ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ : ਲੜਕੀ ਨੇ ਲੜਕੇ ਉੱਤੇ ਸੁੱਟਿਆ ਤੇਜ਼ਾਬ, ਹਸਪਤਾਲ 'ਚ ਦਾਖਲ

ਪਿਛਲੇ ਕੁਝ ਸਾਲਾਂ ਤੋਂ ਦੇਸ਼ ਭਰ 'ਚ ਮਹਿਲਾਵਾਂ ਅਤੇ ਕੁੜੀਆਂ ਨਾਲ ਬਲਾਤਕਾਰ, ਜਿਨਸ਼ੀ ਸ਼ੋਸ਼ਣ, ਤੇਜ਼ਾਬ ਸੁੱਟਣ ਦੀਆਂ ਕਈ ਖੌਫਨਾਕ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਦੇਸ਼ ਭਰ ਦੀਆਂ ਲੜਕੀਆਂ ਅਤੇ ਔਰਤਾਂ ਅੰਦਰ ਗੁੱਸੇ ਦੀ ਲਹਿਰ ਹੈ। ਉੱਤਰ ਪ੍ਰਦੇਸ਼ ਦਾ ਉਨਾਓ ਜ਼ਿਲ੍ਹਾ ਅਜਿਹੀ ਕਈ ਵਾਰਦਾਤਾਂ ਲਈ ਕਾਫੀ ਬਦਨਾਮ ਹੋ ਚੁੱਕਾ ਹੈ। ਇਸ ਵਾਰ ਇੱਥੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਕ 20 ਸਾਲਾ ਲੜਕੀ ਨੇ ਪਿਆਰ 'ਚ ਅੰਨ੍ਹੀ ਹੋ ਕੇ 24 ਸਾਲਾ ਲੜਕੇ ਉੱਤੇ ਤੇਜ਼ਾਬ ਸੁੱਟ ਦਿੱਤਾ।
 

ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਹੈ, ਜਦਕਿ ਨੌਜਵਾਨ ਹਿੰਦੂ ਹੈ। ਜਾਣਕਾਰੀ ਮੁਤਾਬਿਕ ਮੌਰਾਵਾਂ ਥਾਣਾ ਖੇਤਰ ਦੇ ਪਿੰਡ ਗੋਨਾਮਊ ਦਾ ਵਾਸੀ 25 ਸਾਲਾ ਰੋਹਿਤ ਕੁਮਾਰ ਪੁੱਤਰ ਮਹਾਦੇਵ ਯਾਦਵ ਭਵਾਨੀਗੰਜ 'ਚ ਦੁੱਧ ਦੀ ਡੇਅਰੀ ਚਲਾਉਂਦਾ ਹੈ।
 

ਸੋਮਵਾਰ ਦੇਰ ਰਾਤ ਲਗਭਗ 2 ਵਜੇ ਰੋਹਿਤ ਟੈਂਕਰ 'ਚ ਦੁੱਧ ਲਦਵਾ ਕੇ ਸਪਲਾਈ ਲਈ ਭੇਜਣ ਤੋਂ ਬਾਅਦ ਡੇਅਰੀ 'ਚ ਸਫਾਈ ਕਰ ਰਿਹਾ ਸੀ। ਇਸੇ ਦੌਰਾਨ ਪਿੰਡ 'ਚ ਉਸ ਦੇ ਗੁਆਂਢ ਵਿੱਚ ਰਹਿਣ ਵਾਲੀ ਇਕ ਗੈਰ-ਧਾਰਮ ਦੀ ਲੜਕੀ ਡੇਅਰੀ 'ਚ ਉਸ ਕੋਲ ਆਈ ਅਤੇ ਰੋਹਿਤ ਉੱਪਰ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ 'ਚ ਰੋਹਿਤ ਦੀ ਗਰਦਨ, ਕੰਨ, ਛਾਤੀ ਅਤੇ ਪਿੱਠ ਬੁਰੀ ਤਰ੍ਹਾਂ ਝੁਲਸ ਗਈ।
 

ਰੋਹਿਤ ਦੀ ਚੀਕ ਸੁਣ ਕੇ ਉਸ ਦਾ ਪਰਿਵਾਰ ਉੱਥੇ ਪਹੁੰਚ ਗਿਆ। ਰੋਹਿਤ ਨੂੰ ਲਖਨਊ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਲੜਕੀ, ਉਸ ਦੀ ਮਾਂ ਅਤੇ ਪਿਤਾ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਲਮਾ ਇਕਤਰਫਾ ਪਿਆਰ ਦਾ ਲੱਗ ਰਿਹਾ ਹੈ।
 

ਪੁਲਿਸ ਦਾ ਕਹਿਣਾ ਹੈ ਕਿ ਸ਼ਾਇਦ ਰੋਹਿਤ ਵੱਲੋਂ ਲੜਕੀ ਨੂੰ ਪਿਆਰ 'ਚ ਧੋਖਾ ਦਿੱਤਾ ਹੋ ਸਕਦਾ ਹੈ। ਇਸੇ ਕਾਰਨ ਲੜਕੀ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੋਵੇ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਰੋਹਿਤ ਦਾ ਕਹਿਣਾ ਹੈ ਕਿ ਇਹ ਲੜਕੀ ਪਿਛਲੇ 5 ਮਹੀਨੇ ਤੋਂ ਉਸ ਦਾ ਪਿੱਛਾ ਕਰ ਰਹੀ ਸੀ। ਲੜਕੀ ਨੇ ਉਸ ਨੂੰ ਆਪਣਾ ਪਿਆਰ ਜਾਹਰ ਕੀਤਾ ਸੀ ਪਰ ਉਸ ਨੇ ਨਾਹ ਕਰ ਦਿੱਤੀ ਸੀ। ਇਸ ਤੋਂ ਨਾਰਾਜ਼ ਹੋ ਕੇ ਉਸ ਨੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 year old woman attacks alleged stalker with acid in UP Unnao