਗ 38 ਵਿਅਕਤੀਆਂ ਦੀ ਜਾਨ ਚਲੀ ਗਈ। ਉੱਤਰ–ਪੂਰਬੀ ਦਿੱਲੀ ਦੇ ਇਲਾਕਿਆਂ ’ਚ ਪੱਥਰਬਾਜ਼ੀ ਤੇ ਅੱਗਜ਼ਨੀ ਦਾ ਖ਼ੌਫ਼ਨਾਕ ਨਜ਼ਾਰਾ ਵੇਖਣ ਨੂੰ ਮਿਲਿਆ।

 

 

ਪੂਰਬੀ ਨਗਰ–ਨਿਗਮ ਨੇ ਦੰਗਾ–ਪ੍ਰਭਾਵਿਤ ਇਲਾਕਿਆਂ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਸ਼ੁਰੂ ਕੀਤੀ; ਜਿਨ੍ਹਾਂ ਵਿੱਚ ਭਜਨਪੁਰਾ, ਯਮੁਨਾ ਵਿਹਾਰ, ਜਾਫ਼ਰਾਬਾਦ ਤੇ ਖਜੂਰੀਆ ਖ਼ਾਸ ਸ਼ਾਮਲ ਹਨ।

 

 

ਇੱਥੋਂ ਦੀਆਂ ਸੜਕਾਂ ਉੱਤੇ ਚੁਪਾਸੇ ਪੱਥਰ, ਇੱਟਾਂ ਦੇ ਟੁਕੜੇ, ਟਾਈਲਾਂ–ਮਾਰਬਲ ਦੇ ਟੁਕੜੇ ਖਿੰਡੇ ਪਏ ਸਨ। ਇਨ੍ਹਾਂ ਦੀ ਵਰਤੋਂ ਹਿੰਸਕ ਭੀੜਾਂ ਨੇ ਇੱਕ–ਦੂਜੇ ’ਤੇ ਹਮਲਾ ਕਰਨ ਲਈ ਕੀਤੀਆਂ ਸਨ।

 

 

ਜਦੋਂ ਦੰਗਾ ਪ੍ਰਭਾਵਿਤ ਇਲਾਕਿਆਂ ਦੀਆਂ ਇਨ੍ਹਾਂ ਸੜਕਾਂ ਤੇ ਫ਼ੁੱਟਪਾਥਾਂ ਦੀ ਸਫ਼ਾਈ ਕੀਤੀ ਗਈ, ਤਾਂ ਇੱਟਾਂ–ਪੱਥਰਾਂ ਦਾ ਜਿਵੇਂ ਵੱਡਾ ਢੇਰ ਖੜ੍ਹਾ ਹੋ ਗਿਆ। ਪੂਰਬੀ ਦਿੱਲੀ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕੱਲੇ ਕਰਦਮਪੁਰੀ ਤੋਂ ਹੀ ਘੱਟੋ–ਘੱਟ 2,000 ਕਿਲੋਗ੍ਰਾਮ ਭਾਵ ਦੋ ਟਨ ਇੱਟਾਂ ਹਟਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇੱਟਾਂ ਨੂੰ ਸੜਕਾਂ ਉੱਤੇ ਇੱਕ ਕਤਾਰ ਵਿੱਚ ਫੈਲਾ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਬੋਰੀਆਂ ’ਚ ਭਰ ਕੇ ਗਲ਼ੀਆਂ ’ਚ ਰੱਖਿਆ ਗਿਆ ਸੀ।

 

 

ਅਧਿਕਾਰੀਆਂ ਮੁਤਾਬਕ ਕੱਪੜਿਆਂ, ਫ਼ਰਨੀਚਰ ਤੇ ਟਾਇਰਾਂ ਦੇ ਸੜੇ ਹੋਏ ਟੋਟੇ ਵੀ ਸਾਫ਼ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੋਲੋਟੋਵ ਕਾੱਕਟੇਲ (ਪੈਟਰੋਲ ਬੰਬ) ਦੇ ਟੁਕੜੇ ਤੇ ਖਿੜਕੀਆਂ ਦੇ ਟੁੱਟੇ ਕੱਚ ਵੀ ਸੜਕਾਂ ’ਤੇ ਖਿੰਡੇ ਹੋਏ ਸਨ; ਉਹ ਸਭ ਹਟਾ ਦਿੱਤੇ ਗਏ ਹਨ।

 

 

ਈਡੀਐੱਮਸੀ ਸ਼ਾਹਦਰਾ (ਉੱਤਰ) ਜ਼ੋਨ ਦੇ ਡਿਪਟੀ ਕਮਿਸ਼ਨਰ ਰੇਲ ਕੁਮਾਰ ਨੇ ਦੱਸਿਆ ਕਿ ਹਾਲੇ ਕਾਰਾਂ ਤੇ ਮੋਟਰ–ਸਾਇਕਲਾਂ ਨੂੰ ਹਟਾਉਣਾ ਬਾਕੀ ਹੈ ਕਿਉਂਕਿ ਪੁਲਿਸ ਸਬੂਤਾਂ ਲਈ ਉਨ੍ਹਾਂ ਦੀ ਵਿਡੀਓਗ੍ਰਾਫ਼ੀ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 Tonne Bricks and stone found during cleaning of Delhi s one riot affected area