ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਜੀ ਮੰਜਿਲ ਤੋਂ ਡਿੱਗਿਆ 2 ਸਾਲਾ ਬੱਚਾ, ਪਰ ਇੱਕ ਵੀ ਝਰੀਟ ਤੱਕ ਨਾ ਆਈ ; ਇੰਝ ਬਚੀ ਜਾਨ

‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਇਹ ਕਥਨ ਉਸ ਸਮੇਂ ਸੱਚ ਹੋਇਆ, ਜਦੋਂ ਦਮਨ ਅਤੇ ਦੀਵ 'ਚ ਇਮਾਰਤ ਦੀ ਤੀਜੀ ਮੰਜਿਲ 'ਤੇ ਖੇਡ ਰਿਹਾ ਬੱਚਾ ਹੇਠਾਂ ਡਿੱਗ ਗਿਆ ਪਰ ਉਸ ਨੂੰ ਇੱਕ ਝਰੀਟ ਤੱਕ ਨਾ ਲੱਗੀ। ਦਰਅਸਲ, ਬੱਚੇ ਦੇ ਡਿਗਣ ਤੋਂ ਪਹਿਲਾਂ ਹੀ ਹੇਠਾਂ ਖੜ੍ਹੇ ਇਕ ਨੌਜਵਾਨ ਨੂੰ ਉਸ ਨੂੰ ਵੇਖ ਲਿਆ ਸੀ। ਇਸੇ ਦੌਰਾਨ ਉੱਥੇ ਹੋਰ ਲੋਕ ਵੀ ਇਕੱਤਰ ਹੋ ਗਏ। ਜਿਵੇਂ ਹੀ ਬੱਚਾ ਤੀਜੀ ਮੰਜਿਲ ਤੋਂ ਡਿੱਗਿਆ ਤਾਂ ਥੱਲੇ ਖੜ੍ਹੇ ਨੌਜਵਾਨਾਂ ਨੇ ਉਸ ਨੂੰ ਫੜ੍ਹ ਲਿਆ ਅਤੇ ਮਾਸੂਮ ਦੀ ਜਾਨ ਬਚਾ ਲਈ।
 

ਬੱਚੇ ਨੂੰ ਜਿਸ ਤਰ੍ਹਾਂ ਬਚਾਇਆ ਗਿਆ, ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਅਤੇ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਯੂਜਰਾਂ ਨੇ ਬੱਚੇ ਨੂੰ ਬਚਾਉਣ ਵਾਲਿਆਂ ਦੀ ਖੂਬ ਸ਼ਲਾਘਾ ਕੀਤੀ ਅਤੇ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ 'ਚ ਵਿਖਾਈ ਦਿੰਦਾ ਹੈ ਕਿ ਇਮਾਰਤ ਦੇ ਥੱਲੇ ਕੁੱਝ ਲੋਕ ਖੜ੍ਹੇ ਹਨ, ਜਿਨ੍ਹਾਂ 'ਚੋਂ ਇੱਕ ਨੌਜਵਾਨ ਉੱਪਰ ਵੇਖਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਬੱਚਾ ਥੱਲੇ ਡਿੱਗਣ ਵਾਲਾ ਹੈ। ਉਸ ਦੇ ਨਾਲ ਬਾਕੀ ਲੋਕ ਵੀ ਉੱਪਰ ਵੱਲ ਵੇਖਣ ਲੱਗਦੇ ਹਨ।
 

ਜਿਵੇਂ ਹੀ ਬੱਚਾ ਥੱਲੇ ਡਿੱਗਦਾ ਹੈ ਤਾਂ ਨੌਜਵਾਨ ਆਪਣੇ ਦੋਵੇਂ ਹੱਥ ਫੈਲਾ ਕੇ ਉਸ ਨੂੰ ਕੈਚ ਕਰ ਲੈੰਦਾ ਹੈ ਅਤੇ ਇਸ ਤਰ੍ਹਾਂ ਬੱਚੇ ਨੂੰ ਫੜ੍ਹਦਾ ਹੈ ਕਿ ਉਸ ਨੂੰ ਇੱਕ ਝਰੀਟ ਤੱਕ ਨਹੀਂ ਆਉਂਦੀ। ਉੱਥੇ ਖੜ੍ਹੇ ਬਾਕੀ ਲੋਕ ਬੱਚੇ ਅਤੇ ਨੌਜਵਾਨ ਨੂੰ ਚੁੱਕਦੇ ਹਨ ਅਤੇ ਜਾਂਚ ਕਰਨ ਲਗਦੇ ਹਨ। ਬੱਚੇ ਨੂੰ ਫਿਲਮੀ ਅੰਦਾਜ 'ਚ ਬਚਾਏ ਜਾਣ ਦੀ ਇਹ ਵੀਡੀਓ ਵੇਖ ਹਰ ਕੋਈ ਉਸ ਦੀ ਸ਼ਲਾਘਾ ਕਰ ਰਿਹਾ ਹੈ।
 

ਇੱਕ ਯੂਜਰ ਨੇ ਲਿਖਿਆ ਕਿ ਪਰਮਾਤਮਾ ਤੁਹਾਡਾ ਸਾਰਿਆਂ ਦਾ ਭਲਾ ਕਰੇ। ਤੁਸੀਂ ਇੱਕ ਪਰਿਵਾਰ ਦੀ ਜ਼ਿੰਦਗੀ ਬਚਾਅ ਲਈ। ਇੱਕ ਯੂਜਰ ਨੇ ਲਿਖਿਆ ਕਿ ਉਨ੍ਹਾਂ ਲੋਕਾਂ ਨੂੰ ਸਲਾਮ ਜੋ ਅੱਜ ਦੀ ਦੁਨੀਆਂ 'ਚ ਦੂਜਿਆਂ ਦੀ ਜਾਨ ਬਚਾਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 year old boy falls from building locals standing below save him