ਅਗਲੀ ਕਹਾਣੀ

ਸੇਬ ਦੀਆਂ ਪੇਟੀਆਂ `ਚ ਰੱਖਕੇ ਲਿਆਂਦੀ 200 ਕਰੋੜ ਦੀ ਹੈਰੋਇਨ ਫੜ੍ਹੀ

ਸੇਬ ਦੀਆਂ ਪੇਟੀਆਂ `ਚ ਰੱਖਕੇ ਲਿਆਂਦੀ 200 ਕਰੋੜ ਦੀ ਹੈਰੋਇਨ ਫੜ੍ਹੀ

ਜੰਮੂ ਕਸ਼ਮੀਰ ਦੇ ਕੁਪਵਾੜਾ ਤੋਂ ਸੇਬਾਂ ਦੀਆਂ ਪੇਟੀਆਂ ਅੰਦਰ ਛੁਪਾਕੇ ਦਿੱਲੀ ਦੀ ਆਜ਼ਾਦਪੁਰ ਮੰਡੀ ਲਿਆਂਦੀ ਗਈ ਕਰੀਬ 200 ਕਰੋੜ ਰੁਪਏ ਦੀ ਹੈਰੋਇਨ ਫੜ੍ਹੀ ਹੈ। ਇਸ ਨਾਲ ਦਿੱਲੀ `ਚ ਡਰੱਗ ਦਾ ਕਾਰੋਬਾਰ ਫੈਲਾ ਰਹੇ ਇਕ ਵੱਡੇ ਗਿਰੋਹ ਬੇਨਕਾਬ ਹੋਇਆ ਹੈ।


ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਕਾਰਵਾਈ ਕਰਦੇ ਹੋਏ ਕਸ਼ਮੀਰ ਦੇ ਇਕ ਟਰੱਕ ਡਰਾਈਵਰ ਨੂੰ ਫੜ੍ਹਿਆ ਹੈ, ਜਿਸ ਕੋਲੋਂ ਕਰੀਬ 50 ਕਿਲੋਗ੍ਰਾਮ ਹੈਰੋਇਨ ਜਬਤ ਕੀਤੀ ਗਈ, ਜਿਸਦੀ ਕੌਮਾਂਤਰੀ ਬਾਜ਼ਾਰ `ਚ ਕੀਮਤ ਕਰੀਬ 200 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜ੍ਹੇ ਗਏ ਡਰਾਈਵਰ ਦਾ ਨਾਮ ਅਬਦੁਲ ਦੱਸਿਆ ਗਿਆ ਹੈ।


ਐਨਸੀਬੀ ਨੂੰ ਸੂਚਨਾ ਮਿਲੀ ਸੀ ਕਿ ਸੇਬ ਦੇ ਡੱਬਿਆਂ `ਚ ਹੈਰੋਇਨ ਦੀ ਖੇਪ ਛੁਪਾਕੇ ਕਸ਼ਮੀਰ ਤੋਂ ਦਿੱਲੀ ਲਿਆਂਦੀ ਜਾਣ ਵਾਲੀ ਹੈ। ਐਨਸੀਬੀ ਨੇ ਸਮਾਂ ਰਹਿੰਦੇ ਕਾਰਵਾਈ ਕਰਦੇ ਹੋਏ ਹੈਰੋਇਨ ਦੀ ਇਸ ਖੇਪ ਨੂੰ ਫੜ੍ਹ ਲਿਆ। ਸੂਤਰਾਂ ਨੇ ਦੱਸਿਆ ਕਿ ਇਹ ਡਰੱਗ ਪਾਕਿਸਾਤਨ ਤੋਂ ਲਿਆਂਦੀ ਗਈ ਸੀ ਅਤੇ ਦਿੱਲੀ `ਚ ਸਪਲਾਇਰ ਨੂੰ ਵੇਚਿਆ ਜਾਣਾ ਸੀ।


ਸ਼ੁਰੂਆਤੀ ਜਾਂਚ `ਚ ਇਹ ਪਤਾ ਲੱਗਿਆ ਹੈ ਕਿ ਫੜ੍ਹੀ ਗਈ ਇਹ ਹੈਰੋਇਨ ਅਫਗਾਨਿਸਤਾਨ ਤੋਂ ਹੁੰਦੀ ਹੋਈ ਪਾਕਿਸਤਾਨ ਅਤੇ ਫਿਰ ਕਸ਼ਮੀਰ ਲਿਆਂਦੀ ਗਈ ਸੀ। ਪੁਲਿਸ ਤੋਂ ਬਚਣ ਲਈ ਹੈਰੋਇਨ ਨੂੰ ਸੇਬ ਦੀਆਂ ਪੇਟੀਆਂ `ਚ ਰੱਖਿਆ ਗਿਆ ਸੀ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:200 crore heroin caught in hiding in apple boxes in delhi driver arrested