ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ 44 ਦਿਨਾਂ ਦੌਰਾਨ ਮਾਰੇ ਗਏ 20 ਅੱਤਵਾਦੀ

ਕਸ਼ਮੀਰ ’ਚ 44 ਦਿਨਾਂ ਦੌਰਾਨ ਮਾਰੇ ਗਏ 20 ਅੱਤਵਾਦੀ

ਜੰਮੂ–ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ਼ ਸਿੰਘ ਨੇ ਨਵੀਂ ਦਿੱਲੀ ’ਚ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕਰ ਕੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ ਸੁਰੱਖਿਆ ਹਾਲਾਤ ਬਾਰੇ ਤਾਜ਼ਾ ਜਾਣਕਾਰੀ ਦਿੱਤੀ। ਡੀਜੀਪੀ ਨੇ ਦੱਸਿਆ ਕਿ ਸਾਲ 2020 ’ਚ ਹੁਣ ਤੱਕ ਦੇ ਡੇਢ ਮਹੀਨੇ ’ਚ ਪਿਛਲੇ ਸਾਲ ਦੇ ਮੁਕਾਬਲੇ ਅੱਤਵਾਦੀ ਹਿੰਸਾ ਵਿੱਚ 60 ਫ਼ੀ ਸਦੀ ਕਮੀ ਪਾਈ ਗਈ ਹੈ।

 

 

ਸ੍ਰੀ ਦਿਲਬਾਗ਼ ਸਿੰਘ ਨੇ ਕਿਹਾ ਕਿ ਇਸ ਵੇਲੇ ਜੰਮੂ–ਕਸ਼ਮੀਰ ’ਚ ਕਾਨੂੰਨ ਤੇ ਵਿਵਸਥਾ ਦੀ ਕੋਈ ਵੱਡੀ ਸਮੱਸਿਆ ਨਹੀਂ ਹੈ। ਅੱਤਵਾਦੀਆਂ ਨਾਲ ਮੁਕਾਬਲੇ ਵਾਲੀਆਂ ਥਾਵਾਂ ’ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਨਹੀਂ ਵਾਪਰ ਰਹੀਆਂ ਹਨ। ਇਸ ਵਰ੍ਹੇ 13 ਫ਼ਰਵਰੀ ਤੱਕ 20 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ।

 

 

ਇਸ ਤੋਂ ਇਲਾਵਾ 12 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। 43 ਹੋਰ ਕਾਰਕੁੰਨ ਵੀ ਫੜੇ ਗਏ ਹਨ। ਡੀਜੀਪੀ ਨੇ ਅੱਗੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ’ਚ 10 ਜਣੇ ਦਹਿਸ਼ਤਗਰਦ ਸੰਗਠਨ ਜੈਸ਼–ਏ–ਮੁਹੰਮਦ ਨਾਲ ਸਬੰਧਤ ਸਨ। ਘੁਸਪੈਠ ਕਰ ਕੇ ਆਏ ਤਿੰਨ ਅੱਤਵਾਦੀਆਂ ਨੁੰ ਬਨ ਟੋਲ–ਪਲਾਜ਼ਾ ਕੋਲ ਮਾਰ ਸੁੱਟਿਆ ਗਿਆ। 11 ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਦੇ ਹਨ।

 

 

ਡਾ. ਜਿਤੇਂਦਰ ਸਿੰਘ ਨੇ ਸੁਰੱਖਿਆ ਬਲਾਂ, ਖ਼ਾਸ ਤੌਰ ’ਤੇ ਜੰਮੂ–ਕਸ਼ਮੀਰ ਪੁਲਿਸ ਤੇ ਨੀਮ–ਫ਼ੌਜੀ ਬਲਾਂ ਤੇ ਫ਼ੌਜ ਦੇ ਆਪਸੀ ਤਾਲਮੇਲ ਦੀ ਸ਼ਲਾਘਾ ਕੀਤੀ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਉੱਪ–ਰਾਜਪਾਲ ਸ਼ਾਸਨ ’ਚ ਕੋਈ ਵੀ ਵੱਡੀ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਪੈਦਾ ਨਹੀਂ ਹੋਈ।

 

 

ਸ੍ਰੀ ਦਿਲਬਾਗ਼ ਸਿੰਘ ਨੇ ਦੱਸਿਆ ਕਿ ਸੁਰੱਖਿਆ ਚੌਕਸੀ ਪ੍ਰਣਾਲੀ ਮਜ਼ਬੂਤ ਕੀਤੀ ਗਈ ਹੈ। ਇਸ ਦੇ ਨਤੀਜੇ ਵਜੋਂ ਦੱਖਣੀ ਕਸ਼ਮੀਰ ਦੇ ਸੱਤ ਨੌਜਵਾਨ, ਜੋ ਅੱਤਵਾਦੀ ਬਣਨ ਲਈ ਜਾ ਰਹੇ ਸਨ, ਨੂੰ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 Terrorists killed in Kashmir during 44 days