ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦਿੱਲੀ–ਭੂਬਨੇਸ਼ਵਰ ਰਾਜਧਾਨੀ ਐਕਸਪ੍ਰੈੱਸ ਦਾ ਖਾਣਾ ਖਾ ਕੇ 20 ਯਾਤਰੀ ਬੀਮਾਰ

​​​​​​​ਦਿੱਲੀ–ਭੂਬਨੇਸ਼ਵਰ ਰਾਜਧਾਨੀ ਐਕਸਪ੍ਰੈੱਸ ਦਾ ਖਾਣਾ ਖਾ ਕੇ 20 ਯਾਤਰੀ ਬੀਮਾਰ

ਦਿੱਲੀ–ਭੂਬਨੇਸ਼ਵਰ ਰਾਜਧਾਨੀ ਐਕਸਪ੍ਰੈੱਸ ਵਿੱਚ ਯਾਤਰਾ ਕਰ ਰਹੇ 20 ਮੁਸਾਫ਼ਰ ਅੱਜ ਐਤਵਾਰ ਨੂੰ ਬੀਮਾਰ ਹੋ ਗਏ। ਉਨ੍ਹਾਂ ਸਭਨਾਂ ਨੇ ਰੇਲ–ਗੱਡੀ ਵਿੱਚ ਪਰੋਸਿਆ ਖਾਣਾ ਖਾਧਾ ਸੀ। ਰੇਲਵੇ ਵਿਭਾਗ ਦੇ ਇੱਕ ਬੁਲਾਰੇ ਨੇ ਗੋਮੋਹ ਰੇਲਵੇ ਸਟੇਸ਼ਨ ’ਤੇ ਦੱਸਿਆ ਕਿ ਡਾਕਟਰਾਂ ਨੇ ਮਰੀਜ਼ਾਂ ਦਾ ਇਲਾਜ ਕੀਤਾ ਤੇ ਉਨ੍ਹਾਂ ਸਭਨਾਂ ਦੀ ਹਾਲਤ ਹੁਣ ਸਥਿਰ ਹੈ।

 

 

ਬੋਕਾਰੋ ’ਚ ਵੀ ਇੱਕ ਡਾਕਟਰ ਨੇ ਮੁਸਾਫ਼ਰਾਂ ਦਾ ਇਲਾਜ ਕੀਤਾ ਤੇ ਸਾਵਧਾਨੀ ਵਜੋਂ ਉਹ ਰੇਲ–ਗੱਡੀ ਵਿੱਚ ਬੀਮਾਰ ਮੁਸਾਫ਼ਰਾਂ ਦੇ ਨਾਲ ਹੀ ਉਨ੍ਹਾਂ ਦਾ ਚੈੱਕ–ਅਪ ਕਰਦੇ ਹੋਏ ਜਾ ਰਹੇ ਹਨ।

 

 

ਬੁਲਾਰੇ ਨੇ ਦੱਸਿਆ ਕਿ IRCTC ਨੇ ਰੇਲ–ਗੱਡੀ ਵਿੱਚ ਵਰਤਾਏ ਖਾਣੇ ਦਾ ਸੈਂਪਲ ਲੈ ਲਿਆ ਹੈ। ਉਸ ਨੇ ਦੱਸਿਆ ਕਿ ਟਾਟਾਨਗਰ ’ਚ ਵੀ ਡਾਕਟਰ ਸਾਰੇ ਬੀਮਾਰ ਯਾਤਰੂਆਂ ਦੀ ਦੇਖਭਾਲ ਕਰਨਗੇ। ਹੁਣ ਸਾਰੇ ਯਾਤਰੀ ਬਿਲਕੁਲ ਠੀਕਠਾਕ ਹਨ। ਪੈਨਟ੍ਰੀ ਕਾਰ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਤਿਆਰ ਹੋਏ ਭੋਜਨ ਦਾ ਮਿਆਰ ਚੈੱਕ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 passengers fell ill after eating Delhi Bhubneshwar Rail food