ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਈ ਸੂਬਿਆਂ ’ਚ ਮੀਂਹ ਦਾ ਕਹਿਰ, 56 ਦੀ ਮੌਤ

ਕਈ ਸੂਬਿਆਂ ’ਚ ਮੀਂਹ ਦਾ ਕਹਿਰ, 56 ਦੀ ਮੌਤ

ਪਿਛਲੇ ਕਈ ਦਿਨਾਂ ਤੋਂ ਭਾਰਤ ਦੇ ਕਈ ਸੂਬਿਆਂ ਵਿਚ ਪੈ ਰਹੀ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਕੇਰਲਾ, ਮਹਾਰਾਸ਼ਟਰ ਅਤੇ ਕਾਰਨਾਟਕ ਸੂਬਿਆਂ ਵਿਚ ਮੀਂਹ ਦੇ ਚਲਦਿਆਂ ਹੁਣ ਤੱਕ ਮਹਾਰਾਸ਼ਟਰ ਵਿਚ 27, ਕੇਰਲਾ ਵਿਚ 20 ਅਤੇ ਕਰਨਾਟਕ ਵਿਚ 9 ਲੋਕਾਂ ਦੀ ਮੌਤ ਹੋ ਗਈ।

 

ਕੇਰਲ ਵਿਚ ਭਾਰੀ ਮੀਂਹ ਪੈਣ ਕਾਰਨ ਪਾਣੀ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਚ ਦਾਖਲ ਹੋ ਗਿਆ। ਪਾਣੀ ਭਰਨ ਕਰਕੇ ਹਵਾਈ ਅੱਡੇ ਨੂੰ ਐਤਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ।  ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੂਬੇ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਅੱਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ।  ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨਾਂ ਵਿਚ ਭਾਰੀ ਮੀਂਹ ਦੀ ਕੀਤੀ ਭਵਿੱਖਬਾਣੀ ਨੂੰ ਲੈ ਕੇ ਕੇਰਲ ਦੇ ਮੁੱਖ ਮੰਤਰੀ ਨੇ ਫੌਜ ਅਤੇ ਹਵਾਈ ਫੌਜ ਦੀ ਮਦਦ ਮੰਗੀ ਹੈ।

 

ਕੇਰਲ ਹੜ੍ਹ ਦੇ ਚਲਦਿਆਂ ਹੁਣ ਤੱਕ 800 ਪਰਿਵਾਰਾਂ ਨੂੰ ਕੱਢਕੇ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਹੈ। ਕੇਰਲ ਦੇ ਮੁੱਖ ਮੰਤਰੀ ਨੇ ਕਿਹਾ ਕਿਹਾ ਹੋਰ ਅਸਥਾਈ ਕੈਂਪ ਖੋਲ੍ਹੇ ਜਾਣਗੇ। ਕੇਰਲ ਵਿਚ ਕਬਿਨੀ ਡੈਮ ਦਾ ਪਾਣੀ ਪੱਧਰ 46,000 ਕਿਊਸੇਕ ਵਧ ਗਿਆ ਹੈ। ਡੈਮ ਤੋਂ 40 ਹਜ਼ਾਰ ਕਿਊਸੇਕ ਪਾਣੀ ਛੱਡਿਆ ਗਿਆ ਹੈ। ਇਸ ਸਮੇਂ ਕਾਬਿਨੀ ਡੈਮ ਵਿਚ 2281.5 ਫੁੱਟ ਪਾਣੀ ਹੈ, ਜਦੋਂ ਕਿ ਜ਼ਿਆਦਾ ਤੋਂ ਜ਼ਿਆਦਾ ਸੀਮਾ 2284 ਫੁੱਟ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 killed Kochi airport closed till Sunday as heavy rains lash Kerala